12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਖੈਰੜ ਹਵੇਲੀ ’ਚੋਂ ਕਿਸਾਨ ਦੀਆਂ ਮੱਝਾਂ ਚੋਰੀ

ਅਜੀਤ ਡੈਸਕ 27-07-2026

ਕੋਟਫ਼ਤੂਹੀ, 26 ਜੁਲਾਈ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਖੈਰੜ (ਰਾਵਲ ਬੱਸੀ) ਦੀ ਪਿੰਡੋਂ ਬਾਹਰ ਇਕ ਹਵੇਲੀ ’ਚੋਂ ਦੋ ਮੱਝਾਂ ਚੋਰੀ ਕਰ ਲਈਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਜਰਨੈਲ ਸਿੰਘ ਉਨ੍ਹਾਂ ਦੇ ਸਾਥੀ ਕੁਲਵਿੰਦਰ ਸਿੰਘ, ਕਰਮਵੀਰ ਸਿੰਘ ਗਿੱਲ, ਪ੍ਰੇਮ ਆਦਿ ਨੇ ਦੱਸਿਆ ਕਿ ਬੀਤੀ ਰਾਤ ਪਿੰਡੋਂ ਬਾਹਰ ਉਨ੍ਹਾਂ ਦੀ ਖੇਤਾਂ ਵਿਚ ਹਵੇਲੀ ਤੇ ਚੋਰ ਆਏ ਉਹ ਆਪਣੇ ਨਾਲ ਇਸੇ ਰਾਤ ਲਾਗਲੇ ਪਿੰਡ ਖੜੌਦੀ ਤੋਂ ਟਾਟਾ 207 ਗੱਡੀ ਚੋਰੀ ਕਰ ਕੇ ਲਿਆਏ ਤੇ 2 ਮੱਝਾਂ ਚੋਰੀ ਕਰ ਕੇ ਲੈ ਗਏ, ਜਦਕਿ ਉਨ੍ਹਾਂ ਦੀ ਗੱਡੀ ਪਸ਼ੂ ਲੱਦਣ ਮੌਕੇ ਖੇਤ ਵਿਚ ਫਸ ਗਈ ਤਾਂ ਉਹ ਫਿਰ ਸਾਡੀ ਹਵੇਲੀ ਤੇ ਆਏ ਤੇ ਇੱਥੋਂ ਉਨ੍ਹਾਂ ਦਾ ਫਾਰਮ 60 ਟਰੈਕਟਰ ਖੇਤਾਂ ਵਿਚ ਦੀ ਲਿਜਾ ਕੇ ਆਪਣੀ ਗੱਡੀ ਨੂੰ ਕੱਢ ਕੇ ਟਰੈਕਟਰ ਛੱਡ ਕੇ ਪਸ਼ੂ ਲੈ ਕੇ ਚੱਲੇ ਗਏ, ਜਿਸ ਨਾਲ ਲਗਭਗ ਕਿਸਾਨ ਦਾ ਸਾਢੇ ਤਿੰਨ ਕੁ ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ। ਜਦਕਿ ਇਸ ਤੋ ਪਹਿਲਾ ਵੀ ਇਨ੍ਹਾਂ ਚੋਰਾਂ ਨੇ ਪਿੰਡ ਠੁਆਣਾ ਤੋ ਇਕ ਗੱਡੀ ਚੋਰੀ ਕਰ ਕੇ ਪਿੰਡ ਮਹਿਰੋਵਾਲ ਤੋ ਮੱਝਾਂ ਚੋਰੀ ਕੀਤੀਆਂ ਸਨ, ਇਹ ਪਸ਼ੂ ਚੋਰ ਗਰੋਹ ਇਸ ਇਲਾਕੇ ਵਿਚ ਸਰਗਰਮ ਹੈ, ਜਿਸ ਨੇ ਕੋਟਫ਼ਤੂਹੀ ਦੇ ਸਾਬਕਾ ਸਰਪੰਚ, ਈਸਪੁਰ ਤੇ ਹੋਰ ਪਿੰਡਾਂ ਵਿਚ ਕਾਫ਼ੀ ਮੱਝਾਂ ਚੋਰੀ ਕਰ ਕੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ, ਇਸ ਇਲਾਕੇ ਵਿਚ ਪਸ਼ੂਆਂ ਦੀ ਚੋਰੀ ਸਬੰਧੀ ਹਾਲੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ। ਪਰ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਕਰ ਕੇ ਇਹ ਚੋਰ ਕਾਬੂ ਨਹੀਂ ਆ ਰਹੇ।

ਪਿਛਲੀ ਖ਼ਬਰ ਤਲਵਾੜਾ ਟਾਊਨਸ਼ਿਪ ਦੀਆਂ ਸੜਕਾਂ ’ਤੇ ਅਵਾਰਾ ਪਸ਼ੂਆਂ ਦੀ ਦਹਿਸ਼ਤ, ਮੋਟਰਸਾਈਕਲ ਸਵਾਰ ਜ਼ਖਮੀ ਅਗਲੀ ਖ਼ਬਰ ਚੋਰਾਂ ਵਲੋਂ ਦੁਕਾਨ ’ਚੋਂ ਲੱਖਾਂ ਦਾ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।