26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਜੀ.ਐੱਚ.ਜੀ. ਐਜੂਕੇਸ਼ਨ ਕਾਲਜ ਦਾ ਬੀ.ਐੱਡ ਦਾ ਨਤੀਜਾ ਸ਼ਾਨਦਾਰ <br/>

ਅਜੀਤ ਡੈਸਕ 06-06-2026
ਰਾਏਕੋਟ, 5 ਜੂਨ (ਸੁਸ਼ੀਲ)-ਜੀ.ਐੱਚ.ਜੀ. ਕਾਲਜ਼ ਆਫ ਐਜੂਕੇਸ਼ਨ ਗੋਂਦਵਾਲ, ਰਾਏਕੋਟ ਦਾ ਬੀ.ਐੱਡ. (ਸਮੈਸਟਰ ਪਹਿਲਾ) 2024-26 ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਐਲਾਨੇ ਗਏ ਨਤੀਜੇ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਮੈਡਮ ਹਰਜੀਤ ਕੌਰ ਨੇ ਦੱਸਿਆ ਕਿ ਕਾਲਜ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ | ਉਨਾਂ ਦੱਸਿਆ ਕਿ ਕਾਲਜ ਦਾ ਵਿਦਿਆਰਥੀ ਪੰਕਜ ਪੁੱਤਰ ਓਮ ਪਰਕਾਸ਼ ਨੇ 83.55 ਫ਼ੀਸਦੀ ਅੰਕ ਲੈ ਕੇ ਕਾਲਜ ਵਿਚ ਪਹਿਲਾ ਸਥਾਨ ਅਤੇ ਅਦਿੱਤੀ ਅਰੋੜਾ ਪੁੱਤਰੀ ਰਵੀ ਸ਼ੰਕਰ, ਇਸ਼ਿਕਾ ਗੋਇਲ ਪੁੱਤਰੀ ਸ਼ੁਸ਼ੀਲ ਕੁਮਾਰ, ਨਿਧੀ ਪਲਾਹਾ ਪੁੱਤਰੀ ਅਰਵਿੰਦ ਕੁਮਾਰ ਪਲਾਹਾ, ਪਰਮਿੰਦਰ ਕੌਰ ਪੁੱਤਰੀ ਧਨਵੰਤ ਸਿੰਘ ਨੇ 82.44 ਫ਼ੀਸਦੀ ਅੰਕ ਲੈ ਕੇ ਦੂਜਾ ਸਥਾਨ, ਨੇਹਾ ਕਾਲੜਾ ਪੁੱਤਰੀ ਰਾਜੇਸ਼ ਕਾਲੜਾ ਅਤੇ ਪ੍ਰਨੀਤ ਕੌਰ ਪੁੱਤਰੀ ਸੁਰਿੰਦਰਪਾਲ ਸਿੰਘ ਨੇ 82 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਸ਼ਾਨਦਾਰ ਨਤੀਜੇ ਲਈ ਸੰਸਥਾ ਦੇ ਚੇਅਰਮੈਨ ਡਾ: ਬੀ.ਐੱਲ. ਬਾਂਸਲ ਅਤੇ ਡਾ. ਵਰੁਣ ਬਾਂਸਲ ਨੇ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਹੈ |

ਪਿਛਲੀ ਖ਼ਬਰ ਬਾਜ਼ਾਰਾਂ 'ਚ ਟ੍ਰੈਫ਼ਿਕ ਜਾਮ ਦਾ ਕਾਰਨ ਬਣਦੀਆਂ ਹਨ ਪਰਾਲੀ ਗੰਢਾਂ ਦੀਆਂ ਲੰਮੀਆਂ, ਚੌੜੀਆਂ ਟਰਾਲੀਆਂ ਲੋਕਾਂ ਵਲੋਂ ਰਾਤਰ... ਅਗਲੀ ਖ਼ਬਰ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਜੀਵਨ ਜਾਚ ਤੇ ਦਸਤਾਰ ਸਿਖਲਾਈ ਕੈਂਪ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।