ਸਿੱਧਵਾਂ ਬੇਟ, 30 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਆਈ.ਸੀ.ਐੱਸ.ਈ. ਬੋਰਡ ਵਲੋਂ 10ਵੀਂ ਅਤੇ 12ਵੀਂ ਜਮਾਤ ਦੇ ਅੱਜ ਐਲਾਨੇ ਗਏ ਨਤੀਜਿਆਂ ਦੌਰਾਨ ਬੇਟ ਇਲਾਕੇ ਦੇ ਨਾਮਵਰ ਬੀ.ਬੀ.ਐੱਸ.ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਸਾਰੇ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ | ਸਕੂਲ ਦੀ ਪਿ੍ੰਸੀਪਲ ਮੈਡਮ ਮੋਨਾ ਠਾਕੁਰ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਵਿਚ ਮੈਡੀਕਲ ਅਤੇ ਨਾਨ ਮੈਡੀਕਲ ਵਿਚੋਂ ਹਰਕੀਰਤ ਕੌਰ ਨੇ 95.75 ਫ਼ੀਸਦੀ ਅੰਕ, ਤਰਨਵੀਰ ਕੌਰ ਨੇ 91.25 ਫ਼ੀਸਦੀ ਅਤੇ ਪ੍ਰਭਸਿਮਰਨ ਕੌਰ ਨੇ 88.75 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ ਵਿਚੋਂ ਪਰਨੀਤ ਕੌਰ ਨੇ 90.75 ਫ਼ੀਸਦੀ ਅੰਕ, ਜਸਕਰਨ ਸਿੰਘ ਕਿੰਗਰਾ ਨੇ 90.25 ਫ਼ੀਸਦੀ ਅਤੇ ਮਨਜੋਤ ਕੌਰ ਨੇ 90 ਫ਼ੀਸਦੀ ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਪੰਜਾਬੀ ਵਿਚੋਂ ਹਰਕੀਰਤ ਕੌਰ ਨੇ 100 ਅੰਕ, ਫਿਜੀਕਲ ਐਜੂਕੇਸ਼ਨ ਵਿਚ ਮਨਵੀਰ ਸਿੰਘ, ਆਰੀਆਨ ਧਾਲੀਵਾਲ, ਗੁਰਲੀਨ ਕੌਰ ਅਤੇ ਅਮਨਦੀਪ ਕੌਰ ਨੇ 98 ਅੰਕ, ਫਿਜਿਕਸ ਵਿਚ ਹਰਕੀਰਤ ਕੌਰ ਨੇ 95 ਅੰਕ, ਕੈਮਿਸਟਰੀ ਵਿਚ ਹਰਕੀਰਤ ਕੌਰ ਨੇ 94 ਅੰਕ, ਅੰਗਰੇਜੀ ਵਿਚ ਹਰਕੀਰਤ ਕੌਰ ਨੇ 94 ਅੰਕ, ਬਾਇਓਲੌਜੀ ਵਿਚ ਤਰਨਵੀਰ ਕੌਰ ਖੈਹਿਰਾ ਨੇ 93 ਅੰਕ, ਬਿਜ਼ਨੈੱਸ ਸਟੱਡੀਜ਼ ਵਿਚ ਗੁਰਲੀਨ ਕੌਰ ਨੇ 92 ਅੰਕ, ਕਾਮਰਸ ਵਿਚ ਜਸਕਰਨ ਸਿੰਘ ਕਿੰਗਰਾ ਨੇ 87 ਅੰਕ, ਇਕੋਨੋਮਿਕਸ ਵਿਚ ਪਰਨੀਤ ਕੌਰ ਨੇ 86 ਅੰਕ, ਮੈਥ ਵਿਚ ਹਰਕੀਰਤ ਕੌਰ ਨੇ 86 ਅੰਕ ਅਤੇ ਐਸ਼ਦੀਪ ਕੌਰ ਨੇ 84 ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਹੋਰ ਵੀ ਕਈ ਵਿਦਿਆਰਥੀਆਂ ਨੇ ਅਲੱਗ-ਅਲੱਗ ਵਿਸ਼ਿਆਂ ਵਿਚੋਂ 90 ਤੋਂ ਉੱਪਰ ਅੰਕ ਪ੍ਰਾਪਤ ਕੀਤੇ ਅਤੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸੇ ਤਰ੍ਹਾਂ ਕਾਮਰਸ ਵਿਸ਼ੇ ਵਿਚੋਂ ਮਹਿਕਪ੍ਰੀਤ ਕੌਰ ਨੇ 97.6 ਫ਼ੀਸਦੀ ਅੰਕ, ਪਵਨੀਤ ਕੌਰ ਨੇ 94.8 ਫ਼ੀਸਦੀ ਅਤੇ ਸਿਮਰਨਜੀਤ ਨੇ 93.