ਮਲੌਦ, 14 ਫਰਵਰੀ (ਦਿਲਬਾਗ ਸਿੰਘ ਚਾਪੜਾ)- ਮਾਤਾ ਗੁਰਬਚਨ ਕੌਰ ਸਪੋਰਟਸ ਕਲੱਬ ਸੋਮਲ ਖੇੜੀ ਵਲੋਂ ਸੰਤ ਅਵਤਾਰ ਸਿੰਘ ਬਾਬਰਪੁਰ ਵਾਲਿਆਂ ਦੇ ਆਸ਼ੀਰਵਾਦ ਸਦਕਾ 9ਵਾਂ ਕਬੱਡੀ ਕੱਪ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੀ ਯਾਦ ਨੂੰ ਸਮਰਪਿਤ 24 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਰਜਿੰਦਰ ਸਿੰਘ ਸੋਨੀ ਸੋਮਲ ਖੇੜੀ, ਗੁਰਪ੍ਰੀਤ ਸਿੰਘ ਗੋਗੀ ਮਾਡਲ ਟਾਊਨ ਅਤੇ ਸ਼ਰਨਪ੍ਰੀਤ ਸਿੰਘ ਅਰਜੀ ਨਵੀਸ ਨੇ ਦੱਸਿਆ ਕਿ 24 ਫਰਵਰੀ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਸੋਮਲ ਖੇੜੀ ਦੇ ਗਰਾਊਾਡ ਵਿਖੇ ਕਬੱਡੀ ਇੱਕ ਪਿੰਡ ਓਪਨ ਦਾ ਟੂਰਨਾਮੈਂਟ ਹੋਵੇਗਾ | ਜਿਸ ਵਿੱਚ ਜੇਤੂ ਟੀਮਾਂ ਨੂੰ ਗੁਰਵਿੰਦਰ ਸਿੰਘ ਗਰੀਸ ਅਤੇ ਦਵਿੰਦਰ ਸਿੰਘ ਝੱਲੀ ਨਿਊਜ਼ੀਲੈਂਡ ਵੱਲੋਂ 41000 ਰੁਪਏ ਦਾ ਪਹਿਲਾ ਅਤੇ ਰਮਨ ਬੇਰਕਲਾਂ ਯੂ. ਐਸ. ਏ. ਤੇ ਰਵੀ ਬੇਰ ਕਲਾਂ ਕੈਨੇਡਾ ਵੱਲੋਂ 31000 ਰੁਪਏ ਦਾ ਦੂਸਰਾ ਇਨਾਮ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਸੁਖਰਾਜ ਸਟੂਡੀਓ ਵੱਲੋਂ ਬੈੱਸਟ ਰੇਡਰ ਨੂੰ ਅਤੇ ਪ੍ਰੀਤ ਸੋਮਲ ਯੂ. ਐਸ. ਏ. ਵੱਲੋਂ ਬੈੱਸਟ ਜਾਫੀ ਨੂੰ ਐਲ. ਈ. ਡੀ. ਨਾਲ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਕਬੱਡੀ ਕੱਪ ਸ਼ਹੀਦ ਦੇ ਪਿਤਾ ਗੁਰਚਰਨ ਸਿੰਘ ਰੋੜੀਆ, ਡਾ. ਰਣਜੀਤ ਸਿੰਘ ਬਾਬਰਪੁਰ, ਮੱਖਣ ਦੇਹੜ, ਕੁਲਵਿੰਦਰ ਸਿੰਘ ਝੱਲੀ, ਪ੍ਰਧਾਨ ਕੁਲਦੀਪ ਸਿੰਘ ਸੋਮਲ, ਸੁਖਰਾਜ ਸਟੂਡੀਓ, ਕੁਲਵਿੰਦਰ ਸੋਮਲ, ਹੈਪੀ ਪੀਏ, ਜੱਸਾ ਸਿੰਘ, ਗਗਨ ਸੋਮਲ ਖੇੜੀ, ਬਾਵਾ ਟੈਟੂ, ਗੁਰਵਿੰਦਰ ਟਾਇਰਾਂ ਵਾਲੇ, ਗੁਰਪ੍ਰੀਤ ਸਿੰਘ ਦੇਹੜ, ਵਿੱਕੀ ਦੇਹੜ੍ਹ, ਹਰਪ੍ਰੀਤ ਸਿੰਘ ਕਾਕਾ ਰੋੜੀਆਂ ਤੋਂ ਇਲਾਵਾ ਇਲਾਕੇ ਦੀਆਂ ਹੋਰਨਾਂ ਸ਼ਖਸੀਅਤਾਂ ਦੇ ਸਹਿਯੋਗ ਅਤੇ ਯਤਨਾਂ ਨਾਲ ਕਰਵਾਇਆ ਜਾ ਰਿਹਾ ਹੈ |