29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬੜੂੰਦੀ 'ਚ ਬਿਕਰਮਜੀਤ ਸਿੰਘ ਆਹਲੂਵਾਲੀਆ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਬਾਬਾ ਧੰਨਾ ਸਿੰਘ, ਖ਼ਾਲਸਾ, ਸੰਧੂ, ਗਰਚਾ, ਡੱਲਾ, ਸਮੇਤ ਵੱਡੀ ਗਿਣਤੀ ਲੋਕ ਪੁੱਜੇ

ਅਜੀਤ ਡੈਸਕ 26-01-2026
ਲੋਹਟਬੱਦੀ, 25 ਜਨਵਰੀ (ਕੁਲਵਿੰਦਰ ਸਿੰਘ ਡਾਂਗੋਂ)-ਸੀਨੀਅਰ ਐਡਵੋਕੇਟ ਰਮਨਦੀਪ ਸਿੰਘ ਆਹਲੂਵਾਲੀਆ ਦੇ ਪਿਤਾ ਬਿਕਰਮਜੀਤ ਸਿੰਘ ਆਹਲੂਵਾਲੀਆ ਜੋ ਕਿ ਅਕਾਲ ਚਲਾਣਾ ਕਰ ਗਏ ਸਨ, ਅੱਜ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪੱਤੀ ਭੋਜੂ, ਪਿੰਡ ਬੜੂੰਦੀ ਵਿਖੇ ਭਾਈ ਮਨਜਿੰਦਰ ਸਿੰਘ ਹਠੂਰ ਵਾਲਿਆਂ ਨੇ ਵੈਰਾਗਮਈ ਕੀਰਤਨ ਕੀਤਾ | ਸ਼ਰਧਾਂਜਲੀ ਸਮਾਰੋਹ 'ਚ ਬਾਬਾ ਗੁਰਮੇਲ ਸਿੰਘ ਨੀਲੂ ਤਪ ਅਸਥਾਨ ਸੰਤ ਬਾਬਾ ਜਗੀਰ ਸਿੰਘ ਬੜੂੰਦੀ ਵਾਲਿਆਂ ਨੇ ਕਿਹਾ ਕਿ ਸਵਰਗੀ ਬਿਕਰਮਜੀਤ ਸਿੰਘ ਵਾਲੀਆ ਨੇ ਨਾਨਕਸਰ ਸੰਪਰਦਾਇ ਨਾਲ ਜੁੜ ਕੇ ਸੰਤਾਂ ਦੀ ਸੰਗਤ ਕਰਕੇ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਨਿਭਾਉਂਦਿਆਂ ਸੁਚੱਜਾ ਜੀਵਨ ਬਤੀਤ ਕਰਦਿਆਂ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਇਆ | ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਕਿਹਾ ਕਿ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਕਈ ਪੱਖਾਂ ਤੋਂ ਅਧੂਰਾ ਜਾਪਦਾ ਹੈ ਅਤੇ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ | ਬਲਵਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਰਾਏਕੋਟ ਅਤੇ ਪ੍ਰਭਜੋਤ ਸਿੰਘ ਧਾਲੀਵਾਲ ਮੁੱਖ ਬੁਲਾਰਾ ਯੂਥ ਅਕਾਲੀ ਦਲ ਨੇ ਕਿਹਾ ਕਿ ਅੱਜ ਘਰਾਂ 'ਚ ਬਜ਼ੁਰਗ ਮਾਪਿਆਂ ਦੀ ਸੇਵਾ ਸੰਭਾਲ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇ ਸੰਸਕਾਰ ਦੇਣ ਦੀ ਲੋੜ ਹੈ | ਇਸ ਤੋਂ ਪਹਿਲਾਂ ਸੰਤ ਬਾਬਾ ਧੰਨਾ ਸਿੰਘ ਬੜੂੰਦੀ, ਸੰਤ ਬਾਬਾ ਤੇਜਿੰਦਰ ਸਿੰਘ ਜਿੰਦੂ ਨਾਨਕਸਰ ਕਲੇਰਾਂ, ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਬਿਕਰਮਜੀਤ ਸਿੰਘ ਖ਼ਾਲਸਾ ਸਾਬਕਾ ਸੰਸਦੀ ਸਕੱਤਰ, ਪਰਉਪਕਾਰ ਸਿੰਘ ਘੁੰਮਣ ਸੀਨੀਅਰ ਐਡਵੋਕੇਟ, ਚੰਦ ਸਿੰਘ ਡੱਲਾ ਪ੍ਰਧਾਨ ਅਕਾਲੀ ਦਲ ਲੁਧਿਆਣਾ (ਦਿਹਾਤੀ), ਇੰਦਰਜੀਤ ਸਿੰਘ ਗੋਂਦਵਾਲ ਸਾਬਕਾ ਚੇਅਰਮੈਨ, ਸਵਾਮੀ ਓਮਾ ਨੰਦ ਧਾਮ ਤਲਵੰਡੀ ਖੁਰਦ ਨੇ ਅੰਤਿਮ ਅਰਦਾਸ ਤੋਂ ਪਹਿਲਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਐਡਵੋਕੇਟ ਰਮਨਦੀਪ ਸਿੰਘ ਆਹਲੂਵਾਲੀਆ ਨੂੰ ਬਾਬਾ ਗੁਰਮੇਲ ਸਿੰਘ ਨੀਲੂ, ਗੁਰਸ਼ਰਨ ਸਿੰਘ ਗਰੇਵਾਲ, ਸੁਖਦੇਵ ਸਿੰਘ ਵਾਲੀਆ ਪ੍ਰਧਾਨ, ਦਲਜੀਤ ਸਿੰਘ ਪੰਨੂ ਸਾਬਕਾ ਸਰਪੰਚ, ਰਛਪਾਲ ਸਿੰਘ ਪੰਨੂ ਨੇ ਦਸਤਾਰ ਭੇਟ ਕੀਤੀ | ਹੋਰਨਾਂ ਤੋਂ ਇਲਾਵਾ ਠੇਕੇਦਾਰ ਹਾਕਮ ਸਿੰਘ ਹਲਕਾ ਵਿਧਾਇਕ ਰਾਏਕੋਟ ਵਲੋਂ ਉਨ੍ਹਾਂ ਦੇ ਸਪੁੱਤਰ ਗੁਰਦੇਵ ਸਿੰਘ ਬਾਵਾ, ਐਡਵੋਕੇਟ ਗੁਰਦਰਸ਼ਨ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰਧਾਨ ਆਪ, ਦਲਜੀਤ ਸਿੰਘ ਪੰਨੂ ਸਾਬਕਾ ਸਰਪੰਚ, ਜਸਵਿੰਦਰ ਸਿੰਘ ਬਿੱਟੂ ਸਰਪੰਚ, ਅੰਮਿ੍ਤਪਾਲ ਸਿੰਘ ਹੈਪੀ ਸੇਖੋਂ ਆਪ ਆਗੂ, ਨਿਰਭੈ ਸਿੰਘ ਮਾਨ, ਅਵਤਾਰ ਸਿੰਘ ਜੱਸਲ ਸਾਬਕਾ ਪ੍ਰਧਾਨ, ਗੁਰਚੀਨ ਸਿੰਘ ਰੱਤੋਵਾਲ, ਐਡਵੋਕੇਟ ਚੇਤਨ ਵਰਮਾ ਮੈਂਬਰ ਬਾਰ ਕੌਸ਼ਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ, ਡਾ: ਰਵਿੰਦਰਪਾਲ ਸਿੰਘ ਸਰਾਓਾ, ਐਡਵੋਕੇਟ ਚੌਧਰੀ ਕੁਲਵੰਤ ਸਿੰਘ ਚੰਡੀਗੜ੍ਹ, ਜਸਵੰਤ ਸਿੰਘ ਚੀਮਾ, ਹਰਪਾਲ ਸਿੰਘ, ਹਰਪ੍ਰੀਤ ਸਿੰਘ ਜੀਰਖ, ਸੁਰਿੰਦਰਵੀਰ ਸਿੰਘ ਪੱਖੋਵਾਲ, ਸੱਤਪਾਲ ਸ਼ਰਮਾ ਜਗਰਾਉਂ (ਸਾਰੇ ਐਡਵੋਕੇਟ), ਜਗਜੀਤ ਸਿੰਘ ਮਹੇਰਨਾਂ ਕਲਾਂ, ਬਲਕਾਰ ਸਿੰਘ ਜਰਮਨ ਪ੍ਰਧਾਨ, ਸੁਖਰਾਜ ਸਿੰਘ ਮਹੇਰਨਾਂ ਕਲਾਂ ਸਰਕਲ ਪ੍ਰਧਾਨ, ਪਿ੍ਤਪਾਲ ਸਿੰਘ ਭੈਣੀ ਦਰੇੜਾ, ਗੁਰਦੀਪ ਸਿੰਘ ਮਾਨ ਸਾਬਕਾ ਸਰਪੰਚ ਕਿਲਾ ਹਾਂਸ, ਸਤਵਿੰਦਰ ਸਿੰਘ ਸੱਤੀ ਰਛੀਨ ਨਗਰ ਨਿਗਮ ਲੁਧਿਆਣਾ, ਬਲਜੀਤ ਸਿੰਘ ਸੰਮਤੀ ਮੈਂਬਰ, ਭੁਪਿੰਦਰ ਸਿੰਘ ਪੱਖੋਵਾਲ ਥਾਣੇਦਾਰ, ਸੁਖਵੀਰ ਸਿੰਘ ਪ੍ਰੇਮ ਮਾਨ, ਜਗਤਾਰ ਸਿੰਘ ਜਰਮਨ ਸਾਬਕਾ ਪ੍ਰਧਾਨ, ਐਡਵੋਕੇਟ ਅਮਨਦੀਪ ਸਿੰਘ, ਐਡਵੋਕੇਟ ਪੀ.ਪੀ.ਐੱਸ. ਚਾਹਲ, ਐਡਵੋਕੇਟ ਜੀ.ਐੱਸ. ਸਿੱਧੂ, ਲਖਵੀਰ ਸਿੰਘ ਭੈਣੀ ਦਰੇੜਾ, ਦਲਵੀਰ ਸਿੰਘ ਲਤਾਲਾ, ਜਰਨੈਲ ਸਿੰਘ ਰਛੀਨ, ਨੰਬਰਦਾਰ ਜਗਤਾਰ ਸਿੰਘ ਨੰਬਰਦਾਰ, ਮਾ: ਲਖਵੀਰ ਸਿੰਘ ਬੜੂੰਦੀ ਸਮਾਜ ਸੇਵੀ, ਜਗਦੀਸ਼ ਸਿੰਘ ਬੈਂਕ ਵਾਲੇ, ਜਰਨੈਲ ਸਿੰਘ ਜੈਲੀ, ਪ੍ਰਦੀਪ ਸਿੰਘ ਵਾਲੀਆ, ਮਾ: ਮਨਜੀਤ ਸਿੰਘ ਬੜੂੰਦੀ, ਹਰਦੇਵ ਸਿੰਘ ਬੀਹਲਾ, ਗਗਨਦੀਪ ਸਿੰਘ ਕਾਲਖ, ਸਤਵਿੰਦਰ ਸਿੰਘ ਅਹਿਮਦਗੜ੍ਹ, ਬਲਜੀਤ ਸਿੰਘ ਸਰਪੰਚ ਰਾਜਗੜ੍ਹ, ਅਮਨਜੋਤ ਸਿੰਘ ਮਹੇਰਨਾਂ ਪ੍ਰਧਾਨ, ਰਛਪਾਲ ਸਿੰਘ ਪੰਨੂ, ਸਤਵੰਤ ਸਿੰਘ ਲਤਾਲਾ, ਹਰਦੀਪ ਸਿੰਘ ਮਹੇਰਨਾਂ, ਰਾਜਿੰਦਰ ਸਿੰਘ ਬਿੰਦਰੀ ਮੀਤ ਪ੍ਰਧਾਨ, ਰਘਵੀਰ ਸਿੰਘ ਡਾਂਗੋਂ, ਜਗਪ੍ਰੀਤ ਸਿੰਘ ਸਰਪੰਚ ਤੁੰਗਾਹੇੜੀ, ਪਰਮੋਦ ਸਿੰਘ ਬਾਟਾ ਪੰਚ, ਕੁਲਵੰਤ ਸਿੰਘ ਨੰਗਲ ਕਲਾਂ, ਅਵਤਾਰ ਸਿੰਘ ਸੇਖੋਂ ਪੰਚ, ਗੁਰਦੀਪ ਸਿੰਘ ਪੰਚ, ਡਾ: ਬਲਜੀਤ ਸਿੰਘ ਜੜਤੌਲੀ, ਗੁਰਜੀਤ ਸਿੰਘ ਅਕਾਲਗੜ੍ਹ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ, ਬਲਾਕ ਸੰੰਮਤੀ ਮੈਂਬਰ ਅਤੇ ਪਤਵੰਤੇ ਪੁੱਜੇ | ਸਟੇਜ਼ ਦੀ ਸੇਵਾ ਕੁਲਵਿੰਦਰ ਸਿੰਘ ਡਾਂਗੋਂ ਪੱਤਰਕਾਰ ਨੇ ਨਿਭਾਈ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਜਗਦੀਸ਼ ਸਿੰਘ ਗਰਚਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਕੀਤਾ |
ਪਿਛਲੀ ਖ਼ਬਰ ਭਾਕਿਯੂ ਲੱਖੋਵਾਲ ਅੱਜ ਦੇ ਜਗਰਾਉਂ ਟਰੈਕਟਰ ਮਾਰਚ 'ਚ ਵੱਧ ਚੜ੍ਹਕੇ ਹਿੱਸਾ ਲਵੇਗੀ-ਢਿੱਲੋਂ ਅਗਲੀ ਖ਼ਬਰ ਜਗਰਾਓਾ ਵਿਚ ਕੰਨਾਂ ਦਾ ਫ੍ਰੀ ਟੈਸਟ ਅਤੇ 50 ਫ਼ੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।