10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ’ਤੇ ਬਾਇਉਮੀਟ੍ਰਿਕ ਪ੍ਰਣਾਲੀ ਬਣੀ ਲਾਭਪਾਤਰੀਆਂ ਅਤੇ ਡਿਪੂ ਹੋਲਡਰਾਂ ਲਈ ਖੱਜਲ-ਖੁਆਰੀ ਦਾ ਕਾਰਨ

ਜਗਰਾਉਂ, 9 ਅਗਸਤ (ਹਰਵਿੰਦਰ ਸਿੰਘ ਖ਼ਾਲਸਾ) ਇਲਾਕੇ ਦੀ ਨਿਰੋਲ ਧਾਰਮਿਕ ਸੰਸਥਾ ’ਚੋਂ ਪਿਛਲੇ ਲਗਾਤਾਰ 22 ਸਾਲਾਂ ਤੋਂ ਦਸਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਦਸੰਬਰ ਮਹੀਨੇ ਲਗਾਤਾਰ ਸਮਾਗਮ ਕਰਦੀ ਆ ਰਹੀ ਹੈ ਹੁਣ ਪਿਛਲੇ ਸਾਲ ਤੋਂ ਅੰਮ੍ਰਿਤ ਵੇਲੇ ‘ਆਸਾ ਕੀ ਵਾਰ’ ਦੇ ਸਮਾਗਮ ਵੀ ਸੁਸਾਇਟੀ ਵਲੋਂ ਸ਼ੁਰੂ ਕੀਤੇ ਹੋਏ ਹਨ, ਜੋ ਕਿ 15 ਦਿਨਾਂ ਬਾਅਦ ਪੰਦਰਵਾੜਾ ਸਮਾਗਮ ਗੁਰੂ ਘਰ ਜਾਂ ਸੰਗਤਾਂ ਦੇ ਘਰਾਂ ਵਿਚ ਕੀਤੇ ਜਾ ਰਹੇ ਹਨ । ਐਤਕੀ ਦਾ ਸਮਾਗਮ ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ ਵਿਖੇ ਹੋਏ।

ਅਜੀਤ ਡੈਸਕ 10-08-2026
ਜਗਰਾਉਂ, 9 ਅਗਸਤ (ਹਰਵਿੰਦਰ ਸਿੰਘ ਖ਼ਾਲਸਾ) ਇਲਾਕੇ ਦੀ ਨਿਰੋਲ ਧਾਰਮਿਕ ਸੰਸਥਾ ’ਚੋਂ ਪਿਛਲੇ ਲਗਾਤਾਰ 22 ਸਾਲਾਂ ਤੋਂ ਦਸਮੇਸ਼ ਪਿਤਾ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਦਸੰਬਰ ਮਹੀਨੇ ਲਗਾਤਾਰ ਸਮਾਗਮ ਕਰਦੀ ਆ ਰਹੀ ਹੈ ਹੁਣ ਪਿਛਲੇ ਸਾਲ ਤੋਂ ਅੰਮ੍ਰਿਤ ਵੇਲੇ ‘ਆਸਾ ਕੀ ਵਾਰ’ ਦੇ ਸਮਾਗਮ ਵੀ ਸੁਸਾਇਟੀ ਵਲੋਂ ਸ਼ੁਰੂ ਕੀਤੇ ਹੋਏ ਹਨ, ਜੋ ਕਿ 15 ਦਿਨਾਂ ਬਾਅਦ ਪੰਦਰਵਾੜਾ ਸਮਾਗਮ ਗੁਰੂ ਘਰ ਜਾਂ ਸੰਗਤਾਂ ਦੇ ਘਰਾਂ ਵਿਚ ਕੀਤੇ ਜਾ ਰਹੇ ਹਨ । ਐਤਕੀ ਦਾ ਸਮਾਗਮ ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ ਵਿਖੇ ਹੋਏ। ਜਿਸ ਵਿਚ ਸੁਸਾਇਟੀ ਦੇ ਨਿਸ਼ਕਾਮ ਕੀਰਤਨੀ ਜਥੇ ਅਤੇ ਪ੍ਰਸਿੱਧ ਰਾਗੀ ਭਾਈ ਮਨਜਿੰਦਰ ਸਿੰਘ ਹਠੂਰ ਵਾਲਿਆਂ ਨੇ ਰਸਭਿੰਨਾ ਕੀਰਤਨ ਕੀਤਾ । ਇਸ ਮੌਕੇ ਗੁਰਦੁਆਰਾ ਮਾਤਾ ਸਾਹਿਬ ਕੌਰ ਦੇ ਪ੍ਰਬੰਧਕ ਕਮੇਟੀ ਮੈਂਬਰ ਅਪਾਰ ਸਿੰਘ ਨੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਅੰਮ੍ਰਿਤ ਵੇਲੇ ਨੂੰ ਵੱਧ ਮਹੱਤਤਾ ਦਿੱਤੀ ਹੈ ਭਾਵੇਂ ਹਰ ਸਮੇਂ , ਹਰ ਵੇਲੇ ਬਾਣੀ ਪੜਨੀ ਤੇ ਸੁਣਨੀ ਚਾਹੀਦੀ ਹੈ, ਪਰ ਅੰਮ੍ਰਿਤ ਵੇਲੇ ਨੂੰ ਗੁਰੂ ਸਾਹਿਬਾਨਾਂ ਨੇ ਉੱਤਮ ਦੱਸਿਆ ਹੈ । ਉਨ੍ਹਾਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਸੁਸਾਇਟੀ ਮੈਂਬਰਾਂ ਤੋਂ ਇਲਾਵਾ ਭਾਈ ਸੁਖਜੀਤ ਸਿੰਘ, ਸਰਦਾਰ ਜਗਜੀਤ ਸਿੰਘ, ਜਸਪਾਲ ਸਿੰਘ ਛਾਬੜਾ, ਪਰਮਵੀਰ ਸਿੰਘ, ਦੁਰਮੀਤ ਸਿੰਘ ਆੜ੍ਹਤੀ, ਅੰਮਿ੍ਤਪਾਲ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ’ਤੇ ਬਾਇਉਮੀਟ੍ਰਿਕ ਪ੍ਰਣਾਲੀ ਬਣੀ ਲਾਭਪਾਤਰੀਆਂ ਅਤੇ ਡਿਪੂ ਹੋਲਡਰਾਂ ਲਈ ਖੱਜਲ-ਖੁਆਰੀ ਦਾ ਕਾ... ਅਗਲੀ ਖ਼ਬਰ ਐੱਸ.ਜੀ.ਜੀ. ਗਰਲਜ਼ ਕਾਲਜ ਰਾਏਕੋਟ ਵਿਖੇ ਵਿਦਿਆਰਥਣਾਂ ਦੇ ਸਵਾਗਤ ਲਈ ‘ਫਰੈਸ਼ਰ ਪਾਰਟੀ’ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।