25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬਾਜ਼ਾਰਾਂ 'ਚ ਟ੍ਰੈਫ਼ਿਕ ਜਾਮ ਦਾ ਕਾਰਨ ਬਣਦੀਆਂ ਹਨ ਪਰਾਲੀ ਗੰਢਾਂ ਦੀਆਂ ਲੰਮੀਆਂ, ਚੌੜੀਆਂ ਟਰਾਲੀਆਂ ਲੋਕਾਂ ਵਲੋਂ ਰਾਤਰੀ ਸਮਾਂ ਨਿਰਧਾਰਿਤ ਕਰਨ ਦੀ ਮੰਗ <br/>

ਗੁਰੂਸਰ ਸੁਧਾਰ ਵਿਖੇ ਸੜਕ ਕਿਨਾਰੇ ਖੜ੍ਹੇ ਵਾਹਨ ਕਾਰਨ ਰੁਕੀਆਂ ਹੋਈਆਂ ਪਰਾਲੀ ਗੰਢਾਂ ਦੀਆਂ ਲੱਦੀਆਂ ਲੰਮੀਆਂ ਟਰੈਕਟਰ, ਟਰਾਲੀਆਂ | (ਸੱਜੇ) ਰਾਜਮਾਰਗ ਤੋਂ ਲੰਘ ਰਹੀ ਲੰਮੀ ਤੇ ਚੌੜੀ ਟਰੈਕਟਰ-ਟਰਾਲੀ | ਤਸਵੀਰਾਂ: ਬਲਵਿੰਦਰ ਸਿੰਘ ਧਾਲੀਵਾਲ <br/> 06-06-2026
ਗੁਰੂਸਰ ਸੁਧਾਰ, 5 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਕਸਬਾ ਗੁਰੂਸਰ ਸੁਧਾਰ ਦੇ ਲੁਧਿਆਣਾ-ਬਠਿੰਡਾ ਰਾਜਮਾਰਗ ਉੱਪਰੋਂ ਅੱਜਕਲ੍ਹ ਦਿਨ ਦੇ ਸਮੇਂ ਲੰਘਦੀਆਂ ਪਰਾਲੀ ਦੀਆਂ ਗੰਢਾਂ ਵਾਲੀਆਂ ਲੰਮੀਆਂ ਤੇ ਚੌੜੀਆਂ ਟਰਾਲੀਆਂ ਬਾਜ਼ਾਰ ਵਿਚ ਗੰਭੀਰ ਟ੍ਰੈਫ਼ਿਕ ਜਾਮ ਦਾ ਕਾਰਨ ਬਣ ਰਹੀਆਂ ਹਨ | ਰਾਏਕੋਟ, ਬਰਨਾਲਾ ਸਾਈਡ ਤੋਂ ਆਉਂਦੀਆਂ ਇੰਨ੍ਹਾਂ ਟਰੈਕਟਰ ਟਰਾਲੀਆਂ ਦੇ ਅੱਗੇ ਸੜਕ ਕਿਨਾਰੇ ਖੜ੍ਹਾ ਕੋਈ ਵੀ ਵਾਹਨ ਅੜਿੱਕਾ ਬਣ ਜਾਵੇ ਤਾਂ ਇਹ ਟਰਾਲੀਆਂ ਅੱਗੇ ਨਹੀਂ ਲੰਘ ਪਾਉਂਦੀਆਂ ਤੇ ਵਾਹਨ ਚਾਲਕ ਦੀ ਗੈਰਮੌਜੂਦਗੀ ਵਿਚ ਟਰੈਕਟਰ-ਟਰਾਲੀ ਸੜਕ ਵਿਚਕਾਰ ਹੀ ਖੜ੍ਹ ਜਾਣ ਕਾਰਨ ਕਈ ਕਈ ਮਿੰਟਾਂ ਲਈ ਆਵਾਜਾਈ ਠੱਪ ਹੋ ਜਾਂਦੀ ਹੈ ਤੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਵਾਰ ਇੰਨ੍ਹਾਂ ਟਰਾਲੀਆਂ ਕਾਰਨ ਬਾਜ਼ਾਰ ਵਿਚ ਕਿਲੋਮੀਟਰ ਤੱਕ ਇਕ ਤਰਫ਼ ਲੰਮਾ ਜਾਮ ਲੱਗ ਜਾਂਦਾ ਹੈ ਤੇ ਸਮੇਂ ਦੀ ਘਾਟ ਮਹਿਸੂਸ ਕਰਦਿਆਂ ਖ਼ਾਸਕਰ ਬੱਸ ਚਾਲਕ ਤੇ ਉਨ੍ਹਾਂ ਦੇ ਪਿੱਛੇ ਹੀ ਦੂਜੇ ਵਾਹਨ ਚਾਲਕ ਵੀ ਗ਼ਲਤ ਦਿਸ਼ਾ ਵਿਚ ਸੜਕ ਦੇ ਦੂਜੇ ਪਾਸੇ ਵਾਹਨ ਲਿਜਾ ਕੇ ਮੁੱਲਾਂਪੁਰ ਸਾਈਡ ਤੋਂ ਆਉਣ ਵਾਲੇ ਟ੍ਰੈਫ਼ਿਕ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ | ਖੱਬਿਓਾ-ਸੱਜਿਓਾ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਦੌਰਾਨ ਵਾਹਨਾਂ ਚਾਲਕਾਂ ਦਰਮਿਆਨ ਬਹਿਸਬਾਜ਼ੀ ਵੀ ਆਮ ਗੱਲ ਹੋ ਗਈ ਹੈ ਤੇ ਇਸ ਤੋਂ ਵਧ ਕੇ ਗੱਡੀਆਂ ਦੇ ਵੱਜਦੇ ਹਾਰਨ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੰਦੇ ਹਨ | ਸਥਾਨਕ ਨਿਵਾਸੀਆਂ ਤੇ ਦੁਕਾਨਦਾਰਾਂ ਨੇ ਪੁਲਿਸ, ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਿਨ ਦੇ ਸਮੇਂ ਲੰਘਣ ਵਾਲੀਆਂ ਇੰਨ੍ਹਾਂ ਲੰਮੀਆਂ ਤੇ ਚੌੜੀਆਂ ਟਰੈਕਟਰ ਟਰਾਲੀਆਂ ਉੱਪਰ ਪੂਰਨ ਪਾਬੰਦੀ ਲਗਾ ਕੇ ਇਨ੍ਹਾਂ ਦੇ ਸੜਕੀ ਰਸਤੇ ਲੰਘਣ ਲਈ ਰਾਤਰੀ ਸਮਾਂ ਨਿਰਧਾਰਿਤ ਕੀਤਾ ਜਾਵੇ ਤਾਂ ਕਿ ਜਿਥੇ ਦਿਨ ਦੇ ਸਮੇਂ ਬਾਜ਼ਾਰ ਵਿਚ ਆਵਾਜਾਈ ਆਮ ਦੀ ਤਰ੍ਹਾਂ ਰਹਿ ਸਕੇ ਉਥੇ ਹੀ ਕਿਸੇ ਵੀ ਸੰਭਾਵੀ ਸੜਕ ਹਾਦਸਿਆਂ ਤੋਂ ਬਚਾਅ ਰਹੇ |

ਪਿਛਲੀ ਖ਼ਬਰ ਸਭਾ ਦੀ ਮੀਟਿੰਗ ਦੌਰਾਨ ਖੇਤੀ ਹੱਦ ਕਰਜ਼ਿਆਂ ਦੀ ਲਿਮਟ ਵਧਾਏ ਜਾਣ ਦੀ ਪ੍ਰਸੰਸਾ <br/> ਅਗਲੀ ਖ਼ਬਰ ਜੀ.ਐੱਚ.ਜੀ. ਐਜੂਕੇਸ਼ਨ ਕਾਲਜ ਦਾ ਬੀ.ਐੱਡ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।