28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਡਰੱਗ ਜਨਗਣਨਾ ਸੰਬੰਧੀ ਲਾਈਆਂ ਜਾ ਰਹੀਆਂ ਜਬਰੀ ਡਿਊਟੀਆਂ ਦਾ ਵੱਖ ਵੱਖ ਜਥੇਬੰਦੀਆਂ ਵਲੋਂ ਸਖ਼ਤ ਵਿਰੋਧ

ਅਜੀਤ ਡੈਸਕ 16-06-2026
ਜੋਧਾਂ, 15 ਜੂਨ (ਗੁਰਵਿੰਦਰ ਸਿੰਘ ਹੈਪੀ)-ਪੰਜਾਬ ਸਰਕਾਰ ਦੁਆਰਾ ਸੂਬੇ ਵਿੱਚ ਕਰਵਾਈ ਜਾ ਰਹੀ ਡਰੱਗ, ਸਮਾਜਿਕ ਅਤੇ ਆਰਥਿਕ ਜਨਗਣਨਾ ਵਿਚ ਅਧਿਆਪਕਾਂ ਦੀਆਂ ਲਾਈਆਂ ਜਾ ਰਹੀਆਂ ਜਬਰੀ ਡਿਊਟੀਆਂ ਦੇ ਵਿਰੋਧ ਵਿਚ ਵੱਖ-ਵੱਖ ਜਥੇਬੰਦੀਆਂ ਦਾ ਵਫ਼ਦ ਰੁਪਿੰਦਰਪਾਲ ਸਿੰਘ ਗਿੱਲ, ਬਲਵੀਰ ਸਿੰਘ ਬਾਸੀਆਂ, ਕੁਲਜਿੰਦਰ ਸਿੰਘ ਬੱਦੋਵਾਲ, ਡਾ. ਹਰਜੀਤ ਸਿੰਘ ਰਤਨ ਅਤੇ ਲੈਕ ਰਾਜਿੰਦਰ ਸਿੰਘ ਜੰਡਿਆਲੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਨੂੰ ਮਿਲਿਆ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਅਗਵਾਈ ਵਿੱਚ ਮਿਲੇ ਇਸ ਵਫ਼ਦ ਵੱਲੋਂ ਅਧਿਆਪਕਾਂ ਨੂੰ ਡਰਾਉਣ, ਧਮਕਾਉਣ ਅਤੇ ਜ਼ਬਰੀ ਡਿਊਟੀਆਂ ਲਗਾਉਣ ਸਬੰਧੀ ਸੰਬੰਧਿਤ ਅਫ਼ਸਰਸ਼ਾਹੀ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਜ਼ਬਰੀ ਡਿਊਟੀਆਂ ਦੇ ਇਨ੍ਹਾਂ ਨਾਦਰਸ਼ਾਹੀ ਫ਼ਰਮਾਨਾਂ ਪ੍ਰਤੀ ਆਪਣਾ ਸਖ਼ਤ ਰੋਸ ਦਰਜ ਕਰਵਾਇਆ ਗਿਆ। ਇਸ ਮੌਕੇ ਜਥੇਬੰਦਕ ਆਗੂਆਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦੱਸਿਆ ਕਿ ਡਰੱਗ, ਸਮਾਜਿਕ ਅਤੇ ਆਰਥਿਕ ਜਨਗਣਨਾ ਸਬੰਧੀ ਡਿਊਟੀਆਂ ਸਵੈ-ਇੱਛਕ ਹਨ ਪਰ ਕੁਝ ਹੇਠਲੇ ਅਧਿਕਾਰੀਆਂ ਵਲੋਂ ਇਹ ਡਿਊਟੀਆਂ ਜ਼ਬਰਦਸਤੀ ਲਗਾ ਕੇ ਸੰਬੰਧਿਤ ਅਧਿਆਪਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਬੇਲੋੜੇ ਪੱਤਰ ਜਾਰੀ ਕੀਤੇ ਜਾ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਮੰਗ ਪੱਤਰ ਨੂੰ ਮੌਕੇ ‘ਤੇ ਹੀ ਮਾਰਕ ਕਰਕੇ ਹੇਠਲੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਅਤੇ ਸੰਬੰਧਿਤ ਅਫ਼ਸਰਸ਼ਾਹੀ ਨੂੰ ਇਸ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਲੋੜੀਂਦਾ ਪੱਤਰ ਜਾਰੀ ਕੀਤਾ। ਉਨ੍ਹਾਂ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਨਿਯਮਾਂ ਅਨੁਸਾਰ ਡਰੱਗ, ਸਮਾਜਿਕ ਅਤੇ ਆਰਥਿਕ ਜਨਗਣਨਾ ਸੰਬੰਧੀ ਡਿਊਟੀ ਸਵੈ-ਇੱਛੁਕ ਹੈ ਅਤੇ ਕਿਸੇ ਵੀ ਅਧਿਆਪਕ ਦੀ ਡਿਊਟੀ ਜ਼ਬਰਦਸਤੀ ਨਹੀਂ ਲਗਾਈ ਜਾਵੇਗੀ। ਇਸ ਮੌਕੇ ਪ੍ਰੀਤਮ ਸਿੰਘ, ਪਰਮਿੰਦਰ ਸਿੰਘ ਖ਼ਾਨਪੁਰ, ਸਤਿੰਦਰ ਕੌਰ, ਕੁਲਵਿੰਦਰ ਕੌਰ, ਰਘਵਿੰਦਰ ਕੌਰ, ਹਰਮੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ਆਪ’ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ-ਚੇਅਰਮੈਨ ਗਿੱਲ ਅਗਲੀ ਖ਼ਬਰ ਪਿੰਡ ਮੁੱਲਾਂਪੁਰ ‘ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।