29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਮਾਜ ਸੇਵੀ ਸੰਨੀ ਦੀ ਯਾਦ 'ਚ 25 ਵਿਦਿਆਰਥੀਆਂ ਨੂੰ ਕਿਤਾਬਾਂ, ਕਾਪੀਆਂ ਵੰਡੀਆਂ

ਅਜੀਤ ਡੈਸਕ 10-05-2026
ਜਗਰਾਉਂ, 9 ਮਈ (ਵਿਨੋਦ ਕੁਮਾਰ)-ਬੁੱਕ ਬੈਂਕ ਜਗਰਾਉਂ ਦੇ ਪ੍ਰਧਾਨ ਹਿੰਮਤ ਵਰਮਾ ਨੇ ਅਪਣੇ ਪੁੱਤਰ ਸਵਰਗੀ ਸੰਨੀ ਵਰਮਾ ਦੀ ਯਾਦ 'ਚ 25 ਬੱਚਿਆਂ ਨੂੰ ਉਨ੍ਹਾਂ ਦੀ ਜਮਾਤ ਦੀਆਂ ਕਿਤਾਬਾਂ ਦੇ ਸੈੱਟ ਅਤੇ ਕਾਪੀਆਂ ਭੇਟ ਕੀਤੀਆਂ | ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਦੱਸਿਆ ਕਿ ਬੁੱਕ ਬੈਂਕ ਜਗਰਾਉਂ ਪਿਛਲੇ ਚਾਲੀ ਸਾਲਾ ਤੋਂ ਵਿੱਦਿਆ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ | ਇਸ ਮੌਕੇ ਹਿੰਮਤ ਵਰਮਾ ਨੇ ਕਿਹਾ ਕਿ ਉਨ੍ਹਾਂ ਦੇ ਸ਼ੋਅਰੂਮ ਦੇ ਦਰਵਾਜ਼ੇ ਜ਼ਰੂਰਤਮੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ | ਉਨ੍ਹਾਂ ਕਿਹਾ ਕਿ ਪੜ੍ਹਾਈ ਵਿਚ ਵਧੀਆ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਜੈਮਸ ਆਫ਼ ਜਗਰਾਉਂ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਸਾਰੇ ਬੱਚਿਆਂ ਨੂੰ ਵਧੀਆ ਗਿਫ਼ਟ ਵੀ ਦਿੱਤੇ | ਇਸ ਮੌਕੇ ਰਾਜਿੰਦਰ ਜੈਨ ਕਾਕਾ, ਕੈਪਟਨ ਨਰੇਸ਼ ਵਰਮਾ, ਮਦਨ ਲਾਲ ਬਾਂਸਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੈਕਰੋ ਗਲੋਬਲ ਦੀ ਲੁਧਿਆਣਾ ਬ੍ਰਾਂਚ ਰਾਹੀਂ ਤਰਨਦੀਪ ਸਿੰਘ ਨੂੰ ਕੈਨੇਡਾ ਓਪਨ ਵਰਕ ਪਰਮਿਟ ਵੀਜ਼ਾ ਮਿਲਿਆ ਅਗਲੀ ਖ਼ਬਰ ਜਹਾਜ਼ 'ਚ ਚੜ੍ਹਨ ਲਈ ਵਿਸ਼ੇਸ਼ ਪੌੜੀਆਂ ਵਾਲੇ ਟਰੱਕ ਹਲਵਾਰਾ ਹਵਾਈ ਅੱਡੇ 'ਤੇ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।