12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਰਕਾਰੀ ਕਾਲਜ ਹੁਸ਼ਿਆਰਪੁਰ ’ਚ ਨਵੇਂ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

ਹੁਸ਼ਿਆਰਪੁਰ, 11 ਅਗਸਤ (ਨਰਿੰਦਰ ਸਿੰਘ ਬੱਡਲਾ)-ਸਰਕਾਰੀ ਕਾਲਜ ਹੁਸ਼ਿਆਰਪੁਰ ਵੱਲੋਂ ਅੰਡਰ ਗ੍ਰੈਜੂਏਟ ਐਂਟਰੀ ਕਲਾਸ ਜਿਵੇਂ ਕਿ ਬੀ. ਏ.

ਅਜੀਤ ਡੈਸਕ 12-08-2026
ਹੁਸ਼ਿਆਰਪੁਰ, 11 ਅਗਸਤ (ਨਰਿੰਦਰ ਸਿੰਘ ਬੱਡਲਾ)-ਸਰਕਾਰੀ ਕਾਲਜ ਹੁਸ਼ਿਆਰਪੁਰ ਵੱਲੋਂ ਅੰਡਰ ਗ੍ਰੈਜੂਏਟ ਐਂਟਰੀ ਕਲਾਸ ਜਿਵੇਂ ਕਿ ਬੀ.ਏ., ਬੀ.ਐੱਸ.ਸੀ. ਮੈਡੀਕਲ, ਬੀ.ਐੱਸ.ਸੀ. ਨਾਨ-ਮੈਡੀਕਲ, ਬੀ.ਕਾਮ., ਬੀ.ਬੀ.ਏ ਅਤੇ ਬੀ.ਐੱਸ.ਸੀ. ਦੇ ਫਰੈਸ਼ਰ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪ੍ਰਿੰ. ਡਾ. ਸਵਿਤਾ ਗੁਪਤਾ ਵੱਲੋਂ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੇ ਆਪਣਾ ਦ੍ਰਿੜ੍ਹ ਸੰਕਲਪ ਰੱਖਣਾ ਹੈ ਅਤੇ ਆਪਣੇ ਗੋਲ, ਜੋ ਕਿ ਪੜ੍ਹਾਈ ਹੈ ਉਸ ਵੱਲ ਕੇਂਦਰਿਤ ਰਹਿਣਾ ਹੈ। ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਅਰੁਣ ਸ਼ਰਮਾ ਦੁਆਰਾ ਐਨ.ਈ.ਪੀ. 2020 ਤਹਿਤ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ । ਅਸਿਸਟੈਂਟ ਪ੍ਰੋਫੈਸਰ ਰੰਜਨਾ ਜੀੜ ਵੱਲੋਂ ਕੈਰੀਅਰ ਕੌਂਸਲਿੰਗ ਦੇ ਅਧੀਨ ਕਰਵਾਏ ਜਾਂਦੇ ਸੈਮੀਨਾਰ, ਵਰਕਸ਼ਾਪਾਂ ਅਤੇ ਐਜੂਕੇਸ਼ਨਲ ਟੂਰਾਂ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਅਸਿਸਟੈਂਟ ਪ੍ਰੋ. ਹਰਜਿੰਦਰ ਪਾਲ ਦੁਆਰਾ ਕਾਲਜ ਵਿਚ ਚੱਲ ਰਹੀਆਂ ਵੱਖ ਵੱਖ ਸਕਾਲਰਸ਼ਿਪ ਦੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ। ਇਸ ਉਪਰੰਤ ਮੈਡਮ ਪਰਮਿੰਦਰ ਕੌਰ ਦੁਆਰਾ ਯੂਥ ਵੈੱਲਫੇਅਰ ਵਿਭਾਗ ਦੁਆਰਾ ਕਰਵਾਏ ਜਾਂਦੇ ਯੂਥ ਫ਼ੈਸਟੀਵਲ ਦੀਆਂ ਵੱਖ ਵੱਖ ਵੰਨਗੀਆਂ ਬਾਰੇ ਦੱਸਿਆ। ਅਸਿਸਟੈਂਟ ਪ੍ਰੋਫੈਸਰ ਹਰਜਿੰਦਰ ਕੁਮਾਰ ਦੁਆਰਾ ਐਨ.ਸੀ.ਸੀ. ਬਾਰੇ ਡਿਟੇਲ ਨਾਲ ਦੱਸਿਆ ਅਤੇ ਰਣਜੀਤ ਕੁਮਾਰ ਇੰਚਾਰਜ ਐਨ.ਐਸ.ਐੱਸ. ਦੁਆਰਾ ਕਾਲਜ ਵਿਚ ਅਤੇ ਕਾਲਜ ਤੋਂ ਬਾਹਰ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਜਸਪਾਲ ਸਿੰਘ ਅਸਿਸਟੈਂਟ ਪ੍ਰੋਫੈਸਰ ਵੱਲੋਂ ਬਾਖ਼ੂਬੀ ਨਿਭਾਈ ਗਈ। ਫੰਕਸ਼ਨ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ਼ ਹੋਈ।
ਪਿਛਲੀ ਖ਼ਬਰ ਪਿੰਡ ਝਾਵਾਂ ਵਿਖੇ ਵਾਸੀਆਂ ਨੂੰ ਲਾਮਬੰਦ ਕਰਦੇ ਹੋਏ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਨਾਲ ਹਨ ਜਤਿੰਦਰਪਾਲ ਸਿੰਘ ਝਾਵ... ਅਗਲੀ ਖ਼ਬਰ ਕੇ.ਐਮ.ਐਸ. ਕਾਲਜ ਵਿਖੇ ‘ਆਗਾਜ਼-ਏ-ਖ਼ਾਸ’ ਨਾਲ ਨਵੇਂ ਅਕਾਦਮਿਕ ਸੈਸ਼ਨ 2026-27 ਦਾ ਸ਼ਾਨਦਾਰ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।