ਵਿਧਾਇਕ ਜਸਬੀਰ ਰਾਜਾ ਨੇ ਬਾਬਾ ਧੰਨੇ ਦਰਬਾਰ ਵਿਖੇ ਵਾਲਮੀਕਿ ਧਰਮਸ਼ਾਲਾ ਦਾ ਕੰਮ ਸ਼ੁਰੂ ਕਰਵਾਇਆ
ਟਾਂਡਾ ਉੜਮੁੜ, 27 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਹਲਕਾ ਵਿਧਾਇਕ ਜਸਬੀਰ ਰਾਜਾ ਨੇ ਬਾਬਾ ਧੰਨੇ ਸ਼ਾਹ ਦਰਬਾਰ ਵਿਚ ਵਾਲਮੀਕਿ ਧਰਮਸ਼ਾਲਾ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਦੱਸਿਆ ਕਿ ਵਾਲਮੀਕਿ ਧਰਮਸ਼ਾਲਾ ਦੇ ਨਿਰਮਾਣ ’ਤੇ ਕਰੀਬ 15 ਲੱਖ ਰੁਪਏ ਦੀ ਲਾਗਤ ਆਵੇਗੀ।
ਬਾਬਾ ਧੰਨੀ ਸ਼ਾਹ ਦਰਬਾਰ ਵਿਖੇ ਕੰਮ ਸ਼ੁਰੂ ਕਰਾਉਣ ਦੇ ਹੋਏ ਵਿਧਾਇਕ ਜਸਬੀਰ ਸਿੰਘ ਰਾਜਾ ਤੇ ਹੋਰ। ਤਸਵੀਰ : ਗੁਰਾਇਆ
28-09-2026