06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

'ਆਪ' ਸਰਕਾਰ ਦੇ ਰਾਜ 'ਚ ਨਸ਼ਿਆਂ ਸਮੇਤ ਅਮਨ ਕਾਨੂੰਨ ਦੀ ਸਥਿਤੀ ਬਣੀ ਡਾਵਾਂਡੋਲ-ਅੰਮਿ੍ਤਾ ਵੜਿੰਗ

ਅਜੀਤ ਡੈਸਕ 04-06-2026
ਹੰਬੜਾਂ, 3 ਜੂਨ (ਮੇਜਰ ਹੰਬੜਾਂ)-'ਆਪ' ਸਰਕਾਰ ਦੇ ਰਾਜ 'ਚ ਨਸ਼ਿਆਂ ਸਮੇਤ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਬਣ ਚੁੱਕੀ ਹੈ ਅਤੇ ਸੂਬੇ 'ਚ ਬਦਲਾਅ ਲੈ ਕੇ ਆਉਣ ਵਾਲੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋ ਚੁੱਕੀ ਹੈ | ਇਹ ਪ੍ਰਗਟਾਵਾ ਕਾਂਗਰਸ ਦੀ ਮਹਿਲਾ ਆਗੂ ਅੰਮਿ੍ਤਾ ਵੜਿੰਗ ਵਲੋਂ ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡ ਸਲੇਮਪੁਰ ਵਿਖੇ ਰੱਖੇ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਦੇਰ ਰਾਤ ਪੁੱਜਣ ਸਮੇਂ ਸੰਬੋਧਨ ਕਰਦਿਆਂ ਕੀਤਾ ਤੇ ਕਿਹਾ ਕਿ ਲੋਕਾਂ ਦਾ ਹੁਣ ਭਗਵੰਤ ਮਾਨ ਸਰਕਾਰ ਤੋਂ ਭਰੋਸਾ ਉੱਠ ਚੁੱਕਾ ਹੈ | ਬੀਬੀ ਵੜਿੰਗ ਨੇ ਹੋਰ ਕਿਹਾ ਕਿ ਭਾਵੇ ਕਿ 'ਆਪ' ਸਰਕਾਰ ਦੇ ਰਾਜ 'ਚ ਪਿੰਡਾਂ ਦੇ ਵਿਕਾਸ ਕਾਰਜ ਪੂਰੀ ਤਰ੍ਹਾਂ ਨਾਲ ਠੱਪ ਪਏ ਹਨ ਪਰ ਕਾਂਗਰਸ ਦੇ ਐੱਮ.ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਿੰਡਾਂ ਨੂੰ ਜਿੱਥੇ ਗ੍ਰਾਂਟਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ ਉੱਥੇ ਐੱਮ.ਪੀ ਕੋਟੇ 'ਚੋਂ ਪਿੰਡ ਅੰਦਰ ਸੋਲਰ ਲਾਈਟਾਂ ਲਗਵਾਈਆਂ ਜਾ ਰਹੀਆਂ ਹਨ | ਬੀਬੀ ਵੜਿੰਗ ਨੇ ਕਿਹਾ ਕਿ ਲੋਕ ਸੂਬੇ 'ਚ ਕਾਂਗਰਸ ਸਰਕਾਰ ਬਣਾਏ ਜਾਣ ਲਈ ਉਤਾਵਲੇ ਹਨ | ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਹਲਕਾ ਗਿੱਲ 'ਚ ਕਾਂਗਰਸ ਮਜਬੂਤ ਹੋਈ ਹੈ ਤੇ ਲੋਕ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦੀ ਉਡੀਕ ਕਰ ਰਹੇ ਹਨ | ਇਸ ਮੌਕੇ ਤੇ ਕਾਂਗਰਸੀ ਆਗੂ ਸਾਬਕਾ ਸਰਪੰਚ ਇੰਦਰਜੀਤ ਸਿੰਘ ਸਲੇਮਪੁਰ ਨੇ ਬੀਬੀ ਵੜਿੰਗ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਸਮੁੱਚੀ ਕਾਂਗਰਸ ਦੀ ਟੀਮ ਦਾ ਸਲੇਮਪੁਰ 'ਚ ਪੁੱਜਣ 'ਤੇ ਨਿੱਘਾ ਸਵਾਗਤ ਕਰਦਿਆਂ ਧੰਨਵਾਦ ਕੀਤਾ | ਇਸ ਮੌਕੇ ਮਹਿਲਾ ਕਾਂਗਰਸੀ ਆਗੂ ਬੀਬੀ ਕਿਰਨਦੀਪ ਕੌਰ,ਬੀਬੀ ਕਮਲਜੀਤ ਕੌਰ,ਬਾਦਸ਼ਾ ਸਿੰਘ ਦਿਉਲ,ਜਸਵੰਤ ਸਿੰਘ,ਬਲਜੀਤ ਸਿੰਘ,ਸੀਤਾ ਰਾਮ,ਹਰਨੇਕ ਸਿੰਘ ਠੇਕੇਦਾਰ,ਕੁਲਵੰਤ ਸਿੰਘ,ਹਰਜਿੰਦਰ ਸਿੰਘ,ਮੈਂਬਰ ਹਰਪਾਲ ਸਿੰਘ,ਸੁਖਮਿੰਦਰ ਸਿੰਘ ਸਮੇਤ ਹੋਰ ਕਾਂਗਰਸੀ ਵਰਕਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਰਾਏਕੋਟ 'ਚ ਸਰਕਾਰੀ ਕੰਮਕਾਰ ਠੱਪ, ਵਾਹਨ ਰਜਿਸਟ੍ਰੇਸ਼ਨਾਂ ਸਮੇਤ ਫਾਈਲਾਂ ਦੇ ਟੇਬਲਾਂ 'ਤੇ ਲੱਗੇ ਵੱਡੇ ਢੇਰ <br/> ਅਗਲੀ ਖ਼ਬਰ ਪੁਲਿਸ ਮਹਿਕਮੇ ਸੰਬੰਧੀ ਮਸਲਿਆਂ ਦੇ ਹੱਲ ਨਾ ਹੋਣ ਦੇ ਰੋਸ ਵਿਚ ਭਾਕਿਯੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।