ਬਾਬਾ ਸਾਹਿਬ ਅੰਬੇਡਕਰ ਦੇ ਜੀਵਨੀ ’ਤੇ ਪੁਸਤਕ ਪ੍ਰਤੀਯੋਗਤਾ 30 ਨੂੰ
ਮਾਛੀਵਾੜਾ ਸਾਹਿਬ, 2 ਅਗਸਤ (ਰਾਜਦੀਪ ਸਿੰਘ ਅਲਬੇਲਾ)-ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ ਕਾਰਵਾਈ ਜਾ ਰਹੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਜੀਵਨੀ ਨਾਲ ਸਬੰਧਿਤ 17ਵੀਂ ਪੁਸਤਕ ਪ੍ਰਤੀਯੋਗਤਾ ਦੇ ਬਾਰੇ ਅੰਬੇਡਕਰ ਚੌਂਕ ਸ਼੍ਰੀ ਮਾਛੀਵਾੜਾ ਸਾਹਿਬ ਵਿਖੇ ਮੀਟਿੰਗ ਹੋਈ। ਮੀਟਿੰਗ ‘ਚ ਜਾਣਕਾਰੀ ਸਾਂਝੀ ਕਰਦਿਆਂ ਬੇਗ਼ਮਪੁਰਾ ਟਾਈਗਰ ਫੋਰਸ ਦੇ ਸਮਰਾਲਾ ਪ੍ਰਧਾਨ ਬਲਵੀਰ ਚੰਦ, ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਵਲੋਂ ਦੱਸਿਆ ਗਿਆ ਕਿ 30 ਅਗਸਤ ਨੂੰ ਪ੍ਰਿੰਸੀਪਲ ਹਰਦੀਪ ਕੌਰ, ਪ੍ਰਿੰਸੀਪਲ ਨਿਰੰਜਨ ਸੁਖਮ ਅਤੇ ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਸਕੂਲਾਂ ਦੇ ਹੋਰ ਸਟਾਫ਼ ਮੈਂਬਰਾਂ ਦੇ ਸਹਿਯੋਗ ਸਦਕਾ ਦਿਨ ਐਤਵਾਰ ਨੂੰ ਲੜਕੀਆਂ ਦੀ ਪ੍ਰੀਖਿਆ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਛੀਵਾੜਾ ਸਾਹਿਬ ਵਿਖੇ ਅਤੇ ਮੁੰਡਿਆਂ ਦੀ ਪ੍ਰੀਖਿਆ ਐੱਸ.
1
12, 13, 14 ਅਗਸਤ ਨੂੰ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦਾ ਪੋਸਟਰ ਸੰਗਤਾਂ ਦੇ ਜੈਕਾਰਿਆਂ ਨਾਲ ਹੋਇਆ ਜਾਰੀ
03-08-2026
ਮਾਛੀਵਾੜਾ ਸਾਹਿਬ, 2 ਅਗਸਤ (ਰਾਜਦੀਪ ਸਿੰਘ ਅਲਬੇਲਾ)-ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ ਕਾਰਵਾਈ ਜਾ ਰਹੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਜੀਵਨੀ ਨਾਲ ਸਬੰਧਿਤ 17ਵੀਂ ਪੁਸਤਕ ਪ੍ਰਤੀਯੋਗਤਾ ਦੇ ਬਾਰੇ ਅੰਬੇਡਕਰ ਚੌਂਕ ਸ਼੍ਰੀ ਮਾਛੀਵਾੜਾ ਸਾਹਿਬ ਵਿਖੇ ਮੀਟਿੰਗ ਹੋਈ। ਮੀਟਿੰਗ ‘ਚ ਜਾਣਕਾਰੀ ਸਾਂਝੀ ਕਰਦਿਆਂ ਬੇਗ਼ਮਪੁਰਾ ਟਾਈਗਰ ਫੋਰਸ ਦੇ ਸਮਰਾਲਾ ਪ੍ਰਧਾਨ ਬਲਵੀਰ ਚੰਦ, ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਵਲੋਂ ਦੱਸਿਆ ਗਿਆ ਕਿ 30 ਅਗਸਤ ਨੂੰ ਪ੍ਰਿੰਸੀਪਲ ਹਰਦੀਪ ਕੌਰ, ਪ੍ਰਿੰਸੀਪਲ ਨਿਰੰਜਨ ਸੁਖਮ ਅਤੇ ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਸਕੂਲਾਂ ਦੇ ਹੋਰ ਸਟਾਫ਼ ਮੈਂਬਰਾਂ ਦੇ ਸਹਿਯੋਗ ਸਦਕਾ ਦਿਨ ਐਤਵਾਰ ਨੂੰ ਲੜਕੀਆਂ ਦੀ ਪ੍ਰੀਖਿਆ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਛੀਵਾੜਾ ਸਾਹਿਬ ਵਿਖੇ ਅਤੇ ਮੁੰਡਿਆਂ ਦੀ ਪ੍ਰੀਖਿਆ ਐੱਸ. ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਸਾਹਿਬ ਅਤੇ ਮਾਤਾ ਹਰਦੇਈ ਨੈਸ਼ਨਲ ਸਕੂਲ ਵਿਖੇ ਕਾਰਵਾਈ ਜਾ ਰਹੀ ਹੈ ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ 11 ਵਜੇ ਤੱਕ ਹੋਵੇਗਾ। ਇਸ ਵਿਚ 17ਵੇਂ ਐਡੀਸ਼ਨ ਦਾ ਪੇਪਰ ਕਰਵਾਇਆ ਜਾਵੇਗਾ ਜਿਸ ਦਾ ਨਤੀਜਾ 1 ਨਵੰਬਰ 2026 ਨੂੰ ਅੰਬੇਡਕਰ ਸਕੂਲ ਆਫ਼ ਥੋਟ, ਪਿੰਡ ਡੱਲੇਵਾਲ ਨੇੜੇ ਗੁਰਾਇਆ ਜ਼ਿਲ੍ਹਾ ਜਲੰਧਰ ਵਿਖੇ ਐਲਾਨਿਆ ਜਾਵੇਗਾ ਜਿਸ ‘ਚੋਂ ਬਣਾਏ ਗਏ ਤਿੰਨ ਗਰੁੱਪਾਂ ਵਿਚੋਂ ਪਹਿਲਾ ਗਰੁੱਪ ਜੋ ਕਿ ਕਲਾਸ 6ਵੀਂ ਤੋਂ ਕਲਾਸ 8ਵੀਂ ਤੱਕ ਦਾ ਹੈ ‘ਚੋ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆ ਨੂੰ ਕ੍ਰਮਵਾਰ 25000, 15000 ਅਤੇ 10000 ਦਾ ਨਗਦ ਇਨਾਮ ਦਿੱਤਾ ਜਾਵੇਗਾ ਅਤੇ ਦੂਜਾ ਗਰੁੱਪ ਕਲਾਸ 9ਵੀਂ ਤੋਂ ਕਲਾਸ 12ਵੀਂ ਤੱਕ ਅਤੇ ਤੀਜਾ ਗਰੁੱਪ ਕਲਾਸ 12ਵੀਂ ਤੋਂ 40 ਸਾਲ ਦੀ ਉਮਰ ਤੱਕ ਦਾ ਹੈ। ਇਨ੍ਹਾਂ ਗਰੁੱਪਾਂ ‘ਚੋ ਵੀਂ ਕ੍ਰਮਵਾਰ ਪਹਿਲੇ, ਦੂਜੇ ਨੰਬਰ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 50000, 20000 ਅਤੇ 10000 ਰੁਪਏ ਬਤੌਰ ਨਗਦ ਇਨਾਮ ਦਿੱਤਾ ਜਾਵੇਗਾ ਅਤੇ ਸਾਰੇ ਗਰੁੱਪਾਂ ‘ਚੋਂ ਮੈਰਿਟ ਵਾਲੇ ਪਹਿਲੇ 255 ਵਿਦਿਆਰਥੀਆਂ ਨੂੰ 1000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੈਂਟਰ ਟੋਪਰ ਨੂੰ 500 ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਮੀਟਿੰਗ ‘ਚ ਸੁਖਦੇਵ ਬਿੱਟੂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ, ਨਿਰੰਜਨ ਸਿੰਘ ਨੂਰ, ਸੁਖਦੀਪ ਸਿੰਘ ਸੋਨੀ, ਪਰਮਜੀਤ ਨੀਲੋਂ, ਭਾਵਾਧਸ ਆਗੂ ਧਰਮਵੀਰ ਪਾਮੇਂ, ਛਿੰਦਰਪਾਲ ਸਿੰਘ ਫ਼ੌਜੀ, ਹਰੀ ਰਾਮ ਗੁਰੂਗੜ੍ਹ, ਅਸ਼ਵਨੀ ਕੁਮਾਰ, ਗੁਰਨਾਮ ਸਿੰਘ, ਦਲਵੀਰ ਚੰਦ, ਕ੍ਰਿਸ਼ਨ ਲਾਲ, ਸੁਖਦੇਵ ਮਾਹੀ, ਸੂਰਜ ਕੁਮਾਰ, ਕੁਲਦੀਪ ਸਿੰਘ, ਚਰਨਜੀਤ ਸਿੰਘ, ਜਸਵੀਰ ਸਿੰਘ, ਸਵਰਨ ਸਿੰਘ ਮੌਜੂਦ ਹੋਏ।