ਗੁਰੂ ਨਾਨਕ ਬਿਰਧ ਆਸ਼ਰਮ ਦੇਹਰੀਵਾਲ ਵਿਖੇ ਲੱਗੇ ਮੈਡੀਕਲ ਜਾਂਚ ਕੈਂਪ ਦਾ ਦ੍ਰਿਸ਼।
ਬਿਰਧ ਆਸ਼ਰਮ ’ਚ ਮੈਡੀਕਲ ਜਾਂਚ ਕੈਂਪ ਲਗਾਇਆ
ਅੱਡਾ ਸਰਾਂ, 30 ਅਗਸਤ (ਹਰਜਿੰਦਰ ਸਿੰਘ ਮਸੀਤੀ)-ਸਮਾਜ ਸੇਵੀ ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਵਲੋਂ ਪਿੰਡ ਦੇਹਰੀਵਾਲ ਵਿਖੇ ਲੋੜਵੰਦ, ਬੇਸਹਾਰਾ ਬਜ਼ੁਰਗਾਂ ਲਈ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਸਰਕਾਰੀ ਹਸਪਤਾਲ ਟਾਂਡਾ ਅਧੀਨ ਆਉਂਦੇ ਸਿਹਤ ਕੇਂਦਰ ਬੈਂਚ ਬਾਜਾਂ ਵੱਲੋਂ ਲਗਾਏ ਗਏ ਇਸ ਜਾਂਚ ਕੈਂਪ ਦੌਰਾਨ ਰਮਨਦੀਪ ਸਿੰਘ, ਨਵਜੋਤ ਕੌਰ, ਲਖਨ ਪਾਲ ਸਿੰਘ ਤੇ ਹਰਜਿੰਦਰ ਸਿੰਘ ਦੀ ਟੀਮ ਨੇ ਆਸ਼ਰਮ ’ਚ ਰਹਿ ਰਹੇ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਸਰਕਾਰ ਵੱਲੋਂ ਮੁਫਤ ਦਵਾਈਆਂ ਦਿੱਤੀਆਂ ਤੇ ਤੰਦਰੁਸਤ ਰਹਿਣ ਲਈ ਸਿਹਤ ਭਰੀਆਂ ਗੱਲਾਂ ਦੱਸੀਆਂ।
ਅੱਡਾ ਸਰਾਂ, 30 ਅਗਸਤ (ਹਰਜਿੰਦਰ ਸਿੰਘ ਮਸੀਤੀ)-ਸਮਾਜ ਸੇਵੀ ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਵਲੋਂ ਪਿੰਡ ਦੇਹਰੀਵਾਲ ਵਿਖੇ ਲੋੜਵੰਦ, ਬੇਸਹਾਰਾ ਬਜ਼ੁਰਗਾਂ ਲਈ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਸਰਕਾਰੀ ਹਸਪਤਾਲ ਟਾਂਡਾ ਅਧੀਨ ਆਉਂਦੇ ਸਿਹਤ ਕੇਂਦਰ ਬੈਂਚ ਬਾਜਾਂ ਵੱਲੋਂ ਲਗਾਏ ਗਏ ਇਸ ਜਾਂਚ ਕੈਂਪ ਦੌਰਾਨ ਰਮਨਦੀਪ ਸਿੰਘ, ਨਵਜੋਤ ਕੌਰ, ਲਖਨ ਪਾਲ ਸਿੰਘ ਤੇ ਹਰਜਿੰਦਰ ਸਿੰਘ ਦੀ ਟੀਮ ਨੇ ਆਸ਼ਰਮ ’ਚ ਰਹਿ ਰਹੇ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਸਰਕਾਰ ਵੱਲੋਂ ਮੁਫਤ ਦਵਾਈਆਂ ਦਿੱਤੀਆਂ ਤੇ ਤੰਦਰੁਸਤ ਰਹਿਣ ਲਈ ਸਿਹਤ ਭਰੀਆਂ ਗੱਲਾਂ ਦੱਸੀਆਂ। ਕੈਂਪ ਦੇ ਅੰਤ ਵਿਚ ਆਸ਼ਰਮ ਪ੍ਰਬੰਧਕਾਂ ਵੱਲੋਂ ਮਾਹਿਰ ਟੀਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਖਸ਼ੀਸ਼ ਸਿੰਘ, ਰਾਜ ਕੁਮਾਰ, ਕੁਲਦੀਪ ਸਿੰਘ, ਸਤਨਾਮ ਸਿੰਘ,ਚੰਨਣ ਸਿੰਘ,ਗੁਲਜਾਰੀ ਲਾਲ, ਤਨੇਸ ਸੈਣੀ,ਦੀਪਕ ਕੁਮਾਰ, ਪ੍ਰਦੀਪ ਕੁਮਾਰ, ਸੁਰਿੰਦਰ ਸਿੰਘ, ਸੋਨੀਆ, ਨੀਰੂ ,ਦਰਸ਼ਨ ਕੌਰ, ਪਰਮਜੀਤ ਕੌਰ, ਅਮਨ,ਰਾਣੀ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।