23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਸ਼ਹਿਰ ’ਚ ਰੋਸ ਪ੍ਰਦਰਸ਼ਨ

ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ‘ਤੇ ਆਧਾਰਿਤ ਤਾਲਮੇਲ ਕਮੇਟੀ ਵਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਰਵੱਈਏ ਦੇ ਵਿਰੋਧ ਵਿਚ 2 ਦਿਨਾਂ ਦੀ ਸਮੂਹਿਕ ਛੁੱਟੀ ਲੈਣ ਦੇ ਦੂਜੇ ਦਿਨ ਬਲਾਕ ਗੜ੍ਹਸ਼ੰਕਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਮੱਖਣ ਸਿੰਘ ਵਾਹਿਦਪੁਰੀ, ਮੁਕੇਸ਼ ਕੁਮਾਰ, ਸ਼ਾਮ ਸੁੰਦਰ ਕਪੂਰ, ਅਮਰੀਕ ਸਿੰਘ, ਬਲਵੀਰ ਸਿੰਘ ਖ਼ਾਨਪੁਰੀ ਤੇ ਜਸਵਿੰਦਰ ਕੁਮਾਰ ਦੀ ਅਗਵਾਈ ਹੇਠ ਗਾਂਧੀ ਪਾਰਕ ਵਿਖੇ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਸਰਕਾਰ ਵਿਰੋਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜੀਤ ਸਿੰਘ ਬਗਵਾਈਂ, ਸੰਦੀਪ ਸਿੰਘ, ਨਰੇਸ਼ ਕੁਮਾਰ, ਵਿਨੋਦ ਕੁਮਾਰ, ਬਲਵੰਤ ਰਾਮ, ਪਰਮਿੰਦਰ ਪੱਖੋਵਾਲ, ਮੇਜਰ ਸਿੰਘ, ਗੁਰਨਾਮ ਹਾਜੀਪੁਰ ਤੇ ਬਿੱਕਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਤਾਲਮੇਲ ਕਮੇਟੀ ਨਾਲ ਹੋਈ ਮੀਟਿੰਗ ਵਿਚ ਵਾਅਦਾ ਕੀਤਾ ਸੀ ਕਿ ਉਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਹੱਲ ਲਈ ਮਹੀਨੇ ਦੇ ਹਰ ਪਹਿਲੇ ਹਫ਼ਤੇ ਤਾਲਮੇਲ ਕਮੇਟੀ ਨਾਲ ਮੀਟਿੰਗਾਂ ਕਰਿਆ ਕਰਨਗੇ।

ਅਜੀਤ ਡੈਸਕ 23-10-2026
ਗੜ੍ਹਸ਼ੰਕਰ, 22 ਅਕਤੂਬਰ (ਧਾਲੀਵਾਲ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫ਼ਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ‘ਤੇ ਆਧਾਰਿਤ ਤਾਲਮੇਲ ਕਮੇਟੀ ਵਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਰਵੱਈਏ ਦੇ ਵਿਰੋਧ ਵਿਚ 2 ਦਿਨਾਂ ਦੀ ਸਮੂਹਿਕ ਛੁੱਟੀ ਲੈਣ ਦੇ ਦੂਜੇ ਦਿਨ ਬਲਾਕ ਗੜ੍ਹਸ਼ੰਕਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਮੱਖਣ ਸਿੰਘ ਵਾਹਿਦਪੁਰੀ, ਮੁਕੇਸ਼ ਕੁਮਾਰ, ਸ਼ਾਮ ਸੁੰਦਰ ਕਪੂਰ, ਅਮਰੀਕ ਸਿੰਘ, ਬਲਵੀਰ ਸਿੰਘ ਖ਼ਾਨਪੁਰੀ ਤੇ ਜਸਵਿੰਦਰ ਕੁਮਾਰ ਦੀ ਅਗਵਾਈ ਹੇਠ ਗਾਂਧੀ ਪਾਰਕ ਵਿਖੇ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਸਰਕਾਰ ਵਿਰੋਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜੀਤ ਸਿੰਘ ਬਗਵਾਈਂ, ਸੰਦੀਪ ਸਿੰਘ, ਨਰੇਸ਼ ਕੁਮਾਰ, ਵਿਨੋਦ ਕੁਮਾਰ, ਬਲਵੰਤ ਰਾਮ, ਪਰਮਿੰਦਰ ਪੱਖੋਵਾਲ, ਮੇਜਰ ਸਿੰਘ, ਗੁਰਨਾਮ ਹਾਜੀਪੁਰ ਤੇ ਬਿੱਕਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਤਾਲਮੇਲ ਕਮੇਟੀ ਨਾਲ ਹੋਈ ਮੀਟਿੰਗ ਵਿਚ ਵਾਅਦਾ ਕੀਤਾ ਸੀ ਕਿ ਉਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਹੱਲ ਲਈ ਮਹੀਨੇ ਦੇ ਹਰ ਪਹਿਲੇ ਹਫ਼ਤੇ ਤਾਲਮੇਲ ਕਮੇਟੀ ਨਾਲ ਮੀਟਿੰਗਾਂ ਕਰਿਆ ਕਰਨਗੇ। ਪਰ ਮੁੱਖ ਮੰਤਰੀ ਪਹਿਲਾ ਵਾਂਗ ਆਪਣੇ ਇਸ ਵਾਅਦੇ ਤੋਂ ਵੀ ਭੱਜ ਗਏ, ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਗ਼ੁੱਸਾ ਰੋਸ ਰੈਲੀਆਂ ਅਤੇ ਵੱਡੇ ਸੰਘਰਸ਼ ਦੇ ਰੂਪ ਵਿਚ ਸਾਹਮਣੇ ਆਇਆ ਹੈ। ਇਸ ਮੌਕੇ ਹੰਸ ਰਾਜ, ਸਤਪਾਲ, ਪਵਨ ਕੁਮਾਰ ਗੜ੍ਹ, ਸੰਦੀਪ ਸਿੰਘ, ਸ਼ਿੰਗਾਰਾ ਰਾਮ, ਗੁਰਮੇਲ ਸਿੰਘ, ਜੋਗਿੰਦਰ ਸਿੰਘ ਹੀਰ, ਮਨਜੀਤ ਅਰਮਾਨ, ਜਰਨੈਲ ਸਿੰਘ ਡਘਾਮ, ਸੰਦੀਪ ਕੁਮਾਰ, ਗੁਰਨੀਤ ਕੁਮਾਰ, ਬੇਦੀ ਮੋਇਲਾ, ਰਮਨ ਕੁਮਾਰ, ਦਲਵੀਰ ਸਿੰਘ, ਅਨੂਪਮ ਸ਼ਰਮਾ, ਰੇਸ਼ਮ ਕੌਰ, ਕਾਂਤਾ ਰਾਣੀ, ਗੁਰਬਖ਼ਸ਼ ਕੌਰ, ਸਾਰਿਕਾ, ਗੀਤਾਂਜਲੀ, ਕਮਲਜੀਤ ਕੌਰ, ਮਨਜੀਤ ਸਿੰਘ, ਪਰਮਿੰਦਰ ਕੁਮਾਰ, ਜਤਿੰਦਰ ਕੁਮਾਰ, ਅਸ਼ੋਕ ਕੁਮਾਰ, ਰਾਕੇਸ਼ ਕੁਮਾਰ, ਵਿਨੈ ਕੁਮਾਰ, ਨਰਿੰਦਰ ਕੁਮਾਰ, ਸੰਜੀਵ ਕੁਮਾਰ, ਰਾਮ ਸਰੂਪ, ਪਰਮਜੀਤ ਸਿੰਘ, ਰਾਮ ਕੁਮਾਰ, ਮੋਹਣ ਸਿੰਘ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ 25,000 ਰੁਪਏ ਦਾ ਇਨਾਮ-ਡੀ. ਸੀ. ਅਗਲੀ ਖ਼ਬਰ ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਾਂ ਵਲੋਂ ਹੜਤਾਲ ਦੂਜੇ ਦਿਨ ਵੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।