ਦੋਰਾਹਾ, 14 ਫਰਵਰੀ (ਮਨਜੀਤ ਸਿੰਘ ਗਿੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਦੋਰਾਹਾ ਅਤੇ ਵਿਧਾਨ ਸਭਾ ਹਲਕਾ ਪਾਇਲ ਦੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਰਾਮਦਾਸ ਗੁਰ ਲੰਗਰ ਵਿਚ ਸੇਵਾਵਾਂ ਨਿਭਾਉਣ ਦੇ ਲਈ ਅੱਜ ਰਸਦਾਂ ਵਸਤਾਂ ਲੈ ਕੇ ਬੱਸਾਂ ਦੇ ਕਾਫ਼ਲੇ ਰਾਹੀਂ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀਂ ਦੋਰਾਹਾ ਤੋਂ ਰਵਾਨਾ ਹੋਈਆਂ ¢ ਜਥੇਦਾਰ ਹਰਪਾਲ ਸਿੰਘ ਜੱਲਾ ਸਾਬਕਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਤੁਸੀਂ ਸਾਰੇ ਹੀ ਇਲਾਕਾ ਨਿਵਾਸੀ ਜੋ ਵੀ ਗੁਰੂ ਰਾਮਦਾਸ ਲੰਗਰ ਦੇ ਵਿੱਚ ਯੋਗਦਾਨ ਪਾਉਂਦੇ ਹੋ ਬਹੁਤ ਵਡਭਾਗੇ ਹੋ | ਅੱਜ ਕਾਫਲੇ ਦੇ ਵਿੱਚ ਦੋ ਟਰੱਕ ਆਟਾ, ਦੋ ਟਰੱਕ ਰਸਦ, ਇੱਕ ਟਰੱਕ ਸਬਜ਼ੀ ਇੱਕ ਟੈਂਕਰ ਦੁੱਧ ਅਤੇ ਹੋਰ ਰਸਦਾ ਅਤੇ ਅੱਠ ਬੱਸਾਂ ਦੇ ਰਾਹੀਂ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਦੇ ਵਿੱਚ ਨਤਮਸਤਕ ਹੋ ਕੇ ਅਰਦਾਸ ਕਰਨ ਉਪਰੰਤ ਰਵਾਨਾ ਹੋਈਆਂ ¢ਇਸ ਮੌਕੇ ਅਕਾਲੀ ਦੇ ਮੀਤ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ, ਜਥੇਦਾਰ ਦਵਿੰਦਰ ਸਿੰਘ ਟਿੰਬਰਵਾਲ, ਅਮਰਜੀਤ ਸਿੰਘ ਮਾਂਗੇਵਾਲ, ਹਰਮਿੰਦਰ ਸਿੰਘ ਯੂ. ਐਸ. ਏ. ਜਰਗ, ਅਮਰੀਕ ਸਿੰਘ ਯੂ. ਐਸ. ਏ. ਮੰਡੇਰ, ਬਲਜਿੰਦਰ ਸਿੰਘ ਦਿਓਲ ਕਨੇਡਾ, ਸੋਹਣ ਸਿੰਘ ਭੰਗੂ ਆਸਟਰੇਲੀਆ, ਜਸਵੰਤ ਸਿੰਘ ਸਾਬਕਾ ਸਰਪੰਚ ਬੇਰਕਲਾਂ, ਬਹਾਦਰ ਸਿੰਘ ਸਾਬਕਾ ਸਰਪੰਚ, ਸ਼ੁਮਿੰਦਰ ਸਿੰਘ ਸਾਬਕਾ ਸਰਪੰਚ ਸਹੋੜਾ, ਬਲਰਾਜ ਸਿੰਘ ਲਾਪਰਾਂ, ਹਰਜੀਤ ਸਿੰਘ ਰਾਮਪੁਰ, ਭਗਵੰਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਦਮਦਮਾ ਸਾਹਿਬ, ਦਰਸ਼ਨ ਸਿੰਘ ਮੈਨੇਜਰ ਜਗਦੇਵ ਸਿੰਘ ਅਤੇ ਹੋਰ ਸ਼ਾਮਿਲ ਸਨ ¢