ਜਗਰਾਉਂ, 14 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਚੌਂਕੀਮਾਨ ਸਟੇਸ਼ਨ ਤੋਂ 'ਅਜੀਤ' ਦੇ ਪੱਤਰਕਾਰ ਤੇਜਿੰਦਰ ਸਿੰਘ ਚੱਢਾ, ਜਸਵਿੰਦਰ ਸਿੰਘ ਚੱਢਾ ਦੀ ਮਾਤਾ ਬਸੰਤ ਕੌਰ ਪਤਨੀ ਸ: ਸੱਜਣ ਸਿੰਘ ਦਾ ਦਿਹਾਂਤ ਹੋਣ 'ਤੇ ਅੱਜ ਬਾਅਦ ਦੁਪਹਿਰ ਪਿੰਡ ਸਲੇਮਪੁਰਾ ਦੇ ਸ਼ਮਸ਼ਾਨਘਾਟ 'ਚ ਸਸਕਾਰ ਕਰ ਦਿੱਤਾ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਹਲਕਾ ਦਾਖਾ ਦੇ ਸੰਗਠਨ ਇੰਚਾਰਜ ਪਰਮਿੰਦਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਕਰਮ ਸਿੰਘ ਸਿੱਧੂ, ਮਨਦੀਪ ਸਿੰਘ ਸਿੱਧੂ, ਨੰਬਰਦਾਰ ਹਰਚਰਨ ਸਿੰਘ ਤੂਰ, ਡਾਇਰੈਕਟਰ ਗੁਰਿੰਦਰ ਸਿੰਘ ਸਿੱਧੂ, ਸਰਪੰਚ ਸ਼ਰਨਦੀਪ ਸਿੰਘ ਸਿੱਧਵਾਂ, ਮਨਦੀਪ ਸਿੰਘ ਸਿੱਧਵਾਂ, ਜੋਰਾ ਸਿੰਘ ਸਿੱਧਵਾਂ, ਅਮਨਦੀਪ ਸਿੰਘ ਅਮਨਾ ਸਵੱਦੀ, ਤਨਵੀਰ ਸਿੰਘ ਰਣੀਆਂ, ਖੇਡ ਪ੍ਰਮੋਟਰ ਪਾਲੀ ਵਿਰਕ ਕੈਨੇਡਾ, ਜਗਰਾਜ ਸਿੰਘ ਸਿੱਧੂ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਸਿੱਧਵਾਂ, ਬਲਜੀਤ ਸਿੰਘ ਬਿੱਲੂ, ਕੁਲਦੀਪ ਸਿੰਘ ਸੀਰਾ, ਸਰਪੰਚ ਕੁਲਦੀਪ ਸਿੰਘ, ਮਹਿੰਦਰਪਾਲ ਸਿੰਘ ਮਾਨ, ਸੁਰੇਸ਼ ਗਰਗ, ਸਾਬਕਾ ਸਰਪੰਚ ਭਗਵੰਤ ਸਿੰਘ ਹੈਪੀ, ਕੁੱਕੂ ਮਾਨ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਸਿੰਘ ਚਾਹਲ, ਪਵਿੱਤਰ ਸਿੰਘ ਐੱਸ.ਐੱਚ.ਓ., ਜਸਵੀਰ ਸ਼ੇਤਰਾ, ਪੱਤਰਕਾਰ ਮਨਦੀਪ ਸਿੰਘ ਉੱਭੀ, ਸਤੀਸ਼ ਗਰਗ, ਗਗਨ ਜਵੰਦਾ, ਸੁਖਬੀਰ ਸਿੰਘ, ਬਲਤੇਜ ਸਿੰਘ ਨੇ ਵੀ ਇਸ ਸਮੇਂ ਹਾਜ਼ਰ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਮਾਤਾ ਬਸੰਤ ਕੌਰ ਦੀ ਅੰਤਿਮ ਅਰਦਾਸ 18 ਫਰਵਰੀ ਦਿਨ ਬੱੁਧਵਾਰ ਨੂੰ ਪਿੰਡ ਸਲੇਮਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ |