18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪੰਜਾਬੀ ਸਾਹਿਤ ਸਭਾ ਮਲੌਦ ਨੇ ਕਿਤਾਬ ਰਿਲੀਜ਼ ਅਤੇ ਰੂਬਰੂ ਸਮਾਗਮ ਕਰਵਾਇਆ

ਅਜੀਤ ਡੈਸਕ 15-02-2026
ਮਲੌਦ, 14 ਫਰਵਰੀ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬੀ ਸਾਹਿਤ ਸਭਾ ਮਲੌਦ ਵੱਲੋਂ ਨੌਜਵਾਨ ਸ਼ਾਇਰ ਪ੍ਰਭ ਸਿਮਰਨ ਜੌਹਲ ਦੀ ਕਿਤਾਬ 'ਬਿਰਹਣ ਦੀਵਾ ਵਾਲੇ' ਦਾ ਰਿਲੀਜ਼ ਸਮਾਗਮ ਅਤੇ ਪ੍ਰਵਾਸੀ ਲੇਖਕ ਗੁਰਪ੍ਰੀਤ ਸਿੰਘ ਚਹਿਲ ਨਾਲ ਰੂਬਰੂ ਸਮਾਗਮ ਮਾਤਾ ਗੁਰਬਚਨ ਕੌਰ ਕਮਿਊਨਿਟੀ ਸੈਂਟਰ ਪਿੰਡ ਬਾਬਰਪੁਰ ਵਿਖੇ ਕਰਵਾਇਆ ਗਿਆ | ਇਹ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਜਤਿੰਦਰ ਹਾਂਸ ਨੇ ਕੀਤੀ | ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਇੰਦਰਜੀਤ ਪੁਰੀ, ਲੇਖਕ ਦਰਸ਼ਨਦੀਪ ਜਰਗੜੀ, ਸਾਬਕਾ ਪਿ੍ੰਸੀਪਲ ਸੁਖਵਿੰਦਰ ਸਿੰਘ ਗਿੱਲ, ਸਾਬਕਾ ਪਿ੍ੰਸੀਪਲ ਬਲਵੰਤ ਸਿੰਘ ਉਕਸੀ ਅਤੇ ਹਰਵਿੰਦਰ ਚਹਿਲ ਪਹੁੰਚੇ | ਦਰਸ਼ਨਦੀਪ ਜਰਗੜੀ ਨੇ ਕਿਤਾਬ ਬਾਰੇ ਬੋਲਦੇ ਹੋਏ ਕਿਹਾ ਕੇ ਪ੍ਰਭ ਸਿਮਰਨ ਜੌਹਲ ਦੁਆਰਾ ਲਿਖੀ ਇਹ ਕਿਤਾਬ ਨੌਜਵਾਨਾਂ ਦੇ ਮਨਾਂ ਦੀ ਬਾਤ ਪਾਉਂਦੀ ਹੈ | ਜਤਿੰਦਰ ਹਾਂਸ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਭ ਸਿਮਰਨ ਜੌਹਲ ਵਰਗੇ ਨੌਜਵਾਨ ਲੇਖਣੀ ਵਿਚ ਆ ਰਹੇ ਹਨ ਇਸ ਤਰ੍ਹਾਂ ਪੰਜਾਬੀ ਮਾਂ ਬੋਲੀ ਦਾ ਭਵਿੱਖ ਬੜਾ ਸੁਨਹਿਰਾ ਹੈ ਕਿਉਂਕਿ ਅੱਜ ਕੱਲ੍ਹ ਦੇ ਨੌਜਵਾਨ ਤਾਂ ਜ਼ਿਆਦਾਤਰ ਮੋਬਾਈਲਾਂ ਨੇ ਗ਼ੁਲਾਮ ਬਣਾ ਰੱਖੇ ਹਨ | ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਹਰਪ੍ਰੀਤ ਸਿਹੋੜਾ, ਸੁਖਦੇਵ ਸਿੰਘ ਕੁਕੂ ਘਲੋਟੀ, ਬਲਵਿੰਦਰ ਸਿੰਘ ਮੋਮਨਾਵਾਦੀ, ਗੁਰਪ੍ਰੀਤ ਕੌਰ ਚਹਿਲ, ਹਰਮਿੰਦਰ ਸਿੰਘ ਕਾਲੀਆ, ਹਰਵਿੰਦਰ ਚਹਿਲ, ਮਾਸਟਰ ਦਰਸ਼ਨਦੀਪ ਸਿੰਘ ਨੇ ਆਪਣੀਆਂ ਰਚਨਾਵਾਂ ਸੁਣਾਈਆਂ | ਸਭਾ ਦੀ ਕਾਰਵਾਈ ਚਲਾਉਂਦੇ ਹੋਏ ਗੁਰਦੀਪ ਸਿੰਘ ਮੰਡਾਹਰ ਨੇ ਦੂਸਰੇ ਸੈਸ਼ਨ ਵਿੱਚ ਪ੍ਰਵਾਸੀ ਲੇਖਕ ਗੁਰਪ੍ਰੀਤ ਸਿੰਘ ਚਹਿਲ ਨੂੰ ਸਰੋਤਿਆਂ ਦੇ ਰੂਬਰੂ ਕੀਤਾ | ਗੁਰਪ੍ਰੀਤ ਚਹਿਲ ਨੇ ਆਪਣੀ ਜੀਵਨੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਗ੍ਰੈਜੂਏਸ਼ਨ ਸਰਕਾਰੀ ਕਾਲਜ ਸਿਰਸਾ ਤੋਂ ਕਰਕੇ 1999 ਵਿੱਚ ਉਹ ਪ੍ਰਵਾਸ ਕਰ ਗਿਆ ਕਨੇਡਾ ਰਹਿੰਦੇ ਹੋਏ ਵੀ ਉਹ ਮਾਂ ਬੋਲੀ ਨਾਲ ਜੁੜਿਆ ਰਿਹਾ ਅਤੇ ਅਨੇਕਾਂ ਸੰਸਥਾਵਾਂ ਵਿਚ ਕੰਮ ਕਰਦੇ ਹੋਏ ਪੰਜਾਬੀ ਮਾਂ ਬੋਲੀ ਦੀ ਤਰੱਕੀ ਲਈ ਉੱਤਮ ਕਰਦੇ ਰਹੇ | ਪੰਜਾਬੀ ਸਾਹਿਤ ਸਭਾ ਮਲੌਦ ਵੱਲੋਂ ਪ੍ਰਭ ਸਿਮਰਨ ਜੌਹਲ ਦੇ ਮਾਤਾ ਬਲਜੀਤ ਕੌਰ ਅਤੇ ਪਿਤਾ ਮਾਸਟਰ ਬੂਟਾ ਸਿੰਘ ਬਾਬਰਪੁਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਕਰਨਵੀਰ ਸਿੰਘ, ਸੂਬੇਦਾਰ ਹਰਮੇਰ ਸਿੰਘ, ਪਰਮਜੀਤ ਸਿੰਘ, ਡਾਕਟਰ ਰਣਜੀਤ ਸਿੰਘ, ਮਾਸਟਰ ਦਵਿੰਦਰ ਸਿੰਘ ਗੋਸਲ, ਮਾਸਟਰ ਰਾਮ, ਸਿੰਘ ਦੁਨੀਆਂਦਾਰ ਸਿੰਘ ਬੇਰ ਖੁਰਦ, ਤਰਨਜੀਤ ਸਿੰਘ ਕੂਹਲੀ, ਜਸਵੰਤ ਰਾਏ ਸੋਮਲਖੇੜੀ ਆਦਿ ਹਾਜ਼ਰ ਸਨ | ਪੰਜਾਬੀ ਸਾਹਿਤ ਸਭਾ ਮਲੌਦ ਦੇ ਮੈਂਬਰ ਹਰਮਿੰਦਰ ਸਿੰਘ ਕਾਲੀਆ, ਹਰਵਿੰਦਰ ਚਹਿਲ, ਗੁਰਦੀਪ ਸਿੰਘ ਮੰਡਾਹਰ, ਕਰਮਜੀਤ ਕੌਰ ਗੋਸਲ, ਗੁਰਿੰਦਰ ਸਿੰਘ ਕੂਹਲੀ ਆਦਿ ਵੱਲੋਂ ਪੁੱਜੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਗੁਰੂ ਰਾਮਦਾਸ ਲੰਗਰ ਸੇਵਾ ਲਈ ਬੱਸਾਂ ਦੇ ਕਾਫ਼ਲਿਆਂ ਦੇ ਰੂਪ ਵਿਚ ਰਸਦਾਂ ਦੇ ਟਰੱਕ ਲੈ ਕੇ ਦੋਰਾਹਾ ਤੋਂ ਸੰਗਤਾਂ ਰਵਾਨਾ ਅਗਲੀ ਖ਼ਬਰ ਪੀਲੀ ਕੁੰਗੀ ਤੋਂ ਬਚਾਅ ਲਈ ਕਿਸਾਨ ਲਗਾਤਾਰ ਕਣਕ ਦੇ ਖੇਤਾਂ ਦਾ ਸਰਵੇਖਣ ਜ਼ਰੂਰ ਕਰਨ- ਖੇਤੀਬਾੜੀ ਮਾਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।