28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕਮਿਊਨਿਸਟ ਇਨਕਲਾਬੀ ਆਗੂ ਕਾ. ਸੁਰਿੰਦਰ ਤਿਵਾੜੀ ਨੂੰ ਲੋਕ ਸ਼ਰਧਾਂਜਲੀ <br/>

ਅਜੀਤ ਡੈਸਕ 18-05-2026
ਸਮਰਾਲਾ, 17 ਮਈ (ਗੋਪਾਲ ਸੋਫਤ)-ਮਰਹੂਮ ਕਮਿਊਨਿਸਟ ਇਨਕਲਾਬੀ ਆਗੂ ਕਾਮਰੇਡ ਸੁਰਿੰਦਰ ਤਿਵਾੜੀ ਨੂੰ ਅੱਜ ਉਨ੍ਹਾਂ ਦੀ ਜਨਮ ਭੂਮੀ ਸਮਰਾਲਾ ਵਿਖੇ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਕਮੇਟੀ ਮੈਂਬਰ ਪਾਵੇਲ ਕੁੱਸਾ ਨੇ ਇਨਕਲਾਬੀ ਲਹਿਰ ਅੰਦਰ ਡਟਣ ਲਈ ਕਾਮਰੇਡ ਤਿਵਾੜੀ ਦੇ ਲੰਮੇ ਅਣਥੱਕ ਸਫ਼ਰ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ | ਸੀ. ਪੀ. ਆਈ. ਐੱਮ. ਐੱਲ. ਐਨ. ਡੀ. ਦੇ ਆਗੂ ਕਾਮਰੇਡ ਦਰਸ਼ਨ ਖਟਕੜ, ਕਾਮਰੇਡ ਮੁਖ਼ਤਿਆਰ ਪੂਹਲਾ, ਸ਼ਰਧਾਂਜਲੀ ਸਮਾਗਮ ਕਮੇਟੀ ਦੇ ਕਨਵੀਨਰ ਜਸਪਾਲ ਜੱਸੀ, ਮੁਕਤੀ ਸੰਗਰਾਮ ਮਜ਼ਦੂਰ ਮੰਚ ਵਲੋਂ ਕਾਮਰੇਡ ਨਮਿਤਾ ਨੇ ਵੀ ਵਿਚਾਰ ਪ੍ਰਗਟ ਕੀਤੇ ਅਤੇ ਕਮਿਊਨਿਸਟ ਇਨਕਲਾਬੀਆਂ ਦੀ ਆਪਸੀ ਏਕਤਾ ਤੇ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ | ਮੁੰਬਈ ਤੋਂ ਆਏ ਕਮਿ. ਇਨ. ਲਹਿਰ ਦੇ ਪੱਤਰਕਾਰ ਵਜੋਂ ਆਨਲਾਈਨ ਮੰਚਾਂ 'ਤੇ ਲਿਖਦੇ ਹਰਸ਼ ਠਾਕੁਰ ਨੇ ਵੀ ਕੁੱਝ ਸ਼ਰਧਾਂਜਲੀ ਸ਼ਬਦ ਕਹੇ | ਕਮੇਟੀ ਮੈਂਬਰ ਹਰਜਿੰਦਰ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ |

ਪਿਛਲੀ ਖ਼ਬਰ ਜਲ ਬਚਾਓ ਵਿਸ਼ੇ 'ਤੇ ਬੀ. ਐਸ. ਐਫ. ਕੈਂਪ ਖੜਕਾਂ ਵਿਖੇ ਕੈਂਪ ਲਗਾਇਆ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਸਪਤਾਹਿਕ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।