25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਬਜਰੀ ਦਾ ਭਰਿਆ ਹੋਇਆ ਤੇਜ਼ ਰਫ਼ਤਾਰ ਓਵਰਲੋਡ ਟਿੱਪਰ ਪਲਟਿਆ

ਅਜੀਤ ਡੈਸਕ 16-07-2026

ਘੋਗਰਾ, 15 ਜੁਲਾਈ (ਆਰ.ਐੱਸ. ਸਲਾਰੀਆ)- ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਾਰਗ ਦਸੂਹਾ ਹਾਜੀਪੁਰ ਰੋਡ ਤੇ ਪੈਂਦੇ ਪਿੰਡ ਬੱਡਲਾ ਮੋੜ ਦੇ ਨਜ਼ਦੀਕ ਬਜਰੀ ਦਾ ਭਰਿਆ ਹੋਇਆ ਟਿੱਪਰ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਟਿੱਪਰ ਨੰਬਰ ਪੀ. ਬੀ 08 ਐੱਫ ਈ 3737 ਜੋ ਬਜਰੀ ਲੈ ਕੇ ਹਾਜੀਪੁਰ ਤੋਂ ਦਸੂਹਾ ਸਾਈਡ ਨੂੰ ਜਾ ਰਿਹਾ ਸੀ ਤਾਂ ਉਕਤ ਸਥਾਨ ’ਤੇ ਪਹੁੰਚਿਆ ਤਾਂ ਬੇਕਾਬੂ ਹੋ ਕੇ ਪਲਟ ਗਿਆ। ਭਰੋਸੇਯੋਗ ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਤੇ ਟਿੱਪਰ ਨੂੰ ਓਵਰ ਸਪੀਡ ਨਾਲ ਚਲਾ ਰਿਹਾ ਸੀ ਤਾਂ ਓਵਰ ਸਪੀਡ ਹੋਣ ਕਰਕੇ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਬੱਡਲਾ ਮੋੜ ਦੇ ਨਜ਼ਦੀਕ ਪਲਟ ਗਿਆ। ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਟਿੱਪਰ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ, ਜਿੱਥੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਸੂਤਰਾਂ ਅਨੁਸਾਰ ਟਿੱਪਰ ਸ਼ਾਮ ਦਾ 8 ਵਜੇ ਦੇ ਕਰੀਬ ਪਲਟਿਆ ਹੋਇਆ ਹੈ ਪਰ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਹੋਣ ਕਰਕੇ ਖ਼ਬਰ ਲਿਖੇ ਜਾਣ ਤੱਕ ਵੀ ਟਿੱਪਰ ਹਟਾਇਆ ਨਹੀਂ ਗਿਆ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟਿੱਪਰ ਨੂੰ ਹਟਾ ਕੇ ਆਵਾਜਾਈ ਨੂੰ ਬਹਾਲ ਕੀਤਾ ਜਾਵੇ ਖ਼ਬਰ ਲਿਖੇ ਜਾਣ ਤੱਕ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।

 

ਪਿਛਲੀ ਖ਼ਬਰ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਨੂੰ ਪੁਲਿਸ ਪ੍ਰਸ਼ਾਸਨ ਨੇ ਕੀਤਾ ਘਰ ’ਚ ਨਜ਼ਰਬੰਦ ਅਗਲੀ ਖ਼ਬਰ ਮਾਹਿਲਪੁਰ ਦੀ ਜੰਮਪਲ ਨੀਤੀ ਪਾਲ ਦਾ ਲੰਡਨ ’ਚ ਕੌਮਾਂਤਰੀ ਬਿਜ਼ਨਸ ਐਵਾਰਡ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।