28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪਿੰਡ ਮੁੱਲਾਂਪੁਰ ‘ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 16-06-2026
ਮੁੱਲਾਂਪੁਰ-ਦਾਖਾ, 15 ਜੂਨ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਸਮੇਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਜਰਨੈਲ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ ਗਿੱਲ, ਮਾਤਾ ਗੁਜਰ ਕੌਰ ਗੁਦੁਆਰਾ ਸਾਹਿਬ ਪ੍ਰਧਾਨ ਨਹਿੰਗ ਬਾਬਾ ਬਖਸੀਸ ਸਿੰਘ, ਹੋਰ ਕਮੇਟੀ ਮੈਂਬਰਾਂ, ਗ੍ਰੰਥੀ ਸਿੰਘ, ਕਥਾ-ਵਾਚਕ, ਕੀਰਤਨੀ ਜੱਥੇ ਵਲੋਂ ਸੰਗਤ ਦੇ ਸਹਿਯੋਗ ਨਾਲ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ‘ਚ ਗੁਰੂ ਸਾਹਿਬ ਨੂੰ ਸੁਸ਼ੋਭਿਤ ਕੀਤਾ ਗਿਆ | ਖ਼ਾਲਸਾਈ ਪੌਸ਼ਾਕਾਂ ‘ਚ ਤਿਆਰ ਬਰ ਤਿਆਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਮੁੱਲਾਂਪੁਰ ਦੇ ਵੱਖੋ-ਵੱਖ ਰਸਤਿਆਂ ‘ਚ ਪਰਿਕਰਮਾ ਸਮੇਂ ਵੱਖੋ-ਵੱਖ ਪੜਾਵਾਂ ‘ਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ | ਹਜ਼ੂਰੀ ਰਾਗੀ ਭਾਈ ਜਸਪ੍ਰੀਤ ਸਿੰਘ ਖੁਸ਼ਦਿਲ ਦੇ ਰਾਗੀ ਜੱਥੇ ਵਲੋਂ ਕੀਰਤਨ ਕੀਤਾ ਗਿਆ | ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਜਰਨੈਲ ਸਿੰਘ ਦੱਸਿਆ ਕਿ 16 ਜੂਨ ਮੰਗਲਵਾਰ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਣਗੇ, ਵੀਰਵਾਰ 18 ਜੂਨ ਨੂੰ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਸਮਾਗਮ ਵਿਚ ਭਾਈ ਮੁਹੱਬਤਪ੍ਰੀਤ ਸਿੰਘ ਜੀ ਲੀਲ੍ਹਾਂ ਮੇਘ ਸਿੰਘ, ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਜਸਪ੍ਰੀਤ ਸਿੰਘ ਖੁਸ਼ਦਿਲ ਕੀਰਤਨੀ ਜੱਥਿਆਂ ਵਲੋਂ ਰਸਭਿੰਨਾ ਕੀਰਤਨ ਅਤੇ ਪੰਥ ਪ੍ਰਸਿੱਧ ਕਥਾ-ਵਾਚਕ ਭਾਈ ਬਲਜੀਤ ਸਿੰਘ ਵਲੋਂ ਗੁਰੂ ਸ਼ਬਦ ਕਥਾ ਦੀ ਵਿਚਾਰ ਹੋਵੇਗੀ |
ਪਿਛਲੀ ਖ਼ਬਰ ਡਰੱਗ ਜਨਗਣਨਾ ਸੰਬੰਧੀ ਲਾਈਆਂ ਜਾ ਰਹੀਆਂ ਜਬਰੀ ਡਿਊਟੀਆਂ ਦਾ ਵੱਖ ਵੱਖ ਜਥੇਬੰਦੀਆਂ ਵਲੋਂ ਸਖ਼ਤ ਵਿਰੋਧ ਅਗਲੀ ਖ਼ਬਰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਲਈ �ਔਰਤਾਂ ਨੇ ਭਰੇ ਫਾਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।