26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਜੀਵਨ ਜਾਚ ਤੇ ਦਸਤਾਰ ਸਿਖਲਾਈ ਕੈਂਪ ਜਾਰੀ <br/>

ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਲਗਾਏ ਧਾਰਮਿਕ ਕੈਂਪ ਦੌਰਾਨ ਬੱਚਿਆਂ ਨੂੰ ਸੰਬੋਧਨ ਕਰਨ ਸਮੇਂ ਇਕ ਬੁਲਾਰਾ | ਅਜੀਤ ਤਸਵੀਰ <br/> 06-06-2026
ਜਗਰਾਉਂ, 5 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਜਗਰਾਉਂ ਵਿਖੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਰਕਲ ਜਗਰਾਉਂ ਅਤੇ ਖ਼ਾਲਸਾ ਏਡ ਵਲੋਂ ਲਗਾਏ ਜਾ ਰਹੇ ਜੀਵਨ ਜਾਂਚ ਕੈਂਪ ਅਤੇ ਦਸਤਾਰ-ਦੁਮਾਲਾ ਸਿਖਲਾਈ ਕੈਂਪ ਦੌਰਾਨ ਚੌਥੇ ਦਿਨ ਬੀਬੀ ਜਸਵੀਰ ਕੌਰ ਵਲੋਂ ਸਿਮਰਨ ਕਰਵਾਇਆ ਗਿਆ | ਇਸ ਦੌਰਾਨ ਨਿਤਨੇਮ ਉਪਰੰਤ ਜੂਨੀਅਰ ਗਰੁੱਪ ਨੂੰ ਬੀਬੀ ਪਰਮਿੰਦਰ ਕੌਰ ਨੇ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਜੀਵਨ ਅਤੇ ਉਪਦੇਸ਼ ਵਿਸ਼ੇ 'ਤੇ ਵਿਖਿਆਨ ਦਿੱਤਾ ਅਤੇ ਸੀਨੀਅਰ ਗਰੁੱਪ ਦੇ ਸਿਖਿਆਰਥੀਆਂ ਨੂੰ ਬੀਬੀ ਮਨਦੀਪ ਕੌਰ ਵਲੋਂ 'ਕਾਦਰ ਦੀ ਕੁਦਰਤ' ਵਿਸ਼ੇ ਦੀ ਜਾਣਕਾਰੀ ਸਲਾਈਡ ਸ਼ੋ ਰਾਹੀਂ ਦਿੱਤੀ ਗਈ | ਇਸ ਮੌਕੇ ਡਾ: ਜਸਪਾਲ ਸਿੰਘ ਨੇ ਸਰੀਰਕ ਕਸਰਤਾਂ ਰਾਹੀਂ ਤੰਦਰੁਸਤ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਬੀਬੀ ਗੁਰਪ੍ਰੀਤ ਕੌਰ ਨੇ ਮੁਹਾਰਨੀ ਰਾਹੀਂ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਨੁਕਤੇ ਸਾਂਝੇ ਕੀਤੇ | ਦਸਤਾਰ ਅਤੇ ਦੁਮਾਲੇ ਦੀ ਸਿਖਲਾਈ ਦਾ ਵਿਸ਼ੇਸ਼ ਸੈਸ਼ਨ ਦਸਤਾਰ ਕੋਚ ਲਵਪ੍ਰੀਤ ਸਿੰਘ ਕੋਕਰੀ ਵਲੋਂ ਲਗਾਇਆ ਗਿਆ |

ਪਿਛਲੀ ਖ਼ਬਰ ਜੀ.ਐੱਚ.ਜੀ. ਐਜੂਕੇਸ਼ਨ ਕਾਲਜ ਦਾ ਬੀ.ਐੱਡ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।