02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਵਿਧਾਇਕ ਘੁੰਮਣ ਨੇ 26 ਕਿਸਾਨਾਂ ਨੂੰ ਔਜ਼ਾਰ ਖ਼ਰੀਦਣ ਲਈ ਸੈਂਕਸ਼ਨ ਪੱਤਰ ਵੰਡੇ

ਅਜੀਤ ਡੈਸਕ 30-06-2026

ਦਸੂਹਾ, 29 ਜੂਨ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ 26 ਕਿਸਾਨਾਂ ਨੂੰ ਔਜ਼ਾਰ ਖ਼ਰੀਦਣ ਲਈ ਸੈਕਸ਼ਨ ਪੱਤਰ ਵੰਡੇ ਗਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਔਜ਼ਾਰ ਖ਼ਰੀਦ ਕਰਨ ਲਈ ਕਿਸਾਨਾਂ ਨੂੰ ਸਬਸਿਡੀ ਵੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹਲਕਾ ਦਸੂਹਾ ਦੇ ਲਗਪਗ 26 ਕਿਸਾਨਾਂ ਨੂੰ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦਾ ਭਲਾ ਕੀਤਾ ਜਾ ਰਿਹਾ ਹੈ ਅਤੇ ਹਰੇਕ ਫ਼ੈਸਲਾ ਕਿਸਾਨਾਂ ਦੇ ਹੱਕ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਰਥਿਕ ਪੱਧਰ ’ਤੇ ਮਜ਼ਬੂਤ ਹੋ ਸਕਣ। ਇਸ ਮੌਕੇ ਚੇਅਰਮੈਨ ਕੇ. ਪੀ. ਸੰਧੂ, ਬਲਾਕ ਖੇਤੀਬਾੜੀ ਦਫ਼ਤਰ ਦਸੂਹਾ ਅਵਤਾਰ ਸਿੰਘ, ਖੇਤੀਬਾੜੀ ਅਫ਼ਸਰ ਯਸ਼ਪਾਲ, ਖੇਤੀਬਾੜੀ ਅਫ਼ਸਰ ਸੁਖਵਿੰਦਰ ਸਿੰਘ, ਜਪਜੀਤ ਸਿੰਘ, ਮਿਸ ਅਨਮੋਲ ਪ੍ਰੀਤ ਕੌਰ, ਮਿਸ ਕਾਜਲਰਾਣੀ, ਸੁਖਜੀਤ ਸਿੰਘ, ਹਰਬਿੰਦਰ ਸਿੰਘ ਤੋ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਹੋਣਹਾਰ ਵਿਦਿਆਰਥਣ ਹਰਮਨ ਕੌਰ ਦਾ ਸਨਮਾਨ ਅਗਲੀ ਖ਼ਬਰ ਦੁਆਬਾ ਕਿਸਾਨ ਕਮੇਟੀ ਪੰਜਾਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।