01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

23 ਵਾਰਡਾਂ ਦੇ 100 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ <br/>

ਅਜੀਤ ਡੈਸਕ 20-05-2026
ਜਗਰਾਉਂ, 19 ਮਈ (ਸ਼ਮਸ਼ੇਰ ਸਿੰਘ ਗਾਲਿਬ)-26 ਮਈ ਨੂੰ ਜਗਰਾਉਂ ਨਗਰ ਕੌਂਸਲ ਅਧੀਨ 23 ਵਾਰਡਾਂ ਦੇ 100 ਉਮੀਦਵਾਰ ਮੁਕਾਬਲੇ 'ਚ ਰਹਿ ਗਏ ਹਨ | ਅੱਜ ਆਖਰੀ ਦਿਨ ਕਾਗਜ਼ਾਂ ਦੀ ਜਾਂਚ ਪੜਤਾਲ ਦੌਰਾਨ 3 ਆਜ਼ਾਦ ਅਤੇ 3 ਕਾਂਗਰਸ ਦੇ ਕਵਰਿੰਗ ਉਮੀਦਵਾਰਾਂ ਨੇ ਆਪਣੇ ਨਾਂਅ ਵਾਪਸ ਲਏ ਹਨ | ਹੁਣ ਮੁਕਾਬਲੇ 'ਚ 23 ਸੱਤਾਧਾਰੀ 'ਆਪ' ਦੇ, 23 ਕਾਂਗਰਸ ਪਾਰਟੀ ਦੇ, 20 ਸ਼੍ਰੋਮਣੀ ਅਕਾਲੀ ਦਲ ਦੇ, 17 ਭਾਜਪਾ ਦੇ, 15 ਆਜ਼ਾਦ, 2 ਬਸਪਾ ਦੇ ਉਮੀਦਵਾਰ ਆਪਣੀ ਕਿਸਮਤ ਅਜਮਾਉਣਗੇ | ਜਗਰਾਉਂ 23 ਵਾਰਡਾਂ ਦੇ ਚੋਣ ਲੜਨ ਵਾਲੇ ਉਮੀਦਵਾਰਾਂ 'ਚ ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ-1 ਤੋਂ ਪਰਮਜੀਤ ਕੌਰ, ਵਾਰਡ ਨੰਬਰ 2 ਤੋਂ ਜਗਜੀਤ ਸਿੰਘ ਜੱਗੀ, ਵਾਰਡ ਨੰਬਰ 3 ਤੋਂ ਅਮਰਜੀਤ ਕੌਰ, ਵਾਰਡ ਨੰਬਰ 4 ਤੋਂ ਅਮਰਜੀਤ ਸਿੰਘ ਮਾਲਵਾ, ਵਾਰਡ ਨੰਬਰ 5 ਤੋਂ ਰਵਿੰਦਰਪਾਲ ਕੌਰ ਮਾਲਵਾ, ਵਾਰਡ ਨੰਬਰ 6 ਤੋਂ ਕੁਲਵੰਤ ਸਿੰਘ, ਵਾਰਡ ਨੰਬਰ 7 ਤੋਂ ਗੀਤਾ, ਵਾਰਡ ਨੰਬਰ 8 ਤੋਂ ਹਰਮਿੰਦਰ ਸਿੰਘ, ਵਾਰਡ ਨੰਬਰ 9 ਤੋਂ ਨਵਦੀਪ ਕੌਰ, ਵਾਰਡ ਨੰਬਰ 10 ਤੋਂ ਕੰਵਰਪਾਲ ਸਿੰਘ, ਵਾਰਡ ਨੰਬਰ 11 ਤੋਂ ਗੁਰਪ੍ਰੀਤ ਸਿੰਘ ਨੋਨੀ, ਵਾਰਡ ਨੰਬਰ 12 ਤੋਂ ਰਾਮ ਪ੍ਰਤਾਪ ਸਿੰਘ, ਵਾਰਡ ਨੰਬਰ 13 ਤੋਂ ਸੁਨੈਨਾ ਮਲਹੋਤਰਾ, ਵਾਰਡ ਨੰਬਰ 14 ਤੋਂ ਸੰਦੀਪ ਸਿੰਘ, ਵਾਰਡ ਨੰਬਰ 15 ਤੋਂ ਊਸ਼ਾ ਰਾਣੀ, ਵਾਰਡ ਨੰਬਰ 16 ਤੋਂ ਕਰਮਜੀਤ ਸਿੰਘ ਕੈਂਥ, ਵਾਰਡ ਨੰਬਰ 17 ਤੋਂ ਜਨਕ ਦੁਲਾਨੀ, ਵਾਰਡ ਨੰਬਰ 18 ਤੋਂ ਕਰਨੈਲ ਸਿੰਘ, ਵਾਰਡ ਨੰਬਰ 19 ਤੋਂ ਪਰਮਜੀਤ ਕੌਰ, ਵਾਰਡ ਨੰਬਰ 20 ਤੋਂ ਸੰਜੇ ਕੁਮਾਰ, ਵਾਰਡ ਨੰਬਰ 21 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ 22 ਤੋਂ ਪ੍ਰਹਿਲਾਦ ਰਾਏ ਸਿੰਗਲਾ, ਵਾਰਡ ਨੰਬਰ 23 ਤੋਂ ਗੁਰਮੀਤ ਕੌਰ ਸਿੱਧੂ ਵਲੋਂ ਆਪਣੇ ਕਾਗਜ਼ ਦਾਖ਼ਲ ਕੀਤੇ ਗਏ | ਇਸ ਤੋਂ ਇਲਾਵਾ ਕਾਂਗਰਸ ਪਾਰਟੀ ਵਲੋਂ ਵਾਰਡ ਨੰਬਰ 1 ਤੋਂ ਗੁਰਪ੍ਰੀਤ ਕੌਰ, ਵਾਰਡ ਨੰਬਰ 2 ਤੋਂ ਅਵਤਾਰ ਸਿੰਘ ਵਿਰਕ, ਵਾਰਡ ਨੰਬਰ 3 ਤੋਂ ਰਜਿੰਦਰ ਕੌਰ ਠੁਕਰਾਲ, ਵਾਰਡ ਨੰਬਰ 4 ਬਲਵੀਰ ਸਿੰਘ, ਵਾਰਡ ਨੰਬਰ 5 ਤੋਂ ਸਰੋਜ ਰਾਣੀ, ਵਾਰਡ ਨੰਬਰ 6 ਜਰਨੈਲ ਸਿੰਘ, ਵਾਰਡ ਨੰਬਰ 7 ਤੋਂ ਮਨਜੀਤ ਕੌਰ, ਵਾਰਡ ਨੰਬਰ 8 ਤੋਂ ਵਿੱਕੀ ਸਿੰਘ, ਵਾਰਡ ਨੰਬਰ 9 ਤੋਂ ਪਰਮਿੰਦਰ ਕੌਰ, ਵਾਰਡ ਨੰਬਰ 10 ਬਹਾਦਰ ਸਿੰਘ ਜੋਧਾਂ, ਵਾਰਡ ਨੰਬਰ 11 ਵਿਕਰਮ ਜੱਸੀ, ਵਾਰਡ ਨੰਬਰ 12 ਤੋਂ ਅਮਨ ਕਪੂਰ ਬੌਬੀ, ਵਾਰਡ ਨੰਬਰ 13 ਤੋਂ ਅਨੀਤਾ ਰਾਣੀ, ਵਾਰਡ ਨੰਬਰ 14 ਤੋਂ ਸੁਖਚੈਨ ਸਿੰਘ ਧਾਲੀਵਾਲ, ਵਾਰਡ ਨੰਬਰ 15 ਗਗਨ ਸੱਭਰਵਾਲ, ਵਾਰਡ ਨੰਬਰ 16 ਰਵਿੰਦਰਪਾਲ ਸਿੰਘ, ਵਾਰਡ ਨੰਬਰ 17 ਸੁਦਾ ਰਾਣੀ, ਵਾਰਡ ਨੰਬਰ 18 ਪਰਮਜੀਤ ਸਿੰਘ ਲੱਧੜ, ਵਾਰਡ ਨੰਬਰ 19 ਤੋਂ ਕਰਮਜੀਤ ਕੌਰ, ਵਾਰਡ ਨੰਬਰ 20 ਜਤਿੰਦਰਪਾਲ, ਵਾਰਡ ਨੰਬਰ 21 ਤੋਂ ਕਵਿਤਾ ਰਾਣੀ ਕੱਕੜ, ਵਾਰਡ ਨੰਬਰ 22 ਵਰਿੰਦਰ ਸਿੰਘ ਕਲੇਰ, ਵਾਰਡ ਨੰਬਰ 23 ਤੋਂ ਗੁਰਵਿੰਦਰ ਕੌਰ ਸਿਵੀਆਂ ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਇਸ ਤੋਂ ਇਲਾਵਾ ਅਕਾਲੀ ਦਲ ਦੇ ਉਮੀਦਵਾਰ ਵਾਰਡ ਨੰਬਰ 1 ਤੋਂ ਗੁਰਦੀਪ ਕੌਰ, ਵਾਰਡ ਨੰਬਰ 2 ਤੋਂ ਤੇਜਿੰਦਰ ਸਿਘ ਜੱਸਲ, ਵਾਰਡ ਨੰਬਰ 3 ਤੋਂ ਗੁਰਪ੍ਰੀਤ ਕੌਰ, ਵਾਰਡ ਨੰਬਰ 6 ਤੋਂ ਡਾ. ਅਮਰਜੀਤ ਸਿੰਘ, ਵਾਰਡ ਨੰਬਰ 7 ਤੋਂ ਹਰਪ੍ਰੀਤ ਕੌਰ, ਵਾਰਡ ਨੰਬਰ 8 ਤੋਂ ਸੰਕਰ ਰਾਮ, ਵਾਰਡ ਨੰਬਰ 9 ਤੋਂ ਨਰਿੰਦਰਜੀਤ ਕੌਰ, ਵਾਰਡ ਨੰਬਰ 10 ਤੋਂ ਸਰਬਜੀਤ ਸਿੰਘ ਗਰਚਾ, ਵਾਰਡ ਨੰਬਰ 11 ਤੋਂ ਜਿੰਦਰ ਸਿੰਘ, ਵਾਰਡ ਨੰਬਰ 12 ਤੋਂ ਧਰਮ ਸਿੰਘ, ਵਾਰਡ ਨੰਬਰ 13 ਤੋਂ ਚਰਨਜੀਤ ਕੌਰ, ਵਾਰਡ ਨੰਬਰ 14 ਤੋਂ ਧਰਮਿੰਦਰ ਸਿੰਘ ਆਸਾ, ਵਾਰਡ ਨੰਬਰ 15 ਤੋਂ ਕੁਲਵੰਤ ਕੌਰ, ਵਾਰਡ ਨੰਬਰ 16 ਤੋਂ ਵਿਕਰਮ ਕੁਮਾਰ, ਵਾਰਡ ਨੰਬਰ 17 ਤੋਂ ਪ੍ਰਦੀਪ ਕੌਰ ਢਿੱਲੋਂ, ਵਾਰਡ ਨੰਬਰ 18 ਤੋਂ ਅਸ਼ੋਕ ਕੁਮਾਰ, ਵਾਰਡ ਨੰਬਰ 19 ਤੋਂ ਲਲਿਤਾ, ਵਾਰਡ ਨੰਬਰ 21 ਤੋਂ ਹਰਜੀਤ ਕੌਰ, ਵਾਰਡ ਨੰਬਰ 22 ਤੋਂ ਹਰਪਾਲ ਕੌਰ, ਵਾਰਡ ਨੰਬਰ 23 ਤੋਂ ਸੁਖਦੀਪ ਕੌਰ ਅਕਾਲੀ ਦਲ ਨੇ 20 ਉਮੀਦਵਾਰਾਂ ਤੋਂ ਇਲਾਵਾ ਤਿੰਨ ਉਮੀਦਵਾਰਾਂ ਦਵਿੰਦਰਜੀਤ ਸਿੰਘ ਸਿੱੱਧੂ ਨੂੰ ਵਾਰਡ ਨੰ: 4 ਤੋਂ, ਵਾਰਡ ਨੰ: 5 ਤੋਂ ਛਿੰਦਰਪਾਲ ਕੌਰ ਸਰਾਂ, ਵਾਰਡ ਨੰ: 20 ਤੋਂ ਹਨੀ ਕੁਮਾਰ ਅਜ਼ਾਦ ਉਮੀਦਵਾਰਾਂ ਨੂੰ ਸਮੱਰਥਨ ਦਿੱਤਾ ਹੈ | ਇਸ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਵਾਰਡ ਨੰਬਰ 2 ਤੋਂ ਜੈਮੀ ਕੁਮਾਰ, ਵਾਰਡ ਨੰਬਰ 3 ਤੋਂ ਸਰਬਜੀਤ ਕੌਰ, ਵਾਰਡ ਨੰਬਰ 4 ਤੋਂ ਪਿ੍ੰਸ ਕਟਾਰਿਆ, ਵਾਰਡ ਨੰਬਰ 5 ਤੋਂ ਕੁਸ਼ਮ ਲਤਾ, ਵਾਰਡ ਨੰਬਰ 6 ਤੋਂ ਪਰਮਜੀਤ ਸਿੰਘ ਨਾਹਰ, ਵਾਰਡ ਨੰਬਰ 7 ਤੋਂ ਲੀਆ, ਵਾਰਡ ਨੰਬਰ 8 ਤੋਂ ਦਰਸ਼ਨ ਸਿੰਘ ਗਿੱਲ, ਵਾਰਡ ਨੰਬਰ 11 ਤੋਂ ਕਪਿਲ ਦੇਵ, ਵਾਰਡ ਨੰਬਰ 12 ਤੋਂ ਪ੍ਰਦੀਪ ਖੰਨਾ, ਵਾਰਡ ਨੰਬਰ 15 ਤੋਂ ਰਜਨੀ ਚੌਪੜਾ, ਵਾਰਡ ਨੰਬਰ 16 ਤੋਂ ਆਕੁੰਸ਼ ਧੀਰ, ਵਾਰਡ ਨੰਬਰ 17 ਤੋਂ ਨੈਨਸੀ ਵਰਮਾ, ਵਾਰਡ ਨੰ: 18 ਤੋਂ ਸਤੀਸ਼ ਕੁਮਾਰ ਪੱਪੂ, ਵਾਰਡ ਨੰ: 19 ਤੋਂ ਸੁਮਨ ਦੇਵੀ, ਵਾਰਡ ਨੰ: 20 ਤੋਂ ਅਰਸ਼ ਸਿੰਗਲਾ, ਵਾਰਡ ਨੰ: 21 ਤੋਂ ਜੋਤੀ ਰਾਣੀ, ਵਾਰਡ ਨੰ: 22 ਤੋਂ ਹਰਵਿੰਦਰ ਕੁਮਾਰ ਭਾਜਪਾ ਨੇ ਕੁੱਲ 17 ਉਮੀਦਵਾਰ ਐਲਾਨੇ ਹਨ | ਇਸ ਤੋਂ ਇਲਾਵਾ 15 ਆਜ਼ਾਦ ਉਮੀਦਵਾਰ, 2 ਬਸਪਾ ਪਾਰਟੀ ਵਲੋਂ ਕਿਸਮਤ ਅਜਮਾਉਣਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਿਟਾਇੰਨਿੰਗ ਅਫ਼ਸਰ ਰਵੀ ਕੁਮਾਰ ਚੌਪੜਾਂ ਨੇ ਕਿਹਾ ਕਿ ਨਗਰ ਕੌਸਲ 'ਚ ਚੋਣਾਂ ਲੜਨ ਵਾਲੇ ਕੁੱਲ ਉਮੀਦਵਾਰਾਂ 'ਚੋੋਂ 15 ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦੀਆਂ ਗਤੀਵਿਧੀਆ ਸ਼ੁਰੂ ਕਰਨ 'ਤੇ ਸਪੀਕਰ ਲਗਾਉਣ ਦੀ ਇਜ਼ਾਜਤ ਦਿੱਤੀ ਹੈ |

ਪਿਛਲੀ ਖ਼ਬਰ ਥਾਰ-ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ-ਸਿਸੋਦੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।