31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਨੌਜਵਾਨ ਦੀ ਭੇਦਭਰੀ ਹਾਲਤ ’ਚ ਲਾਸ਼ ਮਿਲੀ

ਗੜ੍ਹਸ਼ੰਕਰ, 30 ਅਗਸਤ (ਧਾਲੀਵਾਲ)- ਇਥੋਂ ਦੇ ਨਜ਼ਜੀਕੀ ਪਿੰਡ ਦੇਨੋਵਾਲ ਖੁਰਦ ਨੇੜਿਓਂ ਨਹਿਰ ਕੋਲੋਂ ਇਕ ਅਣਪਛਾਤੇ ਨੌਜਵਾਨ ਦੀ ਭੇਦ ਭਰੀ ਹਾਲਤ ਵਿਚ ਲਾਸ਼ ਮਿਲਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਦੇਨੋਵਾਲ ਖੁਰਦ ਅਤੇ ਇਬਰਾਹੀਮਪੁਰ ਦਰਮਿਆਨ ਪੈਂਦੀ ਨਹਿਰ ਕੋਲੋ ਦੁਪਹਿਰ ਸਮੇਂ ਇਕ ਨੌਜਵਾਨ ਨੂੰ ਮਿ੍ਤਕ ਹਾਲਤ ਵਿਚ ਦੇਖਣ ਤੋਂ ਬਾਅਦ ਲੋਕਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਅਜੀਤ ਡੈਸਕ 31-08-2026
ਗੜ੍ਹਸ਼ੰਕਰ, 30 ਅਗਸਤ (ਧਾਲੀਵਾਲ)- ਇਥੋਂ ਦੇ ਨਜ਼ਜੀਕੀ ਪਿੰਡ ਦੇਨੋਵਾਲ ਖੁਰਦ ਨੇੜਿਓਂ ਨਹਿਰ ਕੋਲੋਂ ਇਕ ਅਣਪਛਾਤੇ ਨੌਜਵਾਨ ਦੀ ਭੇਦ ਭਰੀ ਹਾਲਤ ਵਿਚ ਲਾਸ਼ ਮਿਲਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਦੇਨੋਵਾਲ ਖੁਰਦ ਅਤੇ ਇਬਰਾਹੀਮਪੁਰ ਦਰਮਿਆਨ ਪੈਂਦੀ ਨਹਿਰ ਕੋਲੋ ਦੁਪਹਿਰ ਸਮੇਂ ਇਕ ਨੌਜਵਾਨ ਨੂੰ ਮਿ੍ਤਕ ਹਾਲਤ ਵਿਚ ਦੇਖਣ ਤੋਂ ਬਾਅਦ ਲੋਕਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਏ.ਐੱਸ.ਆਈ. ਰਵੀਸ਼ ਕੁਮਾਰ ਨੇ ਦੱਸਿਆ ਕਿ ਮਿ੍ਤਕ ਹਾਲਤ ਵਿਚ ਮਿਲੇ ਨੌਜਵਾਨ ਦੀ ਉਮਰ ਕਰੀਬ 25 ਕੁ ਸਾਲ ਹੈ ਜਿਸਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪਛਾਣ ਵਾਸਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਲਾਸ਼ ਘਰ ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਕੋਲੋ ਜੋ ਮੋਟਰਸਾਈਕਲ ਸਾਈਕਲ ਨੰਬਰ ਪੀ.ਬੀ. 32 ਆਰ 5734 ਬ੍ਰਾਮਦ ਹੋਇਆ ਹੈ ਉਹ ਕਿਸੇ ਜਤਿੰਦਰ ਵਾਸੀ ਸਲੋਹ (ਨਵਾਂਸ਼ਹਿਰ) ਦੇ ਨਾਮ ’ਤੇ ਹੈ। ਉਨ੍ਹਾਂ ਦੱਸਿਆ ਕਿ ਸਲੋਹ ਦੀ ਪੰਚਾਇਤ ਨਾਲ ਵੀ ਇਸ ਸਬੰਧੀ ਸੰਪਰਕ ਕੀਤਾ ਗਿਆ ਹੈ ਪਰ ਹਾਲੇ ਤਾਈਂ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਨੌਜਵਾਨ ਦੀ ਮੌਤ ਕਿਸ ਤਰ੍ਹਾਂ ਹੋਈ ਇਹ ਪੋਸਟਰਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।
ਪਿਛਲੀ ਖ਼ਬਰ ਨਾਜਾਇਜ਼ ਮਾਈਨਿੰਗ ਦੇ ਦੋਸ਼ ’ਚ 4 ਨਾਮਜ਼ਦ, 3 ਕਾਬੂ, 2 ਟਰੈਕਟਰ ਟਰਾਲੀ ਸਮੇਤ ਮਡ ਲੋਡਰ ਬਰਾਮਦ ਅਗਲੀ ਖ਼ਬਰ ਇਰਸ ਇੰਡੈਕਸਿੰਗ ਲੈਬ ਦਾ ਉਦਘਾਟਨ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।