02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਦੁਆਬਾ ਕਿਸਾਨ ਕਮੇਟੀ ਪੰਜਾਬ ਦੀ ਮੀਟਿੰਗ

ਅਜੀਤ ਡੈਸਕ 30-06-2026

ਟਾਂਡਾ ਉੜਮੁੜ, 29 ਜੂਨ (ਦੀਪਕ ਬਹਿਲ)-ਦੁਆਬਾ ਕਿਸਾਨ ਕਮੇਟੀ ਪੰਜਾਬ ਦੀ ਮੀਟਿੰਗ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਗੁਰਾਇਆ ਦੀ ਅਗਵਾਈ ਵਿਚ ਬਾਬਾ ਬੂਟਾ ਭਗਤ ਹਾਲ ਟਾਂਡਾ ਵਿਖੇ ਹੋਈ, ਜਿਸ ’ਚ ਉਨ੍ਹਾਂ ਨੇ ਦੱਸਿਆ ਕਿ ਗੰਨੇ ਦੀ ਬਕਾਇਆ ਰਾਸ਼ੀ 68 ਰੁਪਏ 50 ਪੈਸੇ ਜੋ ਸਰਕਾਰ ਨੇ ਦੇਣੇ ਹਨ, ਨਹੀਂ ਦਿੱਤੇ ਪੰਜਾਬ ਸਰਕਾਰ ਉਨ੍ਹਾਂ ਦੇ ਅਧਿਕਾਰੀ ਕੇਨ ਡਿਪਾਰਟਮੈਂਟ ਦੇ ਪਿਛਲੇ ਦੋ ਮਹੀਨਿਆਂ ਤੋਂ ਲਾਰੇ ਤੇ ਲਾਰੇ ਲਾ ਰਹੇ ਹਨ। ਪਿਛਲੇ ਦਿਨੀਂ ਦੁਆਬਾ ਕਿਸਾਨ ਕਮੇਟੀ ਪੰਜਾਬ ਨੇ ਜਲੰਧਰ ਪ੍ਰਾਜੈਕਟਿੰਗ ਆਫ਼ੀਸਰ ਦੇ ਦਫ਼ਤਰ ਅੱਗੇ 18 ਮਈ ਨੂੰ ਧਰਨਾ ਲਗਾਇਆ ਸੀ ਤੇ ਉਸ ਦਿਨ ਕੇਨ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਆਂ ਨੇ ਇਹ ਮੰਨਿਆ ਸੀ ਕਿ ਪੰਜਾਬ ਸਰਕਾਰ ਵਲੋਂ 142 ਕਰੋੜ ਰੁਪਏ ਖਾਤਿਆਂ ਵਿਚ ਪਾਉਣ ਵਾਸਤੇ ਭੇਜ ਦਿੱਤਾ ਗਿਆ ਹੈ ਪਰ ਇਕ ਮਹੀਨਾ ਬੀਤ ਜਾਣ ਦੇ ਬਾਅਦ ਵੀ ਕਿਸੇ ਵੀ ਜ਼ਿਮੀਂਦਾਰ ਦੇ ਖਾਤੇ ਵਿਚ ਕੋਈ ਵੀ ਰੁਪਈਆ ਨਹੀਂ ਆਇਆ। ਕਿਸਾਨਾਂ ਨੂੰ ਆਪਣਾ ਹੀ ਪੈਸਾ ਲੈਣ ਲਈ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ, ਧਰਨੇ ਲਗਾਉਣੇ ਪੈ ਰਹੇ ਹਨ। ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਈ, ਜਿਹੜੀ ਸਰਕਾਰ ਕਹਿੰਦੀ ਸੀ ਕਿ ਨਿਰੰਤਰ 8 ਘੰਟੇ ਮੋਟਰਾਂ ਨੂੰ ਸਪਲਾਈ ਦਿੱਤੀ ਜਾਵੇਗੀ ਜਦ ਕਿ ਮੋਟਰਾਂ ਦੀ ਸਪਲਾਈ 3 ਤੋਂ 4 ਘੰਟੇ ਵੀ ਨਹੀਂ ਮਿਲ ਰਹੀ। ਦੁਆਬਾ ਕਿਸਾਨ ਕਮੇਟੀ ਪੰਜਾਬ ਨੇ ਅੱਜ ਮੀਟਿੰਗ ਵਿਚ ਫ਼ੈਸਲਾ ਕੀਤਾ ਹੈ ਕਿ ਜੇਕਰ ਸਰਕਾਰ ਨੇ 30 ਜੂਨ ਤੱਕ ਜ਼ਿਮੀਂਦਾਰਾਂ ਦੇ ਖਾਤਿਆਂ ਵਿਚ ਪੈਸੇ ਨਹੀਂ ਪਾਏ, ਬਿਜਲੀ ਦੀ ਸਪਲਾਈ ਬਹਾਲ ਨਾ ਕੀਤੀ ਤਾਂ ਇਕ ਜੁਲਾਈ ਨੂੰ ਟਾਂਡਾ ਉੜਮੁੜ ਵਿਖੇ ਬਿਜਲੀ ਘਰ ਚੌਂਕ ਵਿਖੇ ਨੈਸ਼ਨਲ ਹਾਈਵੇ ਜੰਮੂ ਪਠਾਨਕੋਟ ਜਾਮ ਕੀਤਾ ਜਾਵੇਗਾ। ਜੰਗਵੀਰ ਸਿੰਘ ਚੌਹਾਨ ਸੂਬਾ ਪ੍ਰਧਾਨ ਦੋਆਬਾ ਕਿਸਾਨ ਕਮੇਟੀ ਪੰਜਾਬ, ਸੂਬਾ ਜਨਰਲ ਸਕੱਤਰ ਪ੍ਰਿਥਪਾਲ ਸਿੰਘ ਗੁਰਾਇਆ, ਸਕੱਤਰ ਸਤਪਾਲ ਸਿੰਘ ਮਿਰਜ਼ਾਪੁਰ, ਰਣਜੀਤ ਸਿੰਘ ਰਾਣਾ ਗਿੱਦੜ ਪਿੰਡੀ, ਬਲਦੇਵ ਸਿੰਘ ਚੰਨਨ ਵਿੰਡੀ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸੂਬਾ ਕਮੇਟੀ ਮੈਂਬਰ ਮਹਿਤਾਬ ਸਿੰਘ ਹੁੰਦਲ, ਬਲਬੀਰ ਸਿੰਘ ਸੋਹੀਆਂ, ਗੁਰਪ੍ਰੀਤ ਸਿੰਘ ਸੰਧੂ, ਬਾਬਾ ਬਲਵਿੰਦਰ ਸਿੰਘ ਭੋਗਪੁਰ, ਓਂਕਾਰ ਸਿੰਘ ਦੇਵੀਦਾਸ, ਹੰਨੀ ਦੇਵੀਦਾਸ, ਜਗਮੋਹਨ ਸਿੰਘ ਮੀਰਪੁਰ, ਘੁੰਮਣ ਕਸਬਾ, ਸੁਖਦੇਵ ਸਿੰਘ ਚਨੌਤਾ, ਬਿਕਰਮ ਸਿੰਘ ਸ਼ਾਹਪੁਰ, ਹਰਨੇਕ ਸਿੰਘ ਖੱਖ, ਬੂਟਾ ਸਿੰਘ ਖੱਖ, ਰਣਜੀਤ ਸਿੰਘ ਰਾਣਾ ਚੌਟਾਲਾ, ਰੋਡੀ ਮੂਨਕਾ, ਚੰਦਨ ਮੂਨਕਾਂ, ਅਮਰਜੀਤ ਸਿੰਘ ਲੰਬੜਦਾਰ, ਨਿੱਕਾ ਦੇਹਰੀਵਾਲ, ਕਸ਼ਮੀਰ ਸਿੰਘ ਝਿੰਗਰ, ਕਰਮਜੀਤ ਸਿੰਘ ਜਾਜਾ, ਮੰਤਰੀ ਜਾਜਾ, ਕੁਲਵਿੰਦਰ ਸਿੰਘ ਚੀਚੀ, ਨਿਰੰਜਨ ਸਿੰਘ ਕਮਾਲਪੁਰ, ਬਲਵਿੰਦਰ ਸਿੰਘ ਦਸੂਹਾ ਤੇ ਹੋਰ ਹਾਜ਼ਰ ਸਨ।

ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ 26 ਕਿਸਾਨਾਂ ਨੂੰ ਔਜ਼ਾਰ ਖ਼ਰੀਦਣ ਲਈ ਸੈਂਕਸ਼ਨ ਪੱਤਰ ਵੰਡੇ ਅਗਲੀ ਖ਼ਬਰ ਸਿਆਟਲ ਦੇ ਪ੍ਰਸਿੱਧ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਦੇ ਪਿਤਾ ਮਹਿੰਦਰ ਸਿੰਘ ਉਸਮਾਨਪੁਰ ਦੀ ਪਹਿਲੀ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।