17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

‘ਦਾ ਅਬਰੌਡ ਕੰਸਲਟੈਂਟਸ’ ਇੰਮੀਗ੍ਰੇਸ਼ਨ ਰਾਏਕੋਟ ਰਾਹੀਂ ਹੁਣ ਦਸਵੀਂ ਪਾਸ ਨੌਜਵਾਨਾਂ ਲਈ ਬਿਨਾਂ ਆਈਲੈਟਸ ਯੂਰਪ ਜਾਣ ਦਾ ਸੁਨਹਿਰੀ ਮੌਕਾ

ਅਜੀਤ ਡੈਸਕ 03-07-2026

ਰਾਏਕੋਟ, 2 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਵਿਦੇਸ਼ ਜਾ ਕੇ ਉੱਚ ਸਿੱਖਿਆ ਹਾਸਲ ਕਰਨ ਅਤੇ ਆਪਣੇ ਭਵਿੱਖ ਨੂੰ ਚਮਕਾਉਣ ਦੇ ਚਾਹਵਾਨ ਇਲਾਕੇ ਦੇ ਨੌਜਵਾਨਾਂ ਲਈ ਇੱਕ ਬਹੁਤ ਹੀ ਖ਼ੁਸ਼ੀ ਦੀ ਖ਼ਬਰ ਹੈ। ਪ੍ਰਸਿੱਧ ਇੰਮੀਗ੍ਰੇਸ਼ਨ ਕੰਪਨੀ ‘ਦਾ ਅਬਰੌਡ ਕੰਸਲਟੈਂਟਸ’ (ਟੀ.ਏ.ਸੀ) ਇੰਮੀਗ੍ਰੇਸ਼ਨ ਬ੍ਰਾਂਚ ਰਾਏਕੋਟ ਵੱਲੋਂ ਵਿਦਿਆਰਥੀਆਂ ਲਈ ਯੂਰਪ ਜਾ ਕੇ ਪੜ੍ਹਾਈ ਕਰਨ ਦਾ ਇੱਕ ਬਹੁਤ ਹੀ ਸੁਨਹਿਰੀ ਅਤੇ ਲਾਹੇਵੰਦ ਮੌਕਾ ਲਿਆਂਦਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਟੀ.ਏ.ਸੀ’ ਇੰਮੀਗ੍ਰੇਸ਼ਨ ਬ੍ਰਾਂਚ ਰਾਏਕੋਟ ਦੇ ਮੈਨੇਜਿੰਗ ਪਾਟਨਰ ਅੰਕਿਤ ਗਰਗ ਅਤੇ ਸਾਹਿਬ ਕੜਵਲ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਕਿਸੇ ਕਾਰਨ ਕਰਕੇ ਆਈਲੈਟਸ ਜਾਂ ਪੀ.ਟੀ.ਈ. ਵਰਗੀਆਂ ਪ੍ਰੀਖਿਆਵਾਂ ਪਾਸ ਨਹੀਂ ਕਰ ਸਕੇ, ਉਨ੍ਹਾਂ ਨੂੰ ਹੁਣ ਨਿਰਾਸ਼ ਹੋਣ ਦੀ ਬਿਲਕੁਲ ਲੋੜ ਨਹੀਂ ਹੈ। ਹੁਣ ਦਸਵੀਂ ਪਾਸ ਨੌਜਵਾਨ ਵੀ ਬਿਨਾਂ ਕਿਸੇ ਭਾਸ਼ਾ ਟੈਸਟ (ਆਈਲੈਟਸ/ਪੀ.ਟੀ.ਈ) ਦੇ ਯੂਰਪ ਜਾਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਦਿਆਰਥੀ ਦੀ ਪੜ੍ਹਾਈ ਵਿੱਚ ਲੰਬਾ ਗੈਪ ਵੀ ਹੈ ਤਾਂ ਉਹ ਵੀ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਸਕਦਾ ਹੈ ਕਿਉਂਕਿ ਹੁਣ ਲੰਬਾ ਗੈਪ ਵੀ ਪੂਰੀ ਤਰ੍ਹਾਂ ਮਨਜ਼ੂਰ ਕੀਤਾ ਜਾਵੇਗਾ। ਮੈਨੇਜਿੰਗ ਪਾਟਨਰ ਅੰਕਿਤ ਗਰਗ ਅਤੇ ਸਾਹਿਬ ਕੜਵਾਲ ਨੇ ਅੱਗੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਬੱਚਿਆਂ ਦੇ ਵੀਜ਼ੇ ਦੀ 100 ਫੀਸਦੀ ਗਾਰੰਟੀ ਦਿੱਤੀ ਜਾ ਰਹੀ ਹੈ ਅਤੇ ਵਿਦਿਆਰਥੀ ਬਹੁਤ ਹੀ ਘੱਟ ਦਸਤਾਵੇਜ਼ਾਂ ਦੀ ਮਦਦ ਨਾਲ ਆਪਣਾ ਕੇਸ ਅਤੇ ਪ੍ਰੋਸੈਸ ਸ਼ੁਰੂ ਕਰਵਾ ਸਕਦੇ ਹਨ। ਉਨ੍ਹਾਂ ਇਲਾਕੇ ਦੇ ਲੋਕਾਂ ਅਤੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿੰਦਗੀ ਨੂੰ ਕਾਮਯਾਬ ਬਣਾਉਣ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਵਿਦਿਆਰਥੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਪਿਛਲੀ ਖ਼ਬਰ ਡਾ. ਹਰਿੰਦਰ ਸਿੰਘ ਸੂਦ ਨੇ ਸਿਵਲ ਹਸਪਤਾਲ ਸਿੱਧਵਾਂ ਬੇਟ ਦੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਰੱਤੋਵਾਲ ’ਚ 90 ਫ਼ੀਸਦੀ ਮਹਿਲਾਵਾਂ ਦੇ ਖਾਤਿਆਂ ’ਚ ਜਮ੍ਹਾਂ ਹੋਏ ਪੈਸੇ-ਪਰਮਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।