ਮਾਛੀਵਾੜਾ ਸਾਹਿਬ, 14 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਰੋਪੜ ਰੋਡ 'ਤੇ ਪੈਂਦੇ ਪਿੰਡ ਚੱਕ ਲੋਹਟ ਵਿਖੇ ਅੱਧੀ ਰਾਤ ਨੂੰ ਪਿੰਡ ਵਾਸੀ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨ ਲਈ ਇਕੱਠੇ ਹੋ ਗਏ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਦਲਜੀਤ ਸਿੰਘ ਨੇ ਦੱਸਿਆ ਕਿ ਕੁੱਝ ਸ਼ੱਕੀ ਵਿਅਕਤੀ ਦੁਪਹਿਰ ਸਮੇਂ ਪਿੰਡ ਵਿਚ ਘੁੰਮ ਰਹੇ ਸਨ ਜੋ ਕਿ ਨਸ਼ੇ ਕਰਨ ਦੇ ਆਦੀ ਵੀ ਹਨ¢ ਦੇਰ ਸ਼ਾਮ ਫਿਰ ਇਹ ਵਿਅਕਤੀ ਘੁੰਮਦੇ ਦੇਖੇ ਗਏ ਜਿਸ 'ਤੇ ਪਿੰਡ ਵਾਸੀ ਅਤੇ ਨਾਲ ਹੀ ਇਲਾਕੇ ਦੇ ਸਮਾਜ ਸੇਵੀ ਤਾਰਾ ਚੰਦ, ਗੁਰਿੰਦਰ ਸਿੰਘ ਨੂਰਪੁਰ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ¢ ਮਾਛੀਵਾੜਾ ਪੁਲਿਸ ਨੂੰ ਜਦੋਂ ਸੂਚਨਾ ਮਿਲੀ ਕਿ ਚੱਕ ਲੋਹਟ ਵਿਚ ਕੋਈ ਨਸ਼ਾ ਵੇਚਣ ਆ ਰਿਹਾ ਹੈ ਤਾਂ ਉਹ ਵੀ ਮੌਕੇ 'ਤੇ ਪੁੱਜ ਕੇ ਲੋਕਾਂ ਦੀ ਸਹਾਇਤਾ ਨਾਲ 2 ਨਸ਼ੇੜੀਆਂ ਨੂੰ ਕਾਬੂ ਕਰ ਪੁਲਿਸ ਥਾਣੇ ਲੈ ਆਈ¢ ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਨਸ਼ਿਆਂ ਖ਼ਿਲਾਫ਼ ਹੋਣ ਜਾਣ ਅਤੇ ਪੁਲਿਸ ਦਾ ਸਹਿਯੋਗ ਦੇਣ ਤਾਂ ਇਸ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ¢ ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਇਨ੍ਹਾਂ ਦੀ ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ¢ ਦੂਸਰੇ ਪਾਸੇ ਗੁਰੂ ਘਰ ਵਿਚ ਇਹ ਵੀ ਅਨਾਉਂਸਮੈਂਟ ਹੋਈ ਕਿ ਪਿੰਡ ਚੱਕ ਲੋਹਟ ਦੀ ਪੰਚਾਇਤ ਵਲੋਂ ਮਤਾ ਪਾਇਆ ਗਿਆ ਹੈ ਕਿ ਕੋਈ ਵੀ ਵਿਅਕਤੀ ਨਸ਼ਾ ਵੇਚਣ ਵਾਲੇ ਦਾ ਸਾਥ ਨਹੀਂ ਦੇਵੇਗਾ ਅਤੇ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ¢