28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜਗਰਾਉਂ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਆਗੂਆਂ ਤੇ ਵਰਕਰਾਂ ਦੀ ਮੀਟਿੰਗ

ਅਜੀਤ ਡੈਸਕ 16-06-2026
ਜਗਰਾਉਂ, 15 ਜੂਨ (ਸ਼ਮਸ਼ੇਰ ਸਿੰਘ ਗਾਲਿਬ) ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਜਗਰਾਉਂ ਵਿੱਖੇ ਇਕ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ। ਇਸ ਮੌਕੇ ਪਾਰਟੀ ਆਗੂ ਰਾਜੀਵ ਕੁਮਾਰ ਲਵਲੀ ਦੀ ਅਗਵਾਈ ‘ਚ ਹੋਈ ਮੀਟਿੰਗ ਦੌਰਾਨ ਜਗਰਾਉਂ ਹਲਕੇ ਦੇ ਵੱਖ-ਵੱਖ ਆਗੂ ਹਾਜ਼ਰ ਹੋਏ। ਇਸ ਦੌਰਾਨ ਸੀਨੀਅਰ ਪਾਰਟੀ ਆਗੂ ਐਡਵੋਕੇਟ ਇੰਦਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਜਿੱਥੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਖ਼ਾਲਸਾ ਦਾ ਸੁਨੇਹਾ ਮੀਟਿੰਗ ਵਿੱਚ ਪੁੱਜਦਾ ਕੀਤਾ ਅਤੇ ਪਾਰਟੀ ਵਰਕਰਾਂ ਨੂੰ ਪਾਰਟੀ ਦਾ ਵਿਸਥਾਰ ਕਰਨ ਲਈ ਲਾਮਬੰਦ ਕੀਤਾ ਗਿਆ। ਇਸ ਮੌਕੇ ਪਾਰਟੀ ਆਗੂ ਰਾਜੀਵ ਕੁਮਾਰ ਲਵਲੀ ਨੂੰ ਹਲਕੇ ‘ਚ ਸਰਗਰਮੀਆਂ ਵਧਾਉਣ ਅਤੇ ਪਾਰਟੀ ਨੂੰ ਜਥੇਬੰਦ ਕਰਨ ਲਈ ਕਿਹਾ ਗਿਆ। ਇਸ ਮੌਕੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਜਗਰਾਉਂ ਦੀ ਪੰਜ ਮੈਂਬਰੀ ਕਮੇਟੀ ਮੈਂਬਰ ਕੁਲਵਿੰਦਰ ਸਿੰਘ ਚੰਦੀ ਅਤੇ ਮਲਕੀਤ ਸਿੰਘ ਬੱਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਗਰਾਉਂ ਵਿੱਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਇੱਕ ਵਿਸ਼ਾਲ ਮੋਟਰਸਾਈਕਲ ਰੋਸ ਮਾਰਚ ਕੀਤਾ ਜਾਵੇਗਾ ਜਿਸ ਵਿੱਚ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਖਾਲਸਾ ਅਤੇ ਪੰਜ ਪ੍ਰਧਾਨੀ ਟੀਮ ਸ਼ਮੂਲੀਅਤ ਕਰੇਗੀ| ਇਸ ਵਿਸ਼ਾਲ ਮਾਰਚ ਵਿੱਚ ਜਿਥੇ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ ਉਥੇ ਹੀ 40-40 ਸਾਲਾਂ ਤੋਂ ਜੇਲ੍ਹਾਂ ਵਿੱਚ ਕੈਦ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਮੰਗ ਕੀਤੀ ਜਾਵੇਗੀ| ਅਖੀਰ ਵਿੱਚ ਹਲਕਾ ਜਗਰਾਉਂ ਦੇ ਮੁੱਖ ਸੇਵਾਦਾਰ ਰਾਜੀਵ ਕੁਮਾਰ ਲਵਲੀ ਨੇ ਜਗਰਾਉਂ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਪਾਰਟੀ ਨੇ ਮੇਰੇ ਉੱਪਰ ਜੋ ਵਿਸ਼ਵਾਸ ਕੀਤਾ ਹੈ ਮੈਂ ਉਸ ਉੱਤੇ ਬਿਲਕੁਲ ਖਰਾ ਉਤਰਾਂਗਾ ਅਤੇ ਹਲਕੇ ‘ਚ ਪਾਰਟੀ ਦੀ ਮਜ਼ਬੂਤੀ ਲਈ ਹਰ ਵਰਗ ਨੂੰ ਨਾਲ ਲੈ ਕੇ ਚੱਲਾਂਗਾ। ਇਸ ਮੌਕੇ ਜਸਪ੍ਰੀਤ ਸਿੰਘ ਜੱਸੀ ਢਿੱਲੋਂ, ਜਸਬੀਰ ਸਿੰਘ ਜੱਸੀ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਸੁਖਮੰਦਰ ਸਿੰਘ, ਗੁਰਦੀਪ ਸਿੰਘ, ਰੋਹਿਤ ਕੁਮਾਰ, ਗੁਰਮੀਤ ਸਿੰਘ, ਜਗਜੀਤ ਸਿੰਘ, ਚੌਧਰੀ ਅਵਤਾਰ ਸਿੰਘ ਲੱਡੂ, ਜਸਲੀਨ ਕੌਰ, ਚਰਨਜੀਤ ਕੌਰ, ਗੁਰਦੀਪ ਕੌਰ, ਸੋਮਨ ਗੁਪਤਾ,ਕ੍ਰਿਸ਼ਨ ਗੁਪਤਾ, ਬਲਵੀਰ ਸਿੰਘ ਬਾਠ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਰਾਊਵਾਲ, ਗੁਰਪਾਲ ਸਿੰਘ ਹੰਬੜਾ, ਜਗਤਾਰ ਸਿੰਘ ਹੰਬੜਾ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਪੱਖੋਵਾਲ, ਕਰਮਵੀਰ ਸਿੰਘ, ਜਗਜੀਤ ਸਿੰਘ ਤੋਂ ਇਲਾਵਾ ਕਈ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਕੈਨੇਡਾ ‘ਚ ਰਾਏਕੋਟ ਇਲਾਕੇ ਦੇ ਲੋਕਾਂ ਤੇ ਲੇਖਕ ਸਭਾ ਵਲੋਂ ‘ਪਵਿੱਤਰ ਗੰਗਾ ਸਾਗਰ ਦੀ ਸੱਚੀ ਤੇ ਸੁੱਚੀ ਸੇਵਾ’ ਕਿਤਾਬ ਦਾ ਰ... ਅਗਲੀ ਖ਼ਬਰ ਭਾਜਪਾ ਪੰਜਾਬ ’ਚ 117 ਸੀਟਾਂ ’ਤੇ ਇਕੱਲਿਆਂ ਚੋਣਾਂ ਲੜੇਗੀ-ਕੇਵਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।