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਇਸੇ ਪ੍ਰਕਾਰ ਦਸਵੀਂ ਜਮਾਤ ਵਿਚ ਮੈਡੀਕਲ/ਨਾਨ ਮੈਡੀਕਲ ਵਿਚੋਂ ਅਨਮੋਲ ਸਿੰਘ ਨੇ 90.6 ਫ਼ੀਸਦੀ ਅੰਕ, ਨਵਜੋਤ ਕੌਰ ਨੇ 90 ਫ਼ੀਸਦੀ ਅਤੇ ਨਵਰਾਜ ਸਿੰਘ ਨੇ 87.8 ਫ਼ੀਸਦੀ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਸਾਇੰਸ ਅਤੇ ਕਾਮਰਸ ਵਿਸ਼ੇ ਵਿਚ ਲਵਪ੍ਰੀਤ ਸਿੰਘ ਨੇ 88.2 ਫ਼ੀਸਦੀ ਅੰਕ, ਅਰਮਾਨ ਸਿੰਘ ਸਿੱਧੂ ਨੇ 87.6 ਫ਼ੀਸਦੀ ਅਤੇ ਮਨਮੀਤ ਸਿੰਘ ਨੇ 82.8 ਫ਼ੀਸਦੀ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਇਕਨੋਮਿਕਸ ਵਿਚੋਂ ਪਵਨੀਤ ਕੌਰ ਨੇ 100 ਅੰਕ, ਕਾਮਰਸ ਵਿੱਚੋਂ ਮਹਿਕਪ੍ਰੀਤ ਕੌਰ ਅਤੇ ਪਵਨੀਤ ਕੌਰ ਨੇ 100 ਅੰਕ, ਪੰਜਾਬੀ ਵਿਚੋਂ ਮਹਿਕਪ੍ਰੀਤ ਕੌਰ, ਸਿਮਰਨਜੀਤ ਕੌਰ, ਕਰਨਵੀਰ ਸਿੰਘ, ਅਰਮਾਨ ਸਿੰਘ ਸਿੱਧੂ ਨੇ 100 ਅੰਕ, ਹਿਸਟਰੀ- ਸਿਵਿਕਸ ਵਿਚੋਂ ਸਿਮਰਨਜੀਤ, ਅਨਮੋਲ ਸਿੰਘ ਨੇ 99 ਅੰਕ, ਫਿਜ਼ੀਕਲ ਐਜ਼ੂਕੇਸ਼ਨ ਵਿਚੋਂ 99 ਅੰਕ, ਬਾਇਓਲੋਜੀ ਵਿਚ ਅਨਮੋਲ ਸਿੰਘ ਨੇ 94 ਅੰਕ, ਅੰਗਰੇਜੀ ਵਿਚੋਂ ਮਹਿਕਪ੍ਰੀਤ ਕੌਰ ਨੇ 94 ਅੰਕ, ਜਿਉਗ੍ਰਾਫੀ ਵਿਚ ਮਹਿਕਪ੍ਰੀਤ ਕੌਰ ਨੇ 92 ਅੰਕ, ਮੈਥ ਵਿਚੋਂ ਨਵਜੋਤ ਕੌਰ ਨੇ 87 ਅੰਕ, ਕੈਮਿਸਟਰੀ ਵਿਚ ਅਨਮੋਲ ਸਿੰਘ ਨੇ 82 ਅੰਕ ਅਤੇ ਫਿਜੀਕਸ ਵਿਚ ਅਮਨਦੀਪ ਸਿੰਘ ਨੇ 79 ਅੰਕ ਪ੍ਰਾਪਤ ਕੀਤੇ | ਇਸੇ ਤਰ੍ਹਾਂ ਹੋਰ ਵੀ ਕਈ ਵਿਦਿਆਰਥੀਆਂ ਨੇ ਅਲੱਗ-ਅਲੱਗ ਵਿਸ਼ਿਆਂ ਵਿਚੋਂ 90 ਤੋਂ ਉੱਪਰ ਅੰਕ ਪ੍ਰਾਪਤ ਕੀਤੇ ਅਤੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ | ਉਨ੍ਹਾਂ ਇਸ ਮੌਕੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਸਕੂਲ ਦੇ ਚੇਅਰਮੈਨ ਸਨੀ ਅਰੋੜਾ, ਵਾਈਸ ਚੇਅਰਮੈਨ ਰਜਿੰਦਰ ਕੁਮਾਰ ਬਾਵਾ, ਪ੍ਰਧਾਨ ਹਰੀਕਿ੍ਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕੇਟਰੀ ਅੰਜੂ ਬਾਲਾ ਅਤੇ ਗਗਨਦੀਪ ਬਾਵਾ ਨੇ ਵੀ ਵਧੀਆ ਨਤੀਜੇ ਲਈ ਸਮੂਹ ਸਟਾਫ਼, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸਮੂਹ ਬੱਚਿਆਂ ਨੂੰ ਹੋਰ ਵੀ ਵਧੀਆ ਸਹੂਲਤਾਂ ਦੇਣ ਦੀ ਗੱਲ ਕਹੀ |