15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੁਰਾਣੀ ਪੈਨਸ਼ਨ ਦੇ ਮੁੱਦੇ ’ਤੇ ਤੇ ਡੀ. ਏ. ਮਾਮਲੇ ਵਿਚ ਹਾਈ ਕੋਰਟ ’ਚ ਮਾਨ ਸਰਕਾਰ ਨੇ ਬੋਲਿਆ ਝੂਠ - ਆਗੂ

ਮੁਕੇਰੀਆਂ, 13 ਅਕਤੂਬਰ (ਰਾਮਗੜ੍ਹੀਆ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਪ੍ਰਧਾਨ ਰਜਤ ਮਹਾਜਨ ਤੇ ਜਨਰਲ ਸਕੱਤਰ ਸਤੀਸ਼ ਕੁਮਾਰ ਨੇ ਕਿਹਾ ਕਿ ਜਿਥੇ ਪੁਰਾਣੀ ਪੈਨਸ਼ਨ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ 2 ਲੱਖ ਐਨ. ਪੀ.

ਅਜੀਤ ਡੈਸਕ 14-10-2026
ਮੁਕੇਰੀਆਂ, 13 ਅਕਤੂਬਰ (ਰਾਮਗੜ੍ਹੀਆ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਪ੍ਰਧਾਨ ਰਜਤ ਮਹਾਜਨ ਤੇ ਜਨਰਲ ਸਕੱਤਰ ਸਤੀਸ਼ ਕੁਮਾਰ ਨੇ ਕਿਹਾ ਕਿ ਜਿਥੇ ਪੁਰਾਣੀ ਪੈਨਸ਼ਨ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ 2 ਲੱਖ ਐਨ. ਪੀ. ਐੱਸ. ਪੀੜਤ ਕਰਮਚਾਰੀਆਂ ਨਾਲ ਲਿਖਤੀ ਝੂਠ ਬੋਲਿਆ ਹੈ , ਉਥੇ ਹਾਈ ਕੋਰਟ ਵਿਚ ਵੀ ਮਾਨ ਸਰਕਾਰ ਕੋਰਾ ਝੂਠ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ 18 ਨਵੰਬਰ 2022 ਨੂੰ ਮੁੱਖ ਮੰਤਰੀ ਨੇ ਲਾਈਵ ਹੋ ਕੇ ਕਿਹਾ ਸੀ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਜਾ ਰਹੀ ਹੈ, ਜਿਸ ਦਾ ਲਿਖਤੀ ਅਧੂਰਾ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਨੇ ਸਿਰਫ਼ ਹਿਮਾਚਲ ਅਤੇ ਗੁਜਰਾਤ ਵਿਚ ਚੋਣਾਂ ਨੂੰ ਲੈ ਕੇ ਸਟੰਟ ਕੀਤਾ ਸੀ। ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਰਕਾਰ ਨਾਲ ਆਰ ਪਾਰ ਦੀ ਲੜਾਈ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਸਰਕਾਰ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਬਕਾਇਆ ਡੀ. ਏ. ਅਕਤੂਬਰ ਮਹੀਨੇ ਦੀ ਤਨਖ਼ਾਹ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦੇਵੇ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਜੀ. ਪੀ. ਐਫ਼ ਖਾਤੇ ਖੋਲ੍ਹੇ ਤੇ ਐਨ. ਪੀ. ਐੱਸ ਖਾਤੇ ਬੰਦ ਕਰੇ। ਇਸ ਮੌਕੇ ਮਨਜੀਤ ਸਿੰਘ, ਵਰਿੰਦਰ ਵਿਕੀ, ਸਤ ਪ੍ਰਕਾਸ਼, ਸੰਜੀਵ ਧੂਤ, ਬਲਵਿੰਦਰ ਟਾਕ, ਬ੍ਰਿਜ ਮੋਹਨ, ਪਰਮਜੀਤ ਸਿੰਘ, ਰਾਜਦੀਪ ਸਿੰਘ ਨੌਸ਼ਹਿਰਾ, ਰਿਸ਼ਵ ਦੇਵ, ਪਰਸ ਰਾਮ, ਜਸਵੰਤ ਸਿੰਘ, ਖੁਸ਼ਵੰਤ ਸਿੰਘ, ਰਵਿੰਦਰ ਕੁਮਾਰ, ਲੈਕ. ਰਾਜੇਸ਼ ਕੁਮਾਰ, ਨਸੀਬ ਕੁਮਾਰ, ਸਮਰੱਥ ਠਾਕੁਰ, ਤਰਸੇਮ ਲਾਲ, ਸਤਪਾਲ ਡੀ.ਪੀ, ਵਿਨੋਦ ਕੁਮਾਰ, ਗੁਰਪਾਲ ਸਿੰਘ, ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਲਵਿੰਦਰ ਸਿੰਘ, ਰਮੇਸ਼ ਕੁਮਾਰ, ਨੀਲ ਕਮਲ, ਅਜੇ ਕੁਮਾਰ, ਬਲਜਿੰਦਰ ਸਿੰਘ, ਰਕੇਸ਼ ਸੰਗੋਤਰਾ, ਰਾਕੇਸ ਡਡਵਾਲ, ਰਾਜੇਸ਼ ਅਰੋੜਾ, ਅਨਿਲ ਸਵਾਰ, ਮੁਕੇਸ਼ ਕੁਮਾਰ, ਜਸਵੀਰ ਬਾਜਾਚੱਕ, ਸੁਰੇਸ਼ ਲੋਹਗੜ੍ਹ, ਬੂਟਾ ਸਿੰਘ ਅਤੇ ਸੁਦੇਸ਼ ਮਹਾਜਨ ਆਦਿ ਸਾਥੀ ਹਾਜ਼ਰ ਸਨ।
ਪਿਛਲੀ ਖ਼ਬਰ ਬੋਹਣ ਸਕੂਲ ’ਚ ਮੈਗਾ ਪੇਰੈਂਟਸ-ਟੀਚਰਜ਼ ਮੀਟਿੰਗ ਕਰਵਾਈ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦਾ ਕਤਲ ਸਰਕਾਰ ਦਾ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਨਾ ਕਰਨ ਸਿੱਟਾ-ਸਿੰਗੜੀਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।