05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅੱਡਾ ਚੌਲਾਂਗ ਵਿਖੇ ਦੁਕਾਨ ’ਤੇ ਦਰਜਨ ਦੇ ਕਰੀਬ ਨੌਜਵਾਨਾਂ ਨੇ ਕੀਤਾ ਹਮਲਾ, 3 ਜ਼ਖ਼ਮੀ

ਚੌਲਾਂਗ, 4 ਨਵੰਬਰ (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਹਾਈਵੇ ’ਤੇ ਸਥਿਤ ਅੱਡਾ ਚੌਲਾਂਗ ਵਿਖੇ ਦੁਕਾਨ ’ਤੇ ਦਰਜਨ ਦੇ ਕਰੀਬ ਨੌਜਵਾਨਾਂ ਨੇ ਹਮਲਾ ਕਰਕੇ 3 ਨੌਜਵਾਨਾਂ ਨੂੰ ਜ਼ਖ਼ਮੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਸੈਣੀ ਪੇਂਟ ਸਟੋਰ ਦੀ ਦੁਕਾਨ ਕਰਦਾ ਹੈ ਜਿਸ ਨੇ ਖੋਖਰ ਦੇ ਕਿਸੇ ਨੌਜਵਾਨ ਨੂੰ ਕੰਮ ਕਰਨ ਲਈ ਲਗਾਇਆ ਸੀ, ਜਿਸ ਨਾਲ ਮਨਦੀਪ ਸਿੰਘ ਦਾ ਲੈਣ ਦੇਣ ਬਕਾਇਆ ਸੀ, ਜਿਸ ਨੂੰ ਲੈ ਕੇ ਦੋਵਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ।

ਅਜੀਤ ਡੈਸਕ 05-11-2026
ਚੌਲਾਂਗ, 4 ਨਵੰਬਰ (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਹਾਈਵੇ ’ਤੇ ਸਥਿਤ ਅੱਡਾ ਚੌਲਾਂਗ ਵਿਖੇ ਦੁਕਾਨ ’ਤੇ ਦਰਜਨ ਦੇ ਕਰੀਬ ਨੌਜਵਾਨਾਂ ਨੇ ਹਮਲਾ ਕਰਕੇ 3 ਨੌਜਵਾਨਾਂ ਨੂੰ ਜ਼ਖ਼ਮੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਸੈਣੀ ਪੇਂਟ ਸਟੋਰ ਦੀ ਦੁਕਾਨ ਕਰਦਾ ਹੈ ਜਿਸ ਨੇ ਖੋਖਰ ਦੇ ਕਿਸੇ ਨੌਜਵਾਨ ਨੂੰ ਕੰਮ ਕਰਨ ਲਈ ਲਗਾਇਆ ਸੀ, ਜਿਸ ਨਾਲ ਮਨਦੀਪ ਸਿੰਘ ਦਾ ਲੈਣ ਦੇਣ ਬਕਾਇਆ ਸੀ, ਜਿਸ ਨੂੰ ਲੈ ਕੇ ਦੋਵਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਇਸ ਤੋਂ ਬਾਅਦ ਨੌਜਵਾਨ 12 ਦੇ ਕਰੀਬ ਨੌਜਵਾਨਾਂ ਨੂੰ ਨਾਲ ਲੈ ਕੇ ਆ ਗਿਆ। ਜਿਨ੍ਹਾਂ ਨੇ ਮਨਦੀਪ ਸਿੰਘ ਦੁਕਾਨਦਾਰ ’ਤੇ ਦੁਕਾਨਦਾਰ ਨੂੰ ਛਡਾਉਣ ਆਏ ਜਗਤਾਰ ਸਿੰਘ ਪੁੱਤਰ ਚਾਨਣ ਰਾਮ ਵਾਸੀ ਖਰਲ ਖ਼ੁਰਦ, ਗੁਰਨਾਮ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਚੌਲਾਂਗ ਜ਼ਿਲ੍ਹਾ ਜਲੰਧਰ ਨੂੰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਥਾਣਾ ਟਾਂਡਾ ਵਿਖੇ ਸੂਚਿਤ ਕੀਤਾ ਗਿਆ। ਪੁਲਿਸ ਦੋਸ਼ੀਆਂ ਖ਼ਿਲਾਫ਼ ਅਗਲੀ ਕਾਰਵਾਈ ਕਰ ਰਹੀ ਹੈ।
ਪਿਛਲੀ ਖ਼ਬਰ ਟਾਂਡਾ ਤੋਂ ਗਿਲਜੀਆਂ ਦੀ ਅਗਵਾਈ ’ਚ ਸੰਗਰੂਰ ਰੈਲੀ ਲਈ ਕਾਂਗਰਸੀ ਵਰਕਰਾਂ ਦਾ ਕਾਫਲਾ ਰਵਾਨਾ ਅਗਲੀ ਖ਼ਬਰ ਕਾਮਰੇਡ ਜਰਨੈਲ ਸਿੰਘ ਕੋਟਲਾ ਦਾ ਦਿਹਾਂਤ, ਸਸਕਾਰ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।