ਰਾੜਾ ਸਾਹਿਬ, 14 ਫਰਵਰੀ (ਸੁਖਵੀਰ ਸਿੰਘ ਚਣਕੋਈਆਂ)-1008 ਸਵਾਮੀ ਵਿੱਦਿਆ ਗਿਰੀ ਮਹਾਰਾਜ ਡੇਰਾ ਸਮਾਧਾਂ ਸੰਨਿਆਸ ਆਸ਼ਰਮ ਪਿੰਡ ਘੁਡਾਣੀ ਕਲ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘੁਡਾਣੀ ਕਲ੍ਹਾਂ ਵਿਖੇ ਅੱਜ ਮਹਾਸ਼ਿਵਰਾਤਰੀ ਉਤਸਵ ਬਹੁਤ ਹੀ ਦਾ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ, ਅਤੇ ਅੱਜ ਵਰਤ ਸ਼੍ਰੀ ਰਾਮ ਚਰਿੱਤ ਮਾਨਸ ਅਖੰਡ ਪਾਠ ਪ੍ਰਾਰੰਭ ਮਹਾ ਸ਼ਿਵਰਾਤਰੀ ਵਰਤ ਹਨ | ਉਨ੍ਹਾਂ ਦੱਸਿਆ ਕਿ 16 ਫਰਵਰੀ ਦਿਨ ਸੋਮਵਾਰ ਨੂੰ ਸ਼੍ਰੀ ਰਮਾਇਣ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਖੀਰ-ਪੂੜਿਆਂ ਅਤੇ ਦਾ ਭੰਡਾਰਾ ਅਤੁੱਟ ਵਰਤੇਗਾ¢ 1008 ਸਵਾਮੀ ਵਿੱਦਿਆ ਗਿਰੀ ਮਹਾਰਾਜ ਨੇ ਸਮੂਹ ਨਗਰ ਅਤੇ ਇਲਾਕੇ ਦੇ ਪਿੰਡਾਂ ਦੀ ਸਮੂਹ ਸੰਗਤਾਂ ਨੂੰ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ¢ ਇਸ ਮੌਕੇ ਜਜਮਾਨ ਸਰਬਜੀਤ ਕੌਰ ਸੁਪਤਨੀ ਗੁਰਮੀਤ ਸਿੰਘ, ਮਨਪ੍ਰੀਤ ਕੌਰ ਸੁਪਤਨੀ ਗੁਰਪ੍ਰੀਤ ਸਿੰਘ, ਫਰੀਦ ਸਿੰਘ, ਕਬੀਰ ਸਿੰਘ, ਕੇਹਰ ਸਿੰਘ, ਜੀਵਨ ਸਿੰਘ, ਰਿੰਾਕੂ, ਰਵੀ, ਮਾ. ਮਦਨ ਗੋਪਾਲ, ਮਲਕੀਤ ਸਿੰਘ ਪਟਵਾਰੀ, ਸੋਨੀ, ਕਾਲਾ, ਰਾਜੂ, ਬਿੱਟਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਸਨ ¢