29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਭਾਕਿਯੂ ਲੱਖੋਵਾਲ ਅੱਜ ਦੇ ਜਗਰਾਉਂ ਟਰੈਕਟਰ ਮਾਰਚ 'ਚ ਵੱਧ ਚੜ੍ਹਕੇ ਹਿੱਸਾ ਲਵੇਗੀ-ਢਿੱਲੋਂ

ਅਜੀਤ ਡੈਸਕ 26-01-2026
ਸਿੱਧਵਾਂ ਬੇਟ, 25 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਲੁਧਿਆਣਾ ਪੱਛਮੀ ਦੇ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ ਨੇ ਆਪਣੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦੇ ਹੋਏ ਆਖਿਆ ਕਿ ਸਾਡੀ ਜਥੇਬੰਦੀ 26 ਜਨਵਰੀ 'ਤੇ ਸੰਯੁਕਤ ਮਾਰਚ ਵਲੋਂ ਜਗਰਾਉਂ ਵਿਖੇ ਕੀਤੇ ਜਾ ਰਹੇ ਟਰੈਕਟਰ ਮਾਰਚ ਵਿਚ ਵੱਧ-ਚੜ੍ਹਕੇ ਹਿੱਸਾ ਲਵੇਗੀ | ਸਾਡੇ ਵਰਕਰ ਵੱਡੀ ਗਿਣਤੀ 'ਚ ਟਰੈਕਟਰਾਂ ਦੇ ਵੱਡੇ ਕਾਫ਼ਲੇ ਨਾਲ ਮਾਰਚ ਵਿਚ ਜਾਣਗੇ | ਉਨ੍ਹਾਂ ਵੱਖ-ਵੱਖ ਹਿੱਸਿਆਂ ਵਿਚੋਂ ਆਉਣ ਵਾਲੇ ਕਾਫ਼ਲਿਆਂ ਨੂੰ ਸਵੇਰੇ 10:30 ਵਜੇ ਤੱਕ ਜਗਰਾਉਂ ਦੀ ਦਾਣਾ ਮੰਡੀ ਵਿਚ ਪੁੱਜਣ ਦੀ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਸਕੱਤਰ ਰਾਬਿੰਦਰ ਸਿੰਘ ਸੋਢੀਵਾਲ, ਬਲਾਕ ਪ੍ਰਧਾਨ ਹਰੀ ਸਿੰਘ ਕੋਟਮਾਨ, ਸੁਖਵਿੰਦਰ ਸਿੰਘ ਬੀਰਮੀ, ਨੰਬਰਦਾਰ ਜਲਵੰਤ ਸਿੰਘ ਆਦਿ ਨੇ ਵੀ ਕਾਫ਼ਲੇ ਵਿਚ ਜਾਣ ਦਾ ਵਿਸ਼ਵਾਸ ਦਿਵਾਇਆ |

ਪਿਛਲੀ ਖ਼ਬਰ ਕਿਸਾਨ ਆਗੂ ਜੋਗਿੰਦਰ ਸਿੰਘ ਢਿੱਲੋਂ ਦੇ ਮਾਸੜ ਚੌਧਰੀ ਤੇਜਿੰਦਰਪਾਲ ਸਿੰਘ ਚੌਧਰੀ ਦਾ ਦਿਹਾਂਤ ਅਗਲੀ ਖ਼ਬਰ ਬੜੂੰਦੀ 'ਚ ਬਿਕਰਮਜੀਤ ਸਿੰਘ ਆਹਲੂਵਾਲੀਆ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਬਾਬਾ ਧੰਨਾ ਸਿੰਘ, ਖ਼ਾਲਸਾ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।