14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮਾਣੂੰਕੇ ਵਿਖੇ ਹੋਈ ਗੋਲੀਬਾਰੀ 'ਚ ਸ਼ਾਮਿਲ 2 ਗਿ੍ਫ਼ਤਾਰ

ਅਜੀਤ ਡੈਸਕ 13-06-2026
ਹਠੂਰ, 12 ਜੂਨ (ਜਸਵਿੰਦਰ ਸਿੰਘ ਛਿੰਦਾ)-ਬੀਤੀ ਕੱਲ੍ਹ ਦੀ ਰਾਤ ਨੂੰ ਪਿੰਡ ਮਾਣੂੰਕੇ ਵਿਖੇ ਹੋਈ ਗੋਲੀਬਾਰੀ ਸਬੰਧੀ ਕਾਰਵਾਈ ਨੂੰ ਅਮਲ 'ਚ ਲਿਆਉਂਦਿਆਂ ਪੁਲਿਸ ਥਾਣਾ ਹਠੂਰ ਦੇ ਮੁਖੀ ਗੁਰਸੇਵਕ ਸਿੰਘ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਐੱਸ.ਆਈ. ਗੁਰਸੇਵਕ ਸਿੰਘ ਨੇ ਪ੍ਰੈਸ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮਾਮਲੇ 'ਚ ਸਬੰਧਿਤ ਮੁਕੱਦਮਾ ਨੰਬਰ 97 ਮਿਤੀ 11-06-26 ਅ/ਧ 125, 3(5) ਬੀ.ਐੱਨ.ਐੱਸ. 25 ਆਰਮਜ਼ ਐਕਟ ਥਾਣਾ ਹਠੂਰ ਵਿਖ਼ੇ ਦਰਜ ਕੀਤਾ ਹੈ ਅਤੇ ਸਬੰਧੀ ਹੋਈ ਫਾਇਰਿੰਗ ਦੇ ਦੋਸ਼ੀ ਸੁੰਦਰ ਸਿੰਘ ਅਤੇ ਦਲਵੀਰ ਸਿੰਘ ਵਾਸੀਆਨ ਮਾਣੂੰਕੇ ਨੂੰ ਬੀਤੀ ਕੱਲ੍ਹ ਹੀ ਨੂੰ ਗਿ੍ਫਤਾਰ ਕਰ ਲਿਆ ਗਿਆ ਸੀ ਅਤੇ ਤਫ਼ਤੀਸ਼ ਜਾਰੀ ਹੈ |
ਪਿਛਲੀ ਖ਼ਬਰ ਸੁਖਵਿੰਦਰ ਸਿੰਘ ਦੇ ਮੇਜਰ ਜਨਰਲ ਬਣਨ 'ਤੇ ਸਾਬਕਾ ਸੈਨਿਕ ਐਸੋਸੀਏਸ਼ਨ ਵਲੋਂ ਪਿਤਾ ਦਾ ਸਨਮਾਨ ਅਗਲੀ ਖ਼ਬਰ ਰਾਏਕੋਟ 'ਚ ਸਿਹਤ ਵਿਭਾਗ ਵਲੋਂ ਡੇਂਗੂ ਰੋਕਥਾਮ ਮੁਹਿੰਮ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।