18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪੈਰਾਗੌਨ ਸਕੂਲ ਨੰਗਲ ਵਿਦਿਆਰਥੀਆਂ ਨੇ ਧਾਰਮਿਕ ਸਿੱਖਿਆ ਦੌਰਾਨ ਇਨਾਮ ਜਿੱਤੇ

ਅਜੀਤ ਡੈਸਕ 15-02-2026
ਡੇਹਲੋਂ, 14 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)-ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਗੁਰੂ ਨਾਨਕ ਮਲਟੀਵਰਸਿਟੀ ਵਲੋਂ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਅਧੀਨ ਵਿਦਿਆਰਥੀਆਂ ਦੇ ਪੰਜਾਬ ਭਰ ਵਿਚੋਂ ਧਾਰਮਿਕ ਸਿੱਖਿਆ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕਰੀਬ ਇਕ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ¢ ਪੈਰਾਗੌਨ ਇੰਟਰਨੈਸ਼ਨਲ ਸਕੂਲ ਦੇ ਨੰਗਲ ਵਲੋਂ ਪਹਿਲੇ ਰਾਊਾਡ ਵਿਚ 67 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਦੂਜੇ ਰਾਊਾਡ ਵਿਚ 7 ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚੋਂ ਤੀਸਰੇ ਰਾਊਾਡ ਲਈ 7 ਵਿਦਿਆਰਥੀ ਚੁਣੇ ਗਏ¢ ਇਨ੍ਹਾਂ 7 ਵਿਦਿਆਰਥੀਆਂ ਵਿਚ ਤਨਵੀਰ ਸਿੰਘ, ਤਰਨਵੀਰ ਸਿੰਘ, ਗੁਰਸਗਲਪ੍ਰੀਤ ਸਿੰਘ, ਜਸਮੀਤ ਕੌਰ, ਗੁਰਲੀਨ ਕੌਰ, ਇਸ਼ਮੀਤ ਕੌਰ ਅਤੇ ਰਹਿਮਤ ਕੌਰ ਸ਼ਾਮਿਲ ਸਨ¢ ਇਨਾਮ ਵੰਡ ਸਮਾਗਮ ਵਿਚ ਬਹੁਤਾਤ ਵਿਚ ਪਹੁੰਚੇ ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਗੁਰਦੁਆਰਾ ਮੰਜੀ ਹਾਲ ਅੰਮਿ੍ਤਸਰ ਵਿਖੇ ਹਾਜ਼ਰੀ ਲਵਾਈ ਗਈ¢ ਇਸ ਸਮੇਂ ਦੌਰਾਨ ਭਾਈ ਜਸਵਿੰਦਰ ਸਿੰਘ ਖ਼ਾਲਸਾ ਵਲੋਂ ਜੇਤੂ ਵਿਦਿਆਰਥੀਆਂ ਤਨਵੀਰ ਸਿੰਘ ਅਤੇ ਗੁਰਸਗਲਪ੍ਰੀਤ ਸਿੰਘ ਨੂੰ ਸਾਈਕਲ, ਸਮਾਰਟ ਘੜੀ, ਇਸ਼ਮੀਤ ਕੌਰ ਅਤੇ ਤਰਨਵੀਰ ਸਿੰਘ ਨੂੰ 2100 ਰੁਪਏ ਨਕਦ ਇਨਾਮ ਸਮਾਰਟ ਘੜੀ, ਜਸਮੀਤ ਕੌਰ ਨੂੰ ਇਲੈਕਟੋ੍ਰਨਿਕ ਕੈਟਲ, ਸਮਾਰਟ ਘੜੀ, ਰਹਿਮਤ ਕੌਰ ਅਤੇ ਗੁਰਲੀਨ ਕੌਰ ਨੂੰ ਸਮਾਰਟ ਘੜੀ ਸਰਟੀਫਿਕੇਟ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ¢ ਇਸ ਮੁਕਾਬਲੇ ਵਿਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਹਰਜੀਤ ਕੌਰ ਗਿੱਲ ਵਲੋਂ ਤਨਦੇਹੀ ਦੇ ਨਾਲ ਤਿਆਰੀ ਕਰਵਾਈ ਗਈ¢ ਸਕੂਲ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ, ਚੇਅਰਪਰਸਨ ਸੁਮਨ ਸੋਫਤ, ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਵਿਸ਼ੇਸ਼ ਤੌਰ 'ਤੇ ਸਕੂਲ ਵਲੋਂ ਸਨਮਾਨਿਤ ਕੀਤਾ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਵੀ ਪ੍ਰੇਰਿਤ ਕੀਤਾ¢
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਪੰਜਾਬ ਵਾਸੀਆਂ ਨੂੰ 10 ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਵਰਦਾਨ ਸਾਬਤ ਹੋਵੇਗੀ-ਕਾਲੀ/ਦੀਨੂੰ... ਅਗਲੀ ਖ਼ਬਰ ਡੇਰਾ ਸਮਾਧਾਂ ਸੰਨਿਆਸ ਆਸ਼ਰਮ ਪਿੰਡ ਘੁਡਾਣੀ ਕਲਾਂ ਵਿਖੇ ਅੱਜ ਮਨਾਇਆ ਜਾਵੇਗਾ ਮਹਾਂ ਸ਼ਿਵਰਾਤਰੀ ਉਤਸਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।