05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਹਲਕਾ ਦਾਖਾ ’ਚ ਮਾਰੂ ਨਸ਼ਿਆਂ ਦਾ ਪ੍ਰਕੋਪ, ਨਸ਼ੇ ਸਕੂਲ-ਕਾਲਜਾਂ ਦੀਆਂ ਬਰੂਹਾਂ ’ਤੇ ਪੁੱਜੇ- ਦਿਓਲ

ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕੈਮੀਕਲ ਨਸ਼ਿਆਂ ਨੂੰ ਰੋਕਣ ਦੀ ਥਾਂ ਲੱਗਦਾ ਬੜਾਵਾ ਦੇ ਰਹੀ ਹੈ, ਤਾਂ ਹੀ ਸਮੈਕ-ਚਿੱਟਾ ਬੂਥ-ਪਿੰਡ ਤੋਂ ਲੈ ਕੇ ਸਕੂਲਾਂ, ਕਾਲਜਾਂ ਦੇ ਗੇਟਾਂ ਤੱਕ ਪਹੁੰਚ ਗਿਆ, ਅਜਿਹੇ ਹਾਲਾਤਾਂ ’ਚ ਪੁਲਿਸ ਦਾ ਚੁੱਪ ਹੋਣਾ ਸਪਸ਼ਟ ਕਰਦਾ ਕਿ ਮੁਲਾਜ਼ਮ ਵੀ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰਕੇ ਕਾਲੇ ਧੰਦੇ ਦੇ ਭਾਗੀਦਾਰ ਬਣੇ ਹੋਏ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ’ਚ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਐੱਸ.

ਇੰਚਾਰਜ ਜਸਕਰਨ ਸਿੰਘ ਦਿਓਲ 05-11-2026
ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕੈਮੀਕਲ ਨਸ਼ਿਆਂ ਨੂੰ ਰੋਕਣ ਦੀ ਥਾਂ ਲੱਗਦਾ ਬੜਾਵਾ ਦੇ ਰਹੀ ਹੈ, ਤਾਂ ਹੀ ਸਮੈਕ-ਚਿੱਟਾ ਬੂਥ-ਪਿੰਡ ਤੋਂ ਲੈ ਕੇ ਸਕੂਲਾਂ, ਕਾਲਜਾਂ ਦੇ ਗੇਟਾਂ ਤੱਕ ਪਹੁੰਚ ਗਿਆ, ਅਜਿਹੇ ਹਾਲਾਤਾਂ ’ਚ ਪੁਲਿਸ ਦਾ ਚੁੱਪ ਹੋਣਾ ਸਪਸ਼ਟ ਕਰਦਾ ਕਿ ਮੁਲਾਜ਼ਮ ਵੀ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰਕੇ ਕਾਲੇ ਧੰਦੇ ਦੇ ਭਾਗੀਦਾਰ ਬਣੇ ਹੋਏ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ’ਚ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਐੱਸ. ਐੱਸ. ਪੀ. ਲੁਧਿਆਣਾ ਦਿਹਾਤੀ ਨੂੰ ਹਲਕਾ ਦਾਖਾ ’ਚ ਕੁਝ ਕੁ ਕਾਰੋਬਾਰੀ ਅਦਾਰਿਆਂ ਰਾਹੀਂ ਚੱਲ ਰਹੀ ਸਮੈਕ ਦੀ ਤਸਕਰੀ ਅਤੇ ਸਕੂਲਾਂ/ਗ੍ਰਾਮੀਣ ਖੇਤਰਾਂ ਵਿਚ ਵਧ ਰਹੇ ਨਸ਼ਿਆਂ ਦੀ ਰੋਕਥਾਮ ਲਈ ਦਿੱਤੇ ਪੱਤਰ ਵਿਚ ਕੀਤਾ। ਜਸਕਰਨ ਸਿੰਘ ਦਿਓਲ ਕਿਹਾ ਕਿ ਹਲਕਾ ਦਾਖਾ ਅਧੀਨ ਪਿੰਡ ਹੋਣ ਜਾਂ ਸ਼ਹਿਰ ਦੇ 13 ਵਾਰਡ ਕੋਈ ਇਲਾਕਾ ਪੰਨੀ ਵਾਲੀ ਸਮੈਕ, ਹਾਈਕੈਫੀਨ ਸਟਿੰਗ ਡਰਿੰਕਸ ਇਸ ਕਦਰ ਵੱਧ ਗਿਆ ਕਿ ਲੁਧਿਆਣਾ ਦਿਹਾਤੀ ਅਧੀਨ ਨਸ਼ਾ ਵਿਰੋਧੀ ਡੈਡੀਕੇਟਡ ਟਾਸਕ ਫੋਰਸ ਦਾ ਗਠਨ ਅੱਜ ਦੇ ਸਮੇਂ ਦੀ ਲੋੜ ਬਣ ਗਿਆ। ਜਸਕਰਨ ਸਿੰਘ ਦਿਓਲ ਵਲੋਂ ਮੰਡੀ ਮੁੱਲਾਂਪੁਰ ਰੇਲਵੇ ਪੁਲ ਨੇੜੇ ਮੋਟਰਸਾਈਕਲ ਸਵਾਰਾਂ ਵਲੋਂ ਪੁੜੀਆਂ ਵਿਚ ਨਸ਼ਾ ਰੂਪੀ ਜ਼ਹਿਰ ਦੀ ਹੋਮ ਡਿਲੀਵਰੀ ਦਾ ਪਰਦਾਫਾਸ ਕਰਦਿਆਂ ਇਕ ਵੀਡਿਓ ਵੀ ਤਿਆਰ ਕਰਵਾਈ ਗਈ। ਉਨ੍ਹਾਂ ਕਿਹਾ ਕਿ ਮਾਵਾਂ ਦੇ ਪੁੱਤ ਬਚਾਉਣ ਲਈ 11ਵੀਂ, 12ਵੀਂ ਜਮਾਤ ਵਿਦਿਆਰਥੀਆਂ ਵੱਲ ਮਾਪੇ ਅਤੇ ਸਕੂਲ ਦੇ ਪ੍ਰਿੰਸੀਪਲ ਧਿਆਨ ਦੇਣ, ਕਿਉਂਕਿ ਪਰੈਗਾ ਵਰਗੇ ਕੈਪਸੂਲਾਂ ਦੇ ਖਾਲੀ ਪੱਤੇ ਅਕਸਰ ਸਕੂਲਾਂ ਦੇ ਬਾਹਰ ਪਏ ਵੇਖਣ ਨੂੰ ਮਿਲਦੇ ਹਨ। ਜਸਕਰਨ ਸਿੰਘ ਦਿਓਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰਾਜ ਭਰ ਦੇ ਹਲਕਾ ਇੰਚਾਰਜਾਂ ਨੂੰ ਜਾਗਰੂਕ ਕੀਤਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹੁੰਦਿਆਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਇਕ ਮੁਹਿੰਮ ਚਲਾਉ ਤਾਂ ਹੀ ਅਸੀਂ ਜ਼ਹਿਰ ਰੂਪੀ ਨਸ਼ਿਆਂ ਦੇ ਚੁੰਗਲ ’ਚੋਂ ਆਪਣੇ ਬੱਚਿਆਂ ਨੂੰ ਬਚਾ ਸਕਾਂਗੇ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੇਰੀ ਹਲਕਾ ਦਾਖਾ ਟੀਮ ਨਿੱਤ ਦਿਨ ਸਕੂਲਾਂ-ਕਾਲਜਾਂ, ਵਪਾਰਕ ਅਦਾਰਿਆਂ, ਦੁੱਧ ਅਤੇ ਤੇਲ ਵਾਲੇ ਕਮਰਸ਼ੀਅਲ ਟੈਂਕਰਾਂ ਰਾਹੀਂ ਜੋ ਨਸ਼ਾ ਹਲਕਾ ਦਾਖਾ ’ਚ ਪਹੁੰਚਦਾ, ਸਟਿੰਗ ਆਪ੍ਰੇਸ਼ਨ ਕਰਕੇ ਫੜਾਂਗੇ, ਕਿਉਂਕਿ ਗੰਭੀਰ ਬਿਮਾਰੀ ਨਸ਼ਿਆਂ ਨੂੰ ਖ਼ਤਮ ਕਰਨਾ ਸ਼੍ਰੋਮਣੀ ਅਕਾਲੀ ਦਲ (ਬ) ਆਪਣਾ ਮੁੱਢਲਾ ਫਰਜ਼ ਸਮਝਦਾ।
ਪਿਛਲੀ ਖ਼ਬਰ ਪਰਾਲੀ ਨੂੰ ਅੱਗ ਧਰਤੀ ਮਾਂ ਦਾ ਸੀਨਾ ਸਾੜ ਰਹੀ ਹੈ- ਪਮਾਲ ਅਗਲੀ ਖ਼ਬਰ ਜਸਵੰਤ ਸਿੰਘ ਧਾਲੀਆਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਲੁਧਿਆਣਾ ਦਿਹਾਤੀ ਦੇ ਜਨਰਲ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।