19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸ਼੍ਰੋਮਣੀ ਅਕਾਲੀ ਦਲ ਦੀ ਜਗਰਾਉਂ ਰੈਲੀ ਦਾ ਇਕੱਠ 'ਆਪ' ਦੇ ਪਤਨ ਦਾ ਮੁੱਢ ਬੰਨ੍ਹੇਗਾ- ਕਲੇਰ

04-03-2026
ਜਗਰਾਉਂ, 3 ਮਾਰਚ (ਹਰਵਿੰਦਰ ਸਿੰਘ ਖ਼ਾਲਸਾ)-18 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਗਰਾਉਂ ਵਿਖੇ ਆਮਦ ਮੌਕੇ ਹੋ ਰਹੀ 'ਪੰਜਾਬ ਬਚਾਓ ਰੈਲੀ' ਇਤਿਹਾਸਕ ਹੋਵੇਗੀ ਤੇ ਲੋਕ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਉਖਾੜ ਦੇਣਗੇ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਐੱਸ.ਆਰ.ਕਲੇਰ ਨੇ ਪਿੰਡ ਕਮਾਲਪੁਰਾ ਵਿਖੇ ਚੋਣਵੇਂ ਪਾਰਟੀ ਆਗੂਆਂ ਨੂੰ ਸੰਬੋਧਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ | ਕਲੇਰ ਨੇ ਆਖਿਆ ਕਿ ਪੰਜਾਬ ਦੇ ਲੋਕ ਸੱਤ੍ਹਾਧਾਰੀ ਧਿਰ ਦੀਆਂ ਆਪ ਹੁਦਰੀਆਂ ਤੋਂ ਤੰਗ ਆ ਗਏ ਹਨ ਤੇ ਲੋਕ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦਾ ਹਿਸਾਬ ਕਿਤਾਬ ਮੰਗਣ ਲੱਗੇ ਹਨ, ਜਿਸ ਕਰਕੇ 'ਆਪ' ਦੇ ਵਿਧਾਇਕ ਪਿੰਡਾਂ ਦੀਆਂ ਸੱਥਾਂ 'ਚ ਆਮ ਲੋਕਾਂ ਨੂੰ ਮੂੰਹ ਦਿਖਾਉਣ ਤੋਂ ਵੀ ਕੰਨੀ ਕਤਰਾਉਣ ਲੱਗੇ ਹਨ | ਇਸ ਮੌਕੇ ਸ੍ਰੀ ਕਲੇਰ ਨੇ ਆਖਿਆ ਕਿ ਹੁਣ ਲੋਕਾਂ ਦੀ ਜੁਬਾਨ 'ਤੇ ਸੁਖਬੀਰ ਸਿੰਘ ਬਾਦਲ ਦਾ ਨਾਂਅ ਹੈ ਤੇ ਪੰਜਾਬ ਦੇ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਤਹੱਈਆ ਕਰ ਲਿਆ ਹੈ | ਕਲੇਰ ਨੇ ਦਾਅਵਾ ਕੀਤਾ ਕਿ 18 ਦੀ ਰੈਲੀ ਦਾ ਸਿਰਤੋੜ ਇਕੱਠ 'ਆਪ' ਦੇ ਪਤਨ ਦਾ ਮੁੱਢ ਬੰਨ੍ਹੇਗਾ | ਇਸ ਮੌਕੇ ਸਰਕਲ ਪ੍ਰਧਾਨ ਸ. ਪਰਮਿੰਦਰ ਸਿੰਘ ਚੀਮਾ, ਜਸਵੀਰ ਸਿੰਘ ਬਾਸੀ, ਜਗਦੇਵ ਸਿੰਘ ਬਾਸੀ, ਮਨੀ ਬਾਸੀ, ਗੁਰਪ੍ਰੀਤ ਸਿੰਘ ਗੋਪੀ ਹੰਸਰਾ, ਤੇਜਿੰਦਰ ਸਿੰਘ ਹੰਸਰਾ, ਸਰਬਜੀਤ ਸਿੰਘ, ਅਮਨਦੀਪ ਸਿੰਘ ਹੰਸਰਾ, ਰਣਜੀਤ ਸਿੰਘ ਹੰਸਰਾ, ਮੋਹਨ ਸਿੰਘ ਗਰੇਵਾਲ, ਗੁਰਮੁੱਖ ਸਿੰਘ ਪੰਚ, ਪ੍ਰਦੀਪ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ, ਚਮਕੌਰ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ ਹੀਰ, ਦਲੀਪ ਸਿੰਘ, ਸੁਰਿੰਦਰ ਸਿੰਘ, ਪਿ੍ਥੀ ਹੰਸਰਾ, ਜਸਵਿੰਦਰ ਸਿੰਘ, ਪਿੰਦਰੀ ਬਾਸੀ, ਗੋਗੀ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖ਼ੀ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ 'ਚ ਸੁਰੱਖਿਅਤ-ਜੈਪਾਲ ਸਿੰਘ ਆਂਡਲੂ ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ ਸਿਹਤ ਬੀਮਾ ਕੈਂਪ 'ਚ ਲੋਕਾਂ ਨੇ ਦਿਖਾਇਆ ਭਾਰੀ ਉਤਸ਼ਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।