26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਹਿਲੇ ਦਿਨ ਭਰ ਜੋਬਨ ’ਤੇ ਰਿਹਾ ਗੁੱਗਾ ਮਾੜੀ ਮੇਲਾ ਪਮਾਲ

ਮੁੱਲਾਂਪੁਰ-ਦਾਖਾ, 25 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ’ਚ ਛਪਾਰ ਵਾਂਗ ਮਾਲਵੇ ਦੇ ਪ੍ਰਸਿੱਧ ਮੇਲਾ ਗੁੱਗਾ ਮਾੜੀ ਪਿੰਡ ਪਮਾਲ (ਲੁਧਿ:) ਮੇਲੇ ਦੇ ਪਹਿਲੇ ਦਿਨ ਜਿਥੇ ਗੁੱਗਾ ਮਾੜੀ ’ਤੇ ਨਤਮਸਤਕ ਹੋਣ ਵਾਲਿਆਂ ਦੀਆਂ ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ, ਉਥੇ ਮੇਲੀਆਂ ਅਤੇ ਮੇਲਣਾਂ ਵਿਚ ਮੇਲੇ ਪ੍ਰਤੀ ਡਾਹਢਾ ਚਾਅ ਸੀ। ਗੁੱਗਾ ਮਾੜੀ ਮੇਲਾ ਪਮਾਲ ਪ੍ਰਬੰਧਕੀ ਕਮੇਟੀ ਵਲੋਂ ਜਿਥੇ ਭਾਰੀ ਭੀੜ ਨੂੰ ਵੇਖਦਿਆਂ ਪੁਖਤਾ ਪ੍ਰਬੰਧ ਕੀਤਾ ਹੋਇਆ ਸੀ, ਉਥੇ ਦੂਰੋਂ-ਨੇੜਿਓ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਲੰਗਰ ਦਾ ਵੀ ਉਚਿਤ ਪ੍ਰਬੰਧ ਸੀ।

ਅਜੀਤ ਡੈਸਕ 26-09-2026
ਮੁੱਲਾਂਪੁਰ-ਦਾਖਾ, 25 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ’ਚ ਛਪਾਰ ਵਾਂਗ ਮਾਲਵੇ ਦੇ ਪ੍ਰਸਿੱਧ ਮੇਲਾ ਗੁੱਗਾ ਮਾੜੀ ਪਿੰਡ ਪਮਾਲ (ਲੁਧਿ:) ਮੇਲੇ ਦੇ ਪਹਿਲੇ ਦਿਨ ਜਿਥੇ ਗੁੱਗਾ ਮਾੜੀ ’ਤੇ ਨਤਮਸਤਕ ਹੋਣ ਵਾਲਿਆਂ ਦੀਆਂ ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ, ਉਥੇ ਮੇਲੀਆਂ ਅਤੇ ਮੇਲਣਾਂ ਵਿਚ ਮੇਲੇ ਪ੍ਰਤੀ ਡਾਹਢਾ ਚਾਅ ਸੀ। ਗੁੱਗਾ ਮਾੜੀ ਮੇਲਾ ਪਮਾਲ ਪ੍ਰਬੰਧਕੀ ਕਮੇਟੀ ਵਲੋਂ ਜਿਥੇ ਭਾਰੀ ਭੀੜ ਨੂੰ ਵੇਖਦਿਆਂ ਪੁਖਤਾ ਪ੍ਰਬੰਧ ਕੀਤਾ ਹੋਇਆ ਸੀ, ਉਥੇ ਦੂਰੋਂ-ਨੇੜਿਓ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਲੰਗਰ ਦਾ ਵੀ ਉਚਿਤ ਪ੍ਰਬੰਧ ਸੀ। ਗੁੱਗਾ ਮਾੜੀ ਪਮਾਲ ਨੇੜੇ ਕਈ ਏਕੜਾਂ ’ਚ ਫੈਲੇ ਮੇਲੇ ਵਿਚ ਟੁਰਲਾ ਤੂੰਬਿਆਂ ਵਾਲੇ ਕਲਾਕਾਰ ਜਿਥੇ ਵੱਧ ਉਮਰ ਵਾਲੇ ਮੇਲੀਆਂ ਨੂੰ ਆਪਣੇ ਅਖਾੜੇ ਵੱਲ ਆਕਰਸ਼ਿਤ ਕਰ ਰਹੇ ਸਨ, ਉਥੇ ਮੇਲਣਾਂ ਵਲੋਂ ਮਨਿਆਰੀ ਵਾਲੀਆਂ ਦੁਕਾਨਾਂ ਦੁਆਲੇ ਵੱਧ ਰੁਚੀ ਵਿਖਾਈ ਗਈ। ਖਾਣ- ਪੀਣ ਵਾਲੀਆਂ ਦੁਕਾਨਾਂ ਵਾਲੇ ਦੁਕਾਨਦਾਰਾਂ ਵਲੋਂ ਉੱਚੀ ਸੁਰ ’ਚ ਰੁਪਏ ਵਾਲਾ ਮਾਲ ਧੇਲੇ ’ਚ ਆ ਜਾਉ ਹੋ ਗਿਆ ਸਸਤਾ ਦੀ ਹਾਲ ਦੁਹਾਈ ਪਾਈ ਹੋਈ ਸੀ। ਮੇਲਾ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ, ਖੁਸ਼ਪਾਲ ਸਿੰਘ, ਝਲਮਣ ਸਿੰਘ, ਗੁਰਮੀਤ ਸਿੰਘ, ਇਕਬਾਲ ਸਿੰਘ, ਸੁਖਪਾਲ ਸਿੰਘ ਫੌਜ਼ੀ, ਵਰਿੰਦਰ ਸ਼ਰਮਾ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਸਿਮਰਨਦੀਪ ਸਿੰਘ, ਜਗਤਾਰ ਸਿੰਘ, ਜਤਿੰਦਰ ਸਿੰਘ ਡੁਬਈ, ਭਿੰਦਾ ਪਮਾਲ, ਜਸਕਰਨ ਸਿੰਘ, ਕੈਪਟਨ ਸੋਹਣ ਸਿੰਘ, ਜਸਵੰਤ ਸਿੰਘ, ਸਵਰਨ ਸਿੰਘ, ਲਾਲਾ ਸਿੰਘ, ਅਮਰਜੀਤ ਸਿੰਘ, ਗੁਰਪਾਲ ਸਿੰਘ, ਮੋਹਣ ਸਿੰਘ, ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੇਵਾਦਾਰ ਅਮਰਜੀਤ ਸਿੰਘ, ਬਾਬਾ ਪੱਪੂ ਹੋਰਨਾਂ ਵਲੋਂ ਮੇਲੇ ਦੀ ਸਫਲਤਾ ਲਈ ਡਿਊਟੀ ਬਾਖੂਬੀ ਨਿਭਾਈ ਜਾ ਰਹੀ ਹੈ।
ਪਿਛਲੀ ਖ਼ਬਰ ਬਲਾਕ ਸਿੱਧਵਾਂ ਬੇਟ-1 ਦੀਆਂ ਪ੍ਰਾਇਮਰੀ ਖੇਡਾਂ ਪਿੰਡ ਜੰਡੀ ਦੇ ਖੇਡ ਗਰਾਊਂਡ ’ਚ ਸ਼ੁਰੂ ਅਗਲੀ ਖ਼ਬਰ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਸਰਕਾਰੀ ਸਕੂਲ ਵਿਚੋਂ ਚੋਰੀ ਕੀਤੇ ਸਾਮਾਨ ਸਮੇਤ ਇਕ ਨੂੰ ਕਾਬੂ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।