14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਰਾਸ਼ਨ ਕਿੱਟ ਵੰਡ ਮੁਹਿੰਮ ਅਧੀਨ ਰਾਮਗੜ੍ਹ ਸੀਕਰੀ ਵਿਖੇ ਵਿਧਾਇਕ ਘੁੰਮਣ ਨੇ ਰਾਸ਼ਨ ਕਿੱਟਾਂ ਦੀ ਕੀਤੀ ਵੰਡ

ਅਜੀਤ ਡੈਸਕ 06-07-2026
ਰਾਮਗੜ੍ਹ ਸੀਕਰੀ, 5 ਜੁਲਾਈ (ਕਟੋਚ)- ਸੂਬੇ ਦੇ ਕਮਜ਼ੋਰ ਪਰਿਵਾਰਾਂ ਲਈ ਪੋਸ਼ਣ ਸੁਰੱਖਿਆ ਯਕੀਨੀ ਬਣਾਉਣ ਦੇ ਮੱਦੇ ਨਜ਼ਰ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਰਾਸ਼ਨ ਕਿੱਟ ਵੰਡ ਮੁਹਿੰਮ ‘ਮੇਰੀ ਰਸੋਈ’ ਵਿਚ ਤੇਜ਼ੀ ਲਿਆਉਂਦਿਆਂ ਬਲਾਕ ਤਲਵਾੜਾ ਦੇ ਪਿੰਡ ਰਾਮਗੜ੍ਹ ਸੀਕਰੀ ਵਿਖੇ ਵਿਧਾਇਕ ਘੁੰਮਣ ਨੇ ਇਲਾਕੇ ਦੇ ਪਿੰਡਾਂ ਦੇ ਕਮਜ਼ੋਰ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ। ਇਸ ਤੋਂ ਪਹਿਲਾਂ ਡਿਪੋ ਕੇਂਦਰ ਰਾਮਗੜ੍ਹ ਸੀਕਰੀ ਪਹੁੰਚਣ ’ਤੇ ਡਿਪੂ ਹੋਲਡਰ ਸਤੀਸ਼ ਸ਼ਰਮਾ ਦੀ ਅਗਵਾਈ ਵਿਚ ਹਾਜ਼ਰ ਲੋਕਾਂ, ਸਰਪੰਚ ਅਤੇ ਪੰਚਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਐਡ. ਘੁੰਮਣ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਦੇ ਇਤਿਹਾਸ ਦੀ ਪਹਿਲੀ ਸਰਕਾਰ ਨੇ ਜਿਸ ਨੇ ਲੋਕਾਂ ਨਾਲ ਕੀਤੇ ਵਾਅਦੇ 100 ਫ਼ੀਸਦੀ ਪੂਰੇ ਕਰ ਦਿੱਤੇ ਹਨ। ਉਨ੍ਹਾਂ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ’ਤੇ ਤੰਜ ਕਸਦਿਆਂ ਕਿਹਾ ਕਿ ਉਨ੍ਹਾਂ ਕੋਲ ਕੋਈ ਵੀ ਅਜਿਹਾ ਮੁੱਦਾ ਨਹੀਂ ਬਚਿਆ ਹੈ ਅਤੇ ਉਹ ਬੇਤੁਕੀਆਂ ਅਤੇ ਫ਼ਜ਼ੂਲ ਗੱਲਾਂ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਕਰ ਰਹੇ ਹਨ। ਰਾਸ਼ਨ ਕਿੱਟਾਂ ਸਬੰਧੀ ਉਨ੍ਹਾਂ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਕਿੱਟਾਂ ਘਰ ਦੀਆਂ ਜ਼ਰੂਰੀ ਖੁਰਾਕੀ ਜ਼ਰੂਰਤਾਂ ਦੀ ਪੂਰਤੀ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤੀਆਂ ਗਈਆਂ ਹਨ ਜਿਸ ਵਿਚ ਦੋ ਕਿੱਲੋ ਦਾਲ, ਦੋ ਕਿੱਲੋ ਖੰਡ, ਇੱਕ ਕਿੱਲੋ ਨਮਕ, 200 ਗਰਾਮ ਹਲਦੀ ਤੇ ਇੱਕ ਲੀਟਰ ਤੇਲ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਆਪ ਆਗੂ ਡਾ. ਸ਼ਿਵ ਦੱਤ ਭਟੇੜ ਨੇ ਬੋਲਦਿਆਂ ਵਿਧਾਇਕ ਘੁੰਮਣ ਵਲੋਂ ਇਲਾਕੇ ਵਿਚ ਕਰਵਾਏ ਜਾ ਰਹੇ ਵੱਡੇ ਪੱਧਰ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਕੰਮਾਂ ਸਬੰਧੀ ਵਿਸਥਾਰਪੂਰਵਕ ਵੇਰਵਾ ਦਿੰਦਿਆਂ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਵਿਧਾਇਕ ਘੁੰਮਣ ਨੂੰ ਭਰਵਾਂ ਸਮਰਥਨ ਦੇਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਡੀਪੂ ਹੋਲਡਰ ਸਤੀਸ਼ ਸ਼ਰਮਾ ਤੇ ਆਪ ਆਗੂ ਮਲਕੀਤ ਸਿੰਘ ਫ਼ੌਜੀ ਨੇ ਵਿਧਾਇਕ ਘੁੰਮਣ ਦਾ ਸੁਆਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਲਾਭਪਾਤਰੀਆਂ ਨੂੰ ਕਰੀਬ 500 ਰਾਸ਼ਨ ਕਿੱਟਾਂ ਦੀ ਵੰਡ ਕੀਤੀ। ਇਸ ਮੌਕੇ ਪਿੰਡ ਕਰਟੋਲੀ ਤੇ ਰਾਮਗੜ੍ਹ ਸੀਕਰੀ ਦੀਆਂ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਵਿਕਾਸ ਰਾਸ਼ੀ ਦੇ ਚੈੱਕ ਵੀ ਪ੍ਰਦਾਨ ਕੀਤੇ। ਇਸ ਮੌਕੇ ਸਰਪੰਚ ਵਿਨੋਦ ਸ਼ਰਮਾ ਬਿ੍ਰੰਗਲੀ, ਸਰਪੰਚ ਮੀਨਾ ਸ਼ਰਮਾ, ਸੁਰੇਸ਼ ਕੁਮਾਰ ਕਰਟੋਲੀ, ਸਰਪੰਚ ਨਰੇਸ਼ ਕਰਟੋਲੀ, ਨਵਜੀਵਨ ਪਟਿਆਲ, ਅਜੇ ਪਰਮਾਰ, ਅਸ਼ਵਨੀ ਸ਼ਰਮਾ, ਕੁਲਦੀਪ ਕੁਮਾਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪੁਸ਼ਪਿੰਦਰ ਜੋਗੀ, ਸਰਪੰਚ ਵਕੀਲ ਬਟਵਾੜਾ, ਸਰਪੰਚ ਧਰਮਵੀਰ, ਰੇਨੂੰ ਸ਼ਰਮਾ, ਪੰਚ ਕਿਰਨ ਦੇਵੀ, ਪੰਚ ਰਾਕੇਸ਼ ਤੋਂ ਇਲਾਵਾ ਵੱਡੀ ਸੰਖਿਆ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਨਿਜ਼ਾਮ ਸ਼ਾਹ ਬਲੀ ਦੇ ਦਰਬਾਰ ’ਤੇ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ ਵਿਧਾਇਕ ਰਾਜਾ ਗਿੱਲ ਨੇ ਪਿੰਡ ਬਾਬਕ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।