13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੁਰਸ਼ਰਨ ਕਲਾ ਭਵਨ ਵਿਖੇ 'ਤਖ਼ਤ ਵੰਗਾਰੇ ਅਣਖ ਨੂੰ ' ਨਾਟਕ ਦਾ ਸਫ਼ਲ ਮੰਚਨ

ਅਜੀਤ ਡੈਸਕ 03-03-2026
ਮੁੱਲਾਂਪੁਰ-ਦਾਖਾ, 2 ਮਾਰਚ (ਨਿਰਮਲ ਸਿੰਘ ਧਾਲੀਵਾਲ)-ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵਲੋਂ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਵਿਖੇ ਕਰਵਾਇਆ ਮਾਸਿਕ ਨਾਟਕ ਸਮਾਗਮ ਬੱਬਰ ਅਕਾਲੀ ਲਹਿਰ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਰਿਹਾ | ਨਾਟਕ ਸਮਾਗਮ ਦਾ ਰਸਮੀ ਉਦਘਾਟਨ ਸਾਹਿਤ ਅਕਾਦਮੀ ਐਵਾਰਡ ਜੇਤੂ ਉੱਘੇ ਲੇਖਕ ਸ੍ਰੀ ਮਿੱਤਰ ਸੈਨ ਮੀਤ, ਪਿ੍ੰਸੀਪਲ ਡਾ: ਅਵਤਾਰ ਸਿੰਘ, ਪ੍ਰੋਫ਼ੈਸਰ ਹਰਦੇਵ ਸਿੰਘ ਗਰੇਵਾਲ, ਪ੍ਰੋ: ਰਣਜੀਤ ਕੌਰ ਗਰੇਵਾਲ, ਅਮਰੀਕ ਸਿੰਘ ਤਲਵੰਡੀ, ਕੰਵਲਜੀਤ ਖੰਨਾ, ਕਸਤੂਰੀ ਲਾਲ, ਮਾ. ਉਜਾਗਰ ਸਿੰਘ, ਜਰਨੈਲ ਤੱਗੜ ਕੈਲਗਰੀ, ਸੰਕੁਤਲਾ ਜੰਗ, ਗਾਇਤਰੀ ਸੋਹੀ, ਵਿਜੈ ਮਿੱਤਲ, ਹੋਰਨਾਂ ਵਲੋਂ ਸਾਂਝੇ ਰੂਪ ਵਿਚ ਮੋਮਬੱਤੀਆਂ ਬਾਲ ਕੇ ਕੀਤਾ ਗਿਆ | ਸਮਾਗਮ ਦੀ ਆਰੰਭਤਾ ਉੱਘੇ ਕਵੀ ਕੇ.ਸਾਧੂ ਸਿੰਘ ਦੀਆਂ ਕਵਿਤਾਵਾਂ ਨਾਲ ਹੋਈ | ਉਪਰੰਤ ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਦਰਸ਼ਕਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ | ਨਿਰਦੇਸ਼ਕ ਨਿਰਮਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਦ ਸੰਵਾਦ ਟੀਮ ਵਲੋਂ ਡਾਕਟਰ ਸੋਮਪਾਲ ਹੀਰਾ ਦੀ ਲਿਖਤ 'ਤਖ਼ਤ ਵੰਗਾਰੇ ਅਣਖ ਨੂੰ ' ਨਾਟਕ ਦੀ ਪੇਸ਼ਕਾਰੀ ਹੋਈ | ਨਾਟਕ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲੀ ਰੱਖਿਆ | ਦਿਖਾਇਆ ਗਿਆ ਕਿ ਗੰਧਲੀ ਸਿਆਸਤ ਸ਼ਹੀਦਾਂ ਦੇ ਸੁਪਨਿਆਂ ਨਾਲ ਖਿਲਵਾੜ ਕਰਦੀ ਹੈ | ਸੱਤ੍ਹਾ ਦੇ ਨਸ਼ੇ ਵਿਚ ਗਰੀਬਾਂ ਦੀਆਂ ਇੱਜ਼ਤਾਂ ਨੂੰ ਰੋਲਿਆ ਜਾਂਦਾ ਹੈ | ਨਾਟਕ ਆਪਣਾ ਸੁਨੇਹਾ ਦੇਣ ਵਿਚ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ | ਮੰਚ ਸੰਚਾਲਨ ਦੀ ਭੂਮਿਕਾ ਮਾ: ਦੀਪਕ ਰਾਏ ਨੇ ਬਾਖੂਬੀ ਨਿਭਾਈ | ਸਮਾਗਮ ਦੇ ਅੰਤ ਵਿਚ ਨਾਟਕ ਟੀਮ ਦੇ ਸਨਮਾਨ ਪਿ੍ੰਸੀਪਲ ਰਾਜਿੰਦਰ ਸਿੰਘ, ਜਗਤਾਰ ਸਿੰਘ ਹਿੱਸੋਵਾਲ, ਲੈਕਚਰਾਰ ਇਕਬਾਲ ਸਿੰਘ ਪੁੜੈਣ, ਲੈਕਚਰਾਰ ਪ੍ਰਗਟ ਸਿੰਘ, ਹੈੱਡ ਮਾਸਟਰ ਲਖਿੰਦਰ ਸਿੰਘ, ਅੰਜੂ ਚੌਧਰੀ, ਕਮਲਜੀਤ ਮੋਹੀ, ਰਣਵੀਰ ਸਿੰਘ, ਨੈਨਾ ਸ਼ਰਮਾ, ਲਖਵੀਰ ਸਿੰਘ, ਕਰਮਪ੍ਰੀਤ ਕੌਰ, ਨੀਰਜਾ ਬਾਂਸਲ, ਸੁਖਵੰਤ ਮੋਹੀ, ਪਰਮਜੀਤ ਪੰਮੀ, ਹੋਰ ਮੌਜੂਦ ਸਨ |
ਪਿਛਲੀ ਖ਼ਬਰ ਜਗਰਾਉਂ 'ਚ ਈਰਾਨ 'ਤੇ ਅਮਰੀਕਾ-ਇਜ਼ਰਾਈਲ ਗਠਜੋੜ ਵਲੋਂ ਕੀਤੇ ਹਮਲੇ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਹੰਬੜਾਂ-ਭੱਠਾਧੂਹਾ ਮੇਨ ਸੜਕ ਕਿਨਾਰੇ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮਿਲੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।