02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਬਲਾਕ ਤਲਵਾੜਾ ਦੇ ਪਿੰਡ ਟੋਹਲੂ ਭਟੇੜ ਵਿਖੇ ਬਾਘ ਦਾ ਖ਼ੌਫ਼, ਗਊ ਤੇ ਕੁੱਤੇ ਬਣੇ ਸ਼ਿਕਾਰ

ਅਜੀਤ ਡੈਸਕ 21-07-2026

ਤਲਵਾੜਾ, 20 ਜੁਲਾਈ (ਰਾਜੀਵ ਓਸ਼ੋ)- ਬਲਾਕ ਤਲਵਾੜਾ ਦੇ ਪਿੰਡ ਟੋਹਲੂ ਭਟੇੜ ’ਚ ਬਾਘ ਦਾ ਖ਼ੌਫ਼ ਦੇਖਿਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਰਾਤ 9 ਤੋਂ 10 ਵਜੇ ਦੇ ਕਰੀਬ ਪਿੰਡ ਟੋਹਲੂ ਦੀ ਆਬਾਦੀ ਦੇ ਆਲੇ ਦੁਆਲੇ ਬਾਘ ਦੇਖਿਆ ਗਿਆ। ਅੱਜ ਸਵੇਰੇ ਪਿੰਡ ਭਟੇੜ ਵਿਖੇ ਮੁਕੇਸ਼ ਕੁਮਾਰ ਪੁੱਤਰ ਰਾਮ ਲਗਨ ਦੀ ਛੋਟੀ ਗਊ ਘਰ ਤੋਂ ਥੋੜ੍ਹੀ ਦੂਰ ਝਾੜੀਆਂ ਵਿਚ ਮ੍ਰਿਤ ਪਾਈ ਗਈ। ਇਸ ਤੋਂ ਪਹਿਲਾਂ ਮੁਕੇਸ਼ ਸ਼ਰਮਾ ਦੇ ਗੁਆਂਢੀਆਂ ਦੇ ਕੁੱਤੇ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਸੀ। ਇਸ ਘਟਨਾ ਤੋਂ ਬਾਅਦ ਆਮ ਲੋਕਾਂ ਵਿਚ ਖ਼ੌਫ਼ ਦੇਖਿਆ ਜਾ ਰਿਹਾ ਹੈ। ਪੀੜਤ ਮੁਕੇਸ਼ ਸ਼ਰਮਾ ਦਾ ਘਰੇਲੂ ਕੁੱਤਾ ਬਾਘ ਚੀਤੇ ਦੇ ਖ਼ੌਫ਼ ਕਾਰਨ ਆਪਣੇ ਘਰ ਤੋਂ ਬਾਹਰ ਨਹੀਂ ਜਾ ਰਿਹਾ ਹੈ। ਇਸ ਸਬੰਧ ਵਿਚ ਵਨ ਅਧਿਕਾਰੀ ਰਛਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਘਟਨਾ ਦੀ ਸੂਚਨਾ ਵਿਭਾਗ ਨੂੰ ਮਿਲ ਚੁੱਕੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਵੁਮੈਨ ਮਾਸਟਰਜ਼ ਹਾਕੀ ਸੋਸ਼ਲ ਵੈੱਲਫੇਅਰ ਟੀਮ ਨੇ ਖਿਡਾਰਨਾਂ ਨੂੰ ਖੇਡ ਕਿੱਟਾਂ ਵੰਡੀਆਂ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ 21 ਤੇ 22 ਨੂੰ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।