02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪੰਜਾਬ ਦੀ ਜਨਤਾ ਨਾਲ ਝੂਠ ਬੋਲ ਕੇ ‘ਆਪ ਸਰਕਾਰ’ ਲੋਕ ਮਨਾਂ ਤੋਂ ਮਨਫ਼ੀ ਹੋਈ- ਪ੍ਰਿਥੀਪਾਲ ਸਿੰਘ ਦਾਤਾ

ਅਜੀਤ ਡੈਸਕ 07-07-2026

ਚੌਲਾਂਗ, 6 ਜੁਲਾਈ (ਸੁਖਦੇਵ ਸਿੰਘ)- ਪੰਜਾਬ ਸਰਕਾਰ ਵਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਦਾ ਸਨਮਾਨ ਨਹੀਂ ਸਗੋਂ ਵੱਡੀ ਪੱਧਰ ’ਤੇ ਅਪਮਾਨ ਕੀਤਾ ਗਿਆ ਹੈ। ਸਰਕਾਰ ਦੀ ਇਸ ਗਰੰਟੀ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਰਦਾਰ ਪ੍ਰਿਥੀਪਾਲ ਸਿੰਘ ਦਾਤਾ ਨੇ ਕਿਹਾ ਕਿ ਅਸਲੀਅਤ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਵਲੋਂ ਸਿਰਫ਼ 15 ਹਜ਼ਾਰ ਔਰਤਾਂ ਦੇ ਖਾਤਿਆਂ ਵਿਚ ਹੀ ਐਸੇ ਪਾਏ ਗਏ ਹਨ ਜਦ ਕਿ ਪੰਜਾਬ ਵਿਚ 1 ਕਰੋੜ ਤੋਂ ਵੱਧ ਔਰਤਾਂ ਦੀ ਗਿਣਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ. ਦਾਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੀਆਂ ਧੀਆਂ ਤੇ ਮਾਵਾਂ ਨਾਲ ਇਨਸਾਫ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲੀ ਤੇ ਆਖ਼ਰੀ ਕਿਸ਼ਤ ਹੈ। ਸ. ਦਾਤਾ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਹ ਵੀ ਵੱਡੇ ਪੱਧਰ ’ਤੇ ਪ੍ਰਚਾਰਿਆ ਗਿਆ ਕਿ ਪੰਜਾਬ ਦੀ ਸਿਹਤ ਪ੍ਰਣਾਲੀ ਵਿਚ ਕ੍ਰਾਂਤੀਕਾਰੀ ਇਨਕਲਾਬ ਲਿਆਉਂਦਿਆਂ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਲਈ ਸਿਹਤ ਕਾਰਡ ਬਣਾ ਦਿੱਤੇ ਗਏ ਹਨ ਜਦਕਿ ਇਹ ਵੀ ਝੂਠੇ ਪ੍ਰਾਪੇਗੰਡਾ ਸਾਬਤ ਹੋਏ ਹਨ। ਪੰਜਾਬ ਦੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿਚ ਲੋਕਾਂ ਦਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਨਹੀਂ ਹੁੰਦਾ ਹੈ। ਸਿਰਫ਼ ਤੇ ਸਿਰਫ਼ 40 ਹਜ਼ਾਰ ਰੁਪਏ ਤੋਂ ਵੱਧ ਸਰਕਾਰ ਵਲੋਂ ਪੇਮੈਂਟ ਨਹੀਂ ਕੀਤੀ ਜਾਂਦੀ ਹੈ ਜੋ ਪੰਜਾਬ ਵਾਸੀਆਂ ਨਾਲ ਸਰਾਸਰ ਧੋਖਾ ਅਤੇ ਬੇਵਿਸ਼ਵਾਸੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਗਾਤਾਰ ਪੰਜਾਬ ਦੀ ਜਨਤਾ ਨਾਲ ਝੂਠ ਬੋਲ ਕੇ ਲੋਕ ਮਨਾਂ ਤੋਂ ਮਨਫ਼ੀ ਹੋਏ।

ਪਿਛਲੀ ਖ਼ਬਰ ਖੇਡ ਮੁਕਾਬਲਿਆਂ ਛਾਏ 'ਚ ਪੰਜਾਬੀ ਅਥਲੀਟ ਪਰ ਰੜਕਦੀ ਰਹੀ ਦਰਸ਼ਕਾਂ ਦੀ ਘਾਟ ਅਗਲੀ ਖ਼ਬਰ ਪੰਥਕ ਇਕੱਠ ’ਚ ਸ਼ਾਮਿਲ ਹੋਇਆ ਗੁਰੂ ਨਾਨਕ ਸੇਵਾ ਸੁਸਾਇਟੀ ਦਾ ਵਫ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।