ਤਲਵਾੜਾ, 18 ਅਕਤੂਬਰ (ਮਹਿਤਾ)-ਬੀ. ਬੀ. ਐਮ. ਬੀ. ਤਲਵਾੜਾ ਤੋਂ ਸੇਵਾ ਮੁਕਤ ਐਕਸੀਅਨ ਇੰਜ. ਰਿਚੀ ਮਹਿਤਾ ਨਿਵਾਸੀ ਰੱਕੜੀ (ਦਾਤਾਰਪੁਰ) ਨੂੰ ਉਦੋਂ ਗਹਿਰਾ ਸਦਮਾ ਲਗਾ, ਜਦੋਂ ਉਨ੍ਹਾਂ ਦੇ ਪੂਜਨੀਕ ਸਹੁਰਾ ਪਿਤਾ ਆਰ. ਕੇ. ਬਾਲੀ (92) ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਉਦੇਪੁਰ, ਚੰਬਾ (ਹਿ. ਪ੍ਰ.) ਵਿਖੇ ਕਰ ਦਿੱਤਾ ਗਿਆ। ਰਿਚੀ ਮਹਿਤਾ ਨਾਲ ਇੰਜ. ਦਰਸ਼ਨ ਮਹਿਤਾ, ਇੰਜ. ਅਨੂਜ ਮਹਿਤਾ, ਇੰਜ. ਸੁਮੇਸ਼ ਮਹਿਤਾ, ਕਮਲੇਸ਼ ਦੱਤ ਮਹਿਤਾ, ਵਿਸ਼ਾਲ ਮਹਿਤਾ, ਵਿਕਾਸ ਮਹਿਤਾ ਐਮ. ਡੀ. ਮਹਿਤਾ ਟਰੇਡਰਜ਼ ਦਾਤਾਰਪੁਰ, ਦੀਪਕ ਮਹਿਤਾ, ਵਿਨੋਦ ਮਹਿਤਾ, ਸਤਪਾਲ ਗੁੱਡੂ ਮਹਿਤਾ, ਰਾਘਵ ਮਹਿਤਾ, ਸਤੀਸ਼ ਮਹਿਤਾ, ਇੰਜ. ਬੋਨੀ ਮਹਿਤਾ ਆਦਿ ਤੋਂ ਇਲਾਵਾ ਸਮੂਹ ਮਹਿਤਾ ਪਰਿਵਾਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।