21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਭਾਈ ਘਨ੍ਹੱਈਆ ਜੀ ਦੀਆਂ ਸੇਵਾਵਾਂ ਸੰਬੰਧੀ ਰਾਜ ਸਭਾ ’ਚ ਭਾਸ਼ਨ ਦੇਣ ’ਤੇ ਸੰਤ ਸੀਚੇਵਾਲ ਦਾ ਸਨਮਾਨ

ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿਘ)- ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਅੰਦਰ ਭਾਈ ਘਨ੍ਹੱਈਆ ਜੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੰਗ-ਏ-ਮੈਦਾਨ ਵਿਚ ਨਿਭਾਈ ਵਿਲੱਖਣ ਸੇਵਾ ਦਾ ਵਿਸਥਾਰਪੂਰਬਕ ਚਾਨਣਾ ਪਾਇਆ। ਭਾਈ ਘਨ੍ਹੱਈਆ ਮਿਸ਼ਨ ਪੰਜਾਬ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਇਸ ਕਦਮ ਦੀ ਸ਼ਲਾਘਾ ਕੀਤੀ।

ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਨਮਾਨ ਕਰਦੇ ਹੋਏ ਪ੍ਰੋ: ਬਹਾਦਰ ਸਿੰਘ ਸੁਨੇਤ, ਹਰਜੀਤ ਸਿੰਘ ਨੰਗਲ, ਜਸਪਾਲ ਸਿੰਘ, ਬੂਟਾ ਸਿੰਘ, ਐਸ.ਪੀ. ਸਿੰਘ ਤੇ ਹੋਰ। 21-08-2026
ਹੁਸ਼ਿਆਰਪੁਰ, 20 ਅਗਸਤ (ਬਲਜਿੰਦਰਪਾਲ ਸਿਘ)- ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਅੰਦਰ ਭਾਈ ਘਨ੍ਹੱਈਆ ਜੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੰਗ-ਏ-ਮੈਦਾਨ ਵਿਚ ਨਿਭਾਈ ਵਿਲੱਖਣ ਸੇਵਾ ਦਾ ਵਿਸਥਾਰਪੂਰਬਕ ਚਾਨਣਾ ਪਾਇਆ। ਭਾਈ ਘਨ੍ਹੱਈਆ ਮਿਸ਼ਨ ਪੰਜਾਬ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਪ੍ਰੋ. ਬਹਾਦਰ ਸਿੰਘ ਸੁਨੇਤ ਨੇ ਕਿਹਾ ਕਿ ਪਿਛਲੇ ਲਗਪਗ 30 ਸਾਲਾਂ ਤੋਂ ਭਾਈ ਘਨ੍ਹੱਈਆ ਜੀ ਦੀਆਂ ਮਹਾਨ ਸੇਵਾਵਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਹ ਪਹਿਲੀ ਵਾਰ ਹੋਇਆ ਕਿਸੇ ਵਿਅਕਤੀ ਵਲੋਂ ਭਾਈ ਘਨ੍ਹੱਈਆ ਜੀ ਦੀਆਂ ਸੇਵਾਵਾਂ ਸਬੰਧੀ ਪਾਰਲੀਮੈਂਟ ‘ਚ ਆਵਾਜ਼ ਬੁਲੰਦ ਕੀਤੀ ਹੋਵੇ। ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਵਲੋਂ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਕਿ ਸਰਕਾਰ ਵਲੋਂ ਭਾਈ ਘਨ੍ਹੱਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੰਸਥਾਵਾਂ ਵਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰੋ: ਬਹਾਦਰ ਸਿੰਘ ਸੁਨੇਤ ਪ੍ਰਧਾਨ ਭਾਈ ਘਨ੍ਹੱਈਆ ਜੀ ਮਿਸ਼ਨ ਹੁਸ਼ਿਆਰਪੁਰ ਅਤੇ ਕੋਆਰਡੀਨੇਟਰ ਭਾਈ ਘਨ੍ਹੱਈਆ ਜੀ ਚੈਰਿਟੀ ਤੇ ਪੀਸ ਇੰਟਰਨੈਸ਼ਨਲ ਫਾਉਂਡੇਸ਼ਨ, ਹਰਜੀਤ ਸਿੰਘ ਨੰਗਲ ਪ੍ਰਧਾਨ ਭਾਈ ਘਨ੍ਹੱਈਆ ਜੀ ਨਿਸ਼ਕਾਮ ਸੇਵਾ, ਜਸਪਾਲ ਸਿੰਘ ਚੱਕ ਸਾਧੂ, ਬੂਟਾ ਸਿੰਘ ਪੰਡੋਰੀ, ਐਸ.ਪੀ. ਸਿੰਘ ਜਲੰਧਰ, ਨੇਕ ਲਾਲ, ਡਾ: ਸੁਰਜੀਤ ਲਾਲ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਜਲੰਧਰ, ਪ੍ਰੋਫੈਸਰ ਸ਼ਾਮ ਸਿੰਘ ਮਸਤਗੜ੍ਹ ਪ੍ਰਧਾਨ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਰਸ਼ਪਾਲ ਸਿੰਘ ਚੇਅਰਮੈਨ ਸ਼ੁੱਭ ਕਰਮਨ ਸੁਸਾਇਟੀ ਹੁਸ਼ਿਆਰਪੁਰ ਵਲੋਂ ਸੰਤ ਸੀਚੇਵਾਲ ਨੂੰ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਬ੍ਰਿੰਦਾਵਣ ਮੰਦਿਰ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਅਵਿਨਾਸ਼ ਰਾਏ ਖੰਨਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।