23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕਿਸਾਨ ਆਗੂਆਂ ਨੇ ਪੁਰਾਣਾ ਭੰਗਾਲਾ ਤੋਂ ਪੁੱਟਿਆ ਚਿੱਪ ਵਾਲਾ ਮੀਟਰ

ਭੰਗਾਲਾ, 22 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਕਿਸਾਨ ਮਜ਼ਦੂਰ ਮੋਰਚੇ ਦੇ ਸੁਨੇਹੇ ’ਤੇ ਪਹਿਰਾ ਦਿੰਦਿਆਂ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ ਤੇ ਜਥੇਬੰਦੀ ਦੇ ਵਰਕਰਾਂ ਦੀ ਅਗਵਾਈ ’ਚ ਵਿਜੇ ਕੁਮਾਰ ਸਿੰਘ ਪੁੱਤਰ ਦੇਵ ਰਾਜ ਵਾਸੀ ਪੁਰਾਣਾ ਭੰਗਾਲਾ ਦਾ ਚਿੱਪ ਵਾਲਾ ਸਮਾਰਟ ਮੀਟਰ ਪੁੱਟਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ ਨੇ ਕਿਹਾ ਕਿ ਵਿਜੇ ਕੁਮਾਰ ਸਿੰਘ ਪੁੱਤਰ ਦੇਵ ਰਾਜ ਦਾ ਬਿੱਲ 25850 ਆਇਆ ਹੋਇਆ ਸੀ ਤੇ ਬਿਜਲੀ ਬੋਰਡ ਦੇ ਮੁਲਾਜ਼ਮ ਵਲੋਂ ਇਹ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ।

ਚਿੱਪ ਵਾਲਾ ਮੀਟਰ ਪੁੱਟਣ ਮੌਕੇ ਇਕੱਠੇ ਹੋਏ ਕਿਸਾਨ। ਤਸਵੀਰ : ਬਲਵਿੰਦਰਜੀਤ ਸਿੰਘ ਸੈਣੀ 23-08-2026
ਭੰਗਾਲਾ, 22 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਕਿਸਾਨ ਮਜ਼ਦੂਰ ਮੋਰਚੇ ਦੇ ਸੁਨੇਹੇ ’ਤੇ ਪਹਿਰਾ ਦਿੰਦਿਆਂ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ ਤੇ ਜਥੇਬੰਦੀ ਦੇ ਵਰਕਰਾਂ ਦੀ ਅਗਵਾਈ ’ਚ ਵਿਜੇ ਕੁਮਾਰ ਸਿੰਘ ਪੁੱਤਰ ਦੇਵ ਰਾਜ ਵਾਸੀ ਪੁਰਾਣਾ ਭੰਗਾਲਾ ਦਾ ਚਿੱਪ ਵਾਲਾ ਸਮਾਰਟ ਮੀਟਰ ਪੁੱਟਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ ਨੇ ਕਿਹਾ ਕਿ ਵਿਜੇ ਕੁਮਾਰ ਸਿੰਘ ਪੁੱਤਰ ਦੇਵ ਰਾਜ ਦਾ ਬਿੱਲ 25850 ਆਇਆ ਹੋਇਆ ਸੀ ਤੇ ਬਿਜਲੀ ਬੋਰਡ ਦੇ ਮੁਲਾਜ਼ਮ ਵਲੋਂ ਇਹ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ। ਉਸ ਦੱਸਿਆ ਕਿ ਜਥੇਬੰਦੀ ਦੇ ਆਗੂ ਤੇ ਵਰਕਰਾਂ ਦੀ ਅਗਵਾਈ ਵਿਚ ਇਸ ਕੁਨੈਕਸ਼ਨ ਨੂੰ ਜੋੜ ਦਿੱਤਾ ਗਿਆ ਹੈ, ਜੇਕਰ ਬਿਜਲੀ ਮੁਲਾਜ਼ਮ, ਸਰਕਾਰ ਬਿਜਲੀ ਐਕਟ 2025 ਰੱਦ ਹੋਣ ਤੋਂ ਪਹਿਲਾਂ ਇਸ ਕੁਨੈਕਸ਼ਨ ਨਾਲ ਛੇੜਛਾੜ ਕਰਨ ਆਏ ਤਾਂ ਜਥੇਬੰਦੀ ਦੇ ਭਾਰੀ ਗਿਣਤੀ ਵਰਕਰਾਂ ਨੂੰ ਨਾਲ ਲੈ ਕੇ ਉਨ੍ਹਾਂ ਦਾ ਜ਼ਬਰਦਸਤ ਘਿਰਾਓ ਕੀਤਾ ਜਾਵੇਗਾ ਜਿਸ ਲਈ ਬਿਜਲੀ ਅਧਿਕਾਰੀ ਆਪ ਜ਼ਿੰਮੇਵਾਰ ਹੋਣਗੇ। ਇਸ ਮੌਕੇ ਪ੍ਰਧਾਨ ਨਾਨਕ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਵਿਜੇ ਕੁਮਾਰ, ਬਲਕਾਰ ਸਿੰਘ ਫ਼ੌਜੀ, ਵਿਨੋਦ ਕੁਮਾਰ, ਅਸ਼ੋਕ ਕੁਮਾਰ, ਲਖਵਿੰਦਰ ਸਿੰਘ ਬੱਬੂ, ਸਤਨਾਮ ਸਿੰਘ ਸੱਤਾ ਸਮੇਤ ਹੋਰ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸਾਈਬਰ ਠੱਗਾਂ ਨੇ ਲੱਖਾਂ ਦੀ ਕੀਤੀ ਠੱਗੀ ਅਗਲੀ ਖ਼ਬਰ ਟਰੈਫ਼ਿਕ ਨਿਯਮਾਂ ਦੀਆਂ ਸ਼ਰੇਆਮ ਤੇ ਬੇਖ਼ੌਫ ਧੱਜੀਆਂ ਉਡਾ ਰਹੇ ਹਨ ਰੇਤ ਅਤੇ ਬਜਰੀ ਵਾਲੇ ਟਿੱਪਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।