05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਫ਼ਰਨੀਚਰ ਦੀ ਵਰਕਸ਼ਾਪ ’ਚ ਲੱਗੀ ਭਿਆਨਕ ਅੱਗ

ਕੋਟਫ਼ਤੂਹੀ, 4 ਨਵੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਬਾਜ਼ਾਰ ’ਚ ਬਾਅਦ ਦੁਪਹਿਰ 4 ਕੁ ਵਜੇ ਦੇ ਕਰੀਬ ਇਕ ਫ਼ਰਨੀਚਰ ਦੀ ਵਰਕਸ਼ਾਪ ’ਚ ਅਚਾਨਕ ਬਾਹਰ ਪਏ ਸਾਮਾਨ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਭਾਰੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਦੁਪਹਿਰ 4 ਕੁ ਵਜੇ ਦੇ ਕਰੀਬ ਵਰਕਸ਼ਾਪ ਦੇ ਬਾਹਰ ਪਏ ਲੱਕੜੀ ਦੇ ਸਾਮਾਨ ਕੋਲ ਛੋਟੇ ਬੱਚੇ ਖੇਡ ਰਹੇ ਸਨ, ਜੋ ਪਟਾਕੇ ਲਿਆ ਕੇ ਇੱਥੇ ਖੇਡਦੇ ਚਲਾ ਰਹੇ ਸਨ, ਅਚਾਨਕ ਉਨ੍ਹਾਂ ਦੇ ਚਲਾਏ ਪਟਾਕੇ ਦੀ ਚੰਗਿਆੜੀ ਨਾਲ ਅੱਗ ਲੱਗਣ ਨਾਲ ਵਰਕਸ਼ਾਪ ਦੇ ਬਾਹਰ ਫ਼ਰਨੀਚਰ ਬਣਾਉਣ ਲਈ ਪਏ ਲੱਕੜੀ ਦੇ ਨਵੇਂ ਢਾਂਚੇ ਤੇ ਹੋਰ ਸਾਮਾਨ ਨੂੰ ਮਿੰਟਾਂ ਵਿਚ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ ਤੇ ਚੰਦ ਹੀ ਮਿੰਟਾਂ ਵਿਚ ਅੱਗ ਨੇ ਭਿਆਨਕ ਰੂਪ ਧਾਰ ਲਿਆ, ਆਸ-ਪਾਸ ਲੋਕਾਂ ਨੇ ਇਕੱਠੇ ਹੋ ਕੇ ਹੋਰ ਪਏ ਸਾਮਾਨ ਨੂੰ ਦੂਸਰੇ ਪਾਸੇ ਕਰ ਕੇ ਤੇ ਟਰੈਕਟਰ ਤੇ ਪਾਣੀ ਵਾਲੀ ਟੈਂਕੀ ਨਾਲ ਅੱਗ ਉੱਪਰ ਕਾਬੂ ਪਾ ਕੇ ਵੱਡਾ ਨੁਕਸਾਨ ਹੋਣੋਂ ਬਚਾਅ ਕੀਤਾ, ਜਦਕਿ ਇਸ ਅੱਗ ’ਚ ਜਿੱਥੇ ਫ਼ਰਨੀਚਰ ਦਾ ਸਾਮਾਨ ਸੜ ਗਿਆ, ਉੱਥੇ ਇਕ ਪਾਸੇ ਖੜੀ ਕਾਰ ਵੀ ਕਾਫ਼ੀ ਹੱਦ ਤੱਕ ਸੜ ਗਈ, ਇਸ ਘਟਨਾ ’ਚ ਜਾਨੀ ਨੁਕਸਾਨ ਦਾ ਬਚਾਅ ਰਿਹਾ।

ਅਜੀਤ ਡੈਸਕ 05-11-2026

ਪਿਛਲੀ ਖ਼ਬਰ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਸ੍ਰੀ ਪੀ.ਐੱਸ. ਸੰਧੂ ਪ੍ਰਧਾਨ ਅਤੇ ਐਸੋਸੀਏਸ਼ਨ ਦੇ ਮੈਂਬਰ ਸਸਕਾਰ ਸਮੇਂ। ਉਨ੍ਹਾਂ ਦੇ ਨਾਲ ਬੀ.ਐਸ.ਐਫ. ਦੇ ਸਹਾਇਕ ਕਮਾਂਡੈਂਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।