ਮਹਾਂ ਸ਼ਿਵਰਾਤਰੀ ਆਤਮਿਕ ਸ਼ੁੱਧਤਾ ਅਤੇ ਭਗਤੀ ਦਾ ਮਹਾਨ ਪ੍ਰਤੀਕ- ਇੰਜੀ. ਜਗਦੇਵ ਸਿੰਘ ਬੋਪਾਰਾਏ
ਅਜੀਤ ਡੈਸਕ
15-02-2026
ਇਸ ਸ਼ੋਭਾ ਯਾਤਰਾ ਦੌਰਾਨ ਭਗਵਾਨ ਸ਼ਿਵ, ਮਾਤਾ ਪਾਰਵਤੀ ਅਤੇ ਸ਼੍ਰੀ ਗਣਪਤੀ ਬੱਪਾ ਦੀਆਂ ਮਨਮੋਹਕ ਅਤੇ ਪ੍ਰਭਾਵਸ਼ਾਲੀ ਝਾਕੀਆਂ ਸੰਗਤਾਂ ਲਈ ਖਾਸ ਆਕਰਸ਼ਨ ਦਾ ਕੇਂਦਰ ਬਣੀਆਂ ਰਹੀਆਂ¢ "ਜੈ ਸ਼ਿਵ ਭੋਲੇਨਾਥ" ਦੇ ਗੂੰਜਦੇ ਜੈਕਾਰਿਆਂ ਨਾਲ ਸਮੁੱਚਾ ਇਲਾਕਾ ਸ਼ਿਵ ਮਈ ਹੋ ਗਿਆ¢ ਸ਼ੋਭਾ ਯਾਤਰਾ ਤੋਂ ਪਹਿਲਾਂ ਮੰਦਰ ਅੰਦਰ ਵਿਧੀਵਤ ਪੂਜਾ-ਅਰਚਨਾ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਾਗ ਲਿਆ¢ ਭਜਨ ਮੰਡਲੀਆਂ ਵੱਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ, ਜਦਕਿ ਭੈਣ ਇੰਦਰਾ ਵੱਲੋਂ ਕੀਤੇ ਗਏ ਭਜਨ ਗਾਇਨ ਨੇ ਸੰਗਤਾਂ ਨੂੰ ਭਗਤੀ ਰਸ ਨਾਲ ਰੰਗ ਦਿੱਤਾ¢ ਸ਼ਹਿਰ ਵਾਸੀਆਂ ਵੱਲੋਂ ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸ਼ਿਵ ਭਗਤਾਂ ਲਈ ਥਾਂ ਥਾਂ ਤੇ ਸ਼ਹਿਰ ਵਾਸੀਆਂ ਵੱਲੋਂ ਵੱਖੋ -ਵੱਖਰੇ ਪਕਵਾਨਾਂ ਦੇ ਲੰਗਰ ਲਗਾਏ ਗਏ ਸਨ |ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਉਪ ਪ੍ਰਧਾਨ, ਉੱਘੇ ਸਮਾਜਸੇਵੀ ਅਤੇ ਪ੍ਰਸਿੱਧ ਉਦਯੋਗਪਤੀ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ਼ੋਭਾ ਯਾਤਰਾ ਦਾ ਰਸਮੀ ਸ਼ੁਭ ਆਰੰਭ ਕਰਵਾਇਆ ਅਤੇ ਭਗਵਾਨ ਸ਼ਿਵ ਅੱਗੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ¢ ਉਨ੍ਹਾਂ ਮੰਦਰ ਕਮੇਟੀ ਅਤੇ ਸਮੂਹ ਪ੍ਰਬੰਧਕਾਂ ਵੱਲੋਂ ਕੀਤੇ ਗਏ ਸੁਚੱਜੇ, ਸੁਚਾਰੂ ਅਤੇ ਸ਼ਲਾਘਾਯੋਗ ਪ੍ਰਬੰਧਾਂ ਦੀ ਭਰਪੂਰ ਸਰਾਹਨਾ ਕੀਤੀ ¢ ਇੰਜੀ. ਬੋਪਾਰਾਏ ਨੇ ਸਮੂਹ ਸ਼ਿਵ ਭਗਤਾਂ ਨੂੰ ਮਹਾਂ ਸ਼ਿਵਰਾਤਰੀ ਦੀ ਵਧਾਈ ਦਿੱਤੀ ¢ ਉਨ੍ਹਾਂ ਕਿਹਾ ਕਿ ਜਿਵੇਂ ਭਗਵਾਨ ਸ਼ਿਵ ਨੇ ਸਮੁੰਦਰ ਮੰਥਨ ਦੌਰਾਨ ਵਿਸ਼ ਪੀ ਕੇ ਸਮੁੱਚੀ ਸਿ੍ਸ਼ਟੀ ਦੀ ਰੱਖਿਆ ਕੀਤੀ, ਉਸੇ ਤਰ੍ਹਾਂ ਅਸੀਂ ਵੀ ਆਪਣੇ ਜੀਵਨ ਵਿਚੋਂ ਨਕਾਰਾਤਮਕ ਸੋਚ, ਨਫ਼ਰਤ ਅਤੇ ਫੁਟ-ਵੰਡ ਨੂੰ ਦੂਰ ਕਰਕੇ ਆਪਸੀ ਪਿਆਰ, ਏਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਬਣਾਈਏ ¢ ਇਸ ਮੌਕੇ ਪ੍ਰਬੰਧਕਾਂ ਵੱਲੋਂ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਸਮੇਤ ਵੱਖ-ਵੱਖ ਆਗੂਆਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਇਸ ਸ਼ੋਭਾ ਯਾਤਰਾ ਦੌਰਾਨ ਸੰਦੀਪ ਸਚਦੇਵਾ, ਸਤੀਸ਼ ਕੁਮਾਰ, ਪਵਨ ਕੁਮਾਰ, ਕਿ੍ਸ਼ਨ ਗੋਪਾਲ, ਸੋਨੂ ਪਾਠਕ, ਮੋਹਿਤ ਸਗੜ੍ਹ, ਭੋਲੀ ਭੈਣ, ਰਾਹੁਲ ਸੋਨੂੰ, ਹਰੀਸ਼ ਕਪਲਾ, ਵਿਜੇ ਕੁਮਾਰ ਨੇਤਾ, ਬੇਅੰਤ ਸਿੰਘ ਪੰਧੇਰ ਖੇੜੀ, ਮਨਪ੍ਰੀਤ ਸਿੰਘ ਬਿੱਲਾ ਘੁਡਾਣੀ, ਨਿਤਿਨ ਜੋਸ਼ੀ, ਰੀਤੂ ਏਕਤਾ, ਮਨੀਸ਼ਾ, ਨੀਨਾ ਵਡੇਰਾ, ਮੱਖਣ ਸਿੰਘ, ਕੁਲਵੰਤ ਕੌਰ, ਡਾ. ਗੱਗੀ, ਸੰਜੇ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ¢