ਮਾ. ਪੂਰਨ ਸਿੰਘ ਸਲੇਮਪੁਰਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਤੇ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੀ ਲੁਧਿਆਣਾ ਇਕਾਈ ਮੈਂਬਰ ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ ਦੇ ਵੱਡੇ ਭਰਾ ਮਾ: ਪੂਰਨ ਸਿੰਘ ਦੀ ਬੇਵਕਤੀ ਮੌਤ ’ਤੇ ਜ਼ਿਲ੍ਹਾ ਕਮੇਟੀ ਦੇ ਸਮੁੱਚੇ ਅਹੁਦੇਦਾਰ, ਮੈਂਬਰਾਂ ਵਲੋਂ ਦੁੱਖ ਪ੍ਰਗਟਾਇਆ ਗਿਆ। ਜਸਵੰਤ ਸਿੰਘ ਸਲੇਮਪੁਰੀ ਅਨੁਸਾਰ ਉਨ੍ਹਾਂ ਦੇ ਭਰਾਤਾ ਸਵ: ਪੂਰਨ ਸਿੰਘ ਦਾ ਸੰਸਕਾਰ ਅੱਜ ਵੀਰਵਾਰ ਦੁਪਹਿਰ 12 ਵਜੇ ਪਿੰਡ ਸਲੇਮਪੁਰਾ (ਸਿੱਧਵਾਂ ਬੇਟ) ਵਿਖੇ ਕੀਤਾ ਜਾਵੇਗਾ।
ਮੁੱਲਾਂਪੁਰ-ਦਾਖਾ, 4 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਤੇ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੀ ਲੁਧਿਆਣਾ ਇਕਾਈ ਮੈਂਬਰ ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ ਦੇ ਵੱਡੇ ਭਰਾ ਮਾ: ਪੂਰਨ ਸਿੰਘ ਦੀ ਬੇਵਕਤੀ ਮੌਤ ’ਤੇ ਜ਼ਿਲ੍ਹਾ ਕਮੇਟੀ ਦੇ ਸਮੁੱਚੇ ਅਹੁਦੇਦਾਰ, ਮੈਂਬਰਾਂ ਵਲੋਂ ਦੁੱਖ ਪ੍ਰਗਟਾਇਆ ਗਿਆ। ਜਸਵੰਤ ਸਿੰਘ ਸਲੇਮਪੁਰੀ ਅਨੁਸਾਰ ਉਨ੍ਹਾਂ ਦੇ ਭਰਾਤਾ ਸਵ: ਪੂਰਨ ਸਿੰਘ ਦਾ ਸੰਸਕਾਰ ਅੱਜ ਵੀਰਵਾਰ ਦੁਪਹਿਰ 12 ਵਜੇ ਪਿੰਡ ਸਲੇਮਪੁਰਾ (ਸਿੱਧਵਾਂ ਬੇਟ) ਵਿਖੇ ਕੀਤਾ ਜਾਵੇਗਾ। ਮ੍ਰਿਤਕ ਦੇ ਸਪੁੱਤਰਾਂ ਅੰਮ੍ਰਿਤਪਾਲ ਸਿੰਘ ਕੈਨੇਡਾ, ਅਰਸ਼ਪਾਲ ਸਿੰਘ ਨਿਊਜ਼ੀਲੈਂਡ ਅਤੇ ਜਸਵੰਤ ਸਿੰਘ ਸਲੇਮਪੁਰੀ ਨਾਲ ਦੁੱਖ ਦੀ ਘੜੀ ‘ਅਜੀਤ’ ਦੇ ਉੱਪ ਦਫ਼ਤਰ ਇੰਚਾਰਜ ਸ਼ਮਸ਼ੇਰ ਸਿੰਘ ਗਾਲਿਬ, ਹਰਵਿੰਦਰ ਸਿੰਘ ਖ਼ਾਲਸਾ, ਤੇਜਿੰਦਰ ਸਿੰਘ ਚੱਢਾ, ਨਿਰਮਲ ਸਿੰਘ ਧਾਲੀਵਾਲ, ਗੁਰਦੀਪ ਸਿੰਘ ਮਲਕ, ਵਿਨੋਦ ਕੁਮਾਰ, ਕੁਲਦੀਪ ਸਿੰਘ ਲੋਹਟ, ਭੁਪਿੰਦਰ ਸਿੰਘ ਮੁਰਲੀ, ਕੁਲਦੀਪ ਸਿੰਘ ਮਾਨ, ਮੇਜਰ ਸਿੰਘ ਹੰਬੜਾਂ, ਹਰਵਿੰਦਰ ਸਿੰਘ ਮੱਕੜ, ਹੋਰਨਾਂ ਦੁੱਖ ਪ੍ਰਗਟਾਇਆ। ਵਾਰਿਸ ਪੰਜਾਬ ਦੇ ਅਕਾਲੀ ਦਲ ਨਾਲ ਜੁੜੇ ਹਰਬੀਰ ਸਿੰਘ ਇਯਾਲੀ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਬੀਰਮੀ, ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਹੋਰਨਾਂ ਵਲੋਂ ਦੁੱਖ ਪ੍ਰਗਟਾਇਆ ਗਿਆ।