12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਤਲਵਾੜਾ ਟਾਊਨਸ਼ਿਪ ਦੀਆਂ ਸੜਕਾਂ ’ਤੇ ਅਵਾਰਾ ਪਸ਼ੂਆਂ ਦੀ ਦਹਿਸ਼ਤ, ਮੋਟਰਸਾਈਕਲ ਸਵਾਰ ਜ਼ਖਮੀ

ਅਜੀਤ ਡੈਸਕ 27-07-2026

ਤਲਵਾੜਾ, 26 ਜੁਲਾਈ (ਰਾਜੀਵ ਓਸ਼ੋ)- ਤਲਵਾੜਾ ਟਾਊਨਸ਼ਿਪ ਦੀਆਂ ਸੜਕਾਂ ਤੇ ਆਵਾਰਾ ਪਸ਼ੂਆਂ ਦਾ ਪੂਰਾ-ਪੂਰਾ ਰਾਜ ਹੈ, ਅੱਜ ਦੁਪਹਿਰ ਬਾਅਦ ਇੱਕ ਕੱਪੜੇ ਰਿਪੇਅਰ ਕਰਨ ਵਾਲਾ ਨੌਜਵਾਨ ਦਰਜ਼ੀ ਆਵਾਰਾ ਸਾਂਡ ਦੀ ਚਪੇਟ ਵਿਚ ਆ ਗਿਆ। ਜਾਣਕਾਰੀ ਅਨੁਸਾਰ ਦਰਜ਼ੀ ਜਸਬੀਰ ਸਿੰਘ ਆਪਣੀ ਦੁਕਾਨ ਵੱਲ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਥਾਣਾ ਤਲਵਾੜਾ ਟਾਊਨਸ਼ਿਪ ਦੇ ਨਜ਼ਦੀਕ ਸਾਂਡ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਸੜਕ ਤੇ ਡਿਗ ਗਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਇਸੇ ਤਰ੍ਹਾਂ ਪਹਿਲਾਂ ਵੀ ਕਈ ਤਲਵਾੜਾ ਵਾਸੀ ਇਨ੍ਹਾਂ ਆਵਾਰਾ ਪਸ਼ੂਆਂ ਦਾ ਸ਼ਿਕਾਰ ਹੋ ਚੁੱਕੇ ਹਨ। ਪ੍ਰਧਾਨ ਬੋਧਰਾਜ ਨੇ ਕਿਹਾ ਸਰਕਾਰ ਨੂੰ ਲੋਕਾਂ ਨੂੰ ਆ ਰਹੀ ਇਸ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਮੰਗ ਕੀਤੀ ਕਿ ਪੀੜਤ ਦਰਜ਼ੀ ਨੂੰ ਸਰਕਾਰ ਵੱਲੋਂ ਮੈਡੀਕਲ ਅਤੇ ਆਰਥਿਕ ਸਹਾਇਤਾ ਵੀ ਮਿਲਣੀ ਚਾਹੀਦੀ ਹੈ।

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ’ਚ ਕਾਰਗਿਲ ਵਿਜੇ ਦਿਵਸ ਮਨਾਇਆ ਅਗਲੀ ਖ਼ਬਰ ਖੈਰੜ ਹਵੇਲੀ ’ਚੋਂ ਕਿਸਾਨ ਦੀਆਂ ਮੱਝਾਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।