05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਕ੍ਰਿਸ਼ਨ ਬਾਵਾ ਦੀ ਸਰਪ੍ਰਸਤੀ ਹੇਠ ਬਿਲਾਸਪੁਰ (ਯੂ. ਪੀ.) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਮਨਾਇਆ

ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 356ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪੰਜਾਬ ਨਗਰ ਬਿਲਾਸਪੁਰ (ਉੱਤਰ ਪ੍ਰਦੇਸ਼) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੁੱਲ ਹਿੰਦ ਬੈਰਾਗੀ ਵੈਸ਼ਨਵ, ਸੁਆਮੀ ਮਹਾਮੰਡਲ ਉੱਤਰ ਪ੍ਰਦੇਸ਼ ਦੇ ਪ੍ਰਧਾਨ ਸੁਭਾਸ਼ ਬਾਵਾ ਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਉੱਤਰ ਪ੍ਰਦੇਸ਼ ਦੇ ਪ੍ਰਧਾਨ ਕੁਲਦੀਪ ਸਿੰਘ ਫੌਜੀ ਦੇ ਪ੍ਰਬੰਧਾਂ ਹੇਠ ਧਾਰਮਿਕ ਸਮਾਗਮ ਹੋਇਆ। ਇਸ ਮੌਕੇ ਕੁੱਲ ਹਿੰਦ ਬੈਰਾਗੀ ਵੈਸ਼ਨਵ, ਸੁਆਮੀ, ਮਹਾਂਮੰਡਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਬੈਰਾਗੀ ਮਹਾਂਮੰਡਲ ਪੰਜਾਬ ਦੇ ਵਾਈਸ ਪ੍ਰਧਾਨ ਜਗਦੀਸ਼ ਬਾਵਾ ਉਚੇਚਾ ਪਹੁੰਚੇ।

ਅਜੀਤ ਡੈਸਕ 05-11-2026
ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 356ਵੇਂ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪੰਜਾਬ ਨਗਰ ਬਿਲਾਸਪੁਰ (ਉੱਤਰ ਪ੍ਰਦੇਸ਼) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੁੱਲ ਹਿੰਦ ਬੈਰਾਗੀ ਵੈਸ਼ਨਵ, ਸੁਆਮੀ ਮਹਾਮੰਡਲ ਉੱਤਰ ਪ੍ਰਦੇਸ਼ ਦੇ ਪ੍ਰਧਾਨ ਸੁਭਾਸ਼ ਬਾਵਾ ਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਉੱਤਰ ਪ੍ਰਦੇਸ਼ ਦੇ ਪ੍ਰਧਾਨ ਕੁਲਦੀਪ ਸਿੰਘ ਫੌਜੀ ਦੇ ਪ੍ਰਬੰਧਾਂ ਹੇਠ ਧਾਰਮਿਕ ਸਮਾਗਮ ਹੋਇਆ। ਇਸ ਮੌਕੇ ਕੁੱਲ ਹਿੰਦ ਬੈਰਾਗੀ ਵੈਸ਼ਨਵ, ਸੁਆਮੀ, ਮਹਾਂਮੰਡਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਬੈਰਾਗੀ ਮਹਾਂਮੰਡਲ ਪੰਜਾਬ ਦੇ ਵਾਈਸ ਪ੍ਰਧਾਨ ਜਗਦੀਸ਼ ਬਾਵਾ ਉਚੇਚਾ ਪਹੁੰਚੇ। ਉਨ੍ਹਾਂ ਨਾਲ ਪ੍ਰਧਾਨ ਸੁਖਦੇਵ ਸਿੰਘ, ਅਮਰਜੀਤ ਬਾਵਾ ਬਰਨਾਲਾ, ਕਸ਼ਮੀਰ ਦਾਸ ਬਾਵਾ, ਬਲਵੀਰ ਬਾਵਾ, ਸਤਨਾਮ ਸਿੰਘ ਮੌਜੂਦ ਰਹੇ। ਗਿਆਨੀ ਮਨਜੀਤ ਸਿੰਘ ਦੇ ਰਾਗੀ ਜੱਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਗਿਆਨੀ ਰਣਜੀਤ ਸਿੰਘ ਧਾਰਮਿਕ ਸਮਾਗਮ ਸਮੇਂ ਜੁੜੀ ਸੰਗਤ ਨੂੰ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਤੋਂ ਪਹਿਲਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀਵਨ ਵਿਲੱਖਣ ਸੀ, ਪਰ ਇਤਿਹਾਸਿਕ ਮਿਲਾਪ ਜੋ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਹੋਇਆ ਫਿਰ ਤਾਂ ਗੁਰੂ ਸਾਹਿਬ ਦੇ ਆਸ਼ੀਰਵਾਦ (ਥਾਪੜੇ) ਨਾਲ ਭਗਤੀ ਤੋਂ ਸ਼ਕਤੀ ਦਾ ਰਸਤਾ ਅਖਤਿਆਰ ਕਰਕੇ 700 ਸਾਲ ਦੇ ਮੁਗਲ ਸਾਮਰਾਜ ਦਾ ਖਾਤਮਾ ਦੋ ਸਾਲ ਅੰਦਰ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਕਿਹਾ ਕਿ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿਚ ਜਿੱਤ ਪ੍ਰਾਪਤ ਕਰਕੇ 14 ਮਈ ਨੂੰ ਸਰਹਿੰਦ ‘ਤੇ ਫਤਿਹ ਦਾ ਝੰਡਾ ਲਹਿਰਾਇਆ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਅਤੇ ਹਲਵਾਹਕ ਕਿਸਾਨਾਂ ਨੂੰ ਮੁਜ਼ਾਹਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ। ਕ੍ਰਿਸ਼ਨ ਕੁਮਾਰ ਬਾਵਾ ਵਲੋਂ ਗੁਰਦੁਆਰਾ ਸਾਹਿਬ ਪੰਜਾਬ ਨਗਰ ਦੀ ਪ੍ਰਬੰਧਕ ਕਮੇਟੀ, ਸੁਭਾਸ਼ ਬਾਵਾ, ਕੁਲਦੀਪ ਸਿੰਘ ਫੌਜੀ ਹੋਰਨਾਂ ਦੀ ਪ੍ਰਸੰਸਾ ਕੀਤੀ, ਜਿਨ੍ਹਾਂ ਦੇ ਉੱਦਮ ਨਾਲ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।
ਪਿਛਲੀ ਖ਼ਬਰ ਪ੍ਰਧਾਨ ਹੰਬੜਾਂ ਨੇ ਸੰਗਰੂਰ ਕਾਂਗਰਸ ਰੈਲੀ ਲਈ ਹੰਬੜਾਂ ਤੋਂ ਵਰਕਰਾਂ ਦਾ ਵੱਡਾ ਕਾਫ਼ਲਾ ਕੀਤਾ ਰਵਾਨਾ ਅਗਲੀ ਖ਼ਬਰ ਬੀ. ਸੀ. ਵਿੰਗ ਪ੍ਰਧਾਨ ਕੰਬੋ ਨੇ ਬੀ. ਸੀ. ਸਮਾਜ ਦੀਆਂ ਮੰਗਾਂ ਸਬੰਧੀ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